ਵਿਧਾਇਕ ਨਿੱਜਰ ਦੇ ਨਜ਼ਦੀਕੀ ਤੇ ਵਾਰਡ ਨੰਬਰ 36 ਦੇ ਕੌਸਲਰ ਦੀ ਰਿਹਾਇਸ਼ੀ ਕਾਲੋਨੀ ਦੀ ਹਾਲਤ ਬਦ ਤੋਂ ਬਦਤਰ ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਹਲਕੇ ਵਿਚ ਸਾਫਾਈ ਦੀ ਮੁਹਿੰਮ ਚਲਾਈ ਗਈ ਪਰ ਇਸ ਮੁਹਿੰਮ ਦੀ ਪੋਲ ਉਸ ਵੇਲੇ ਖੱਲੀ ਜਦੋਂ ਹਲਕਾ
Publish Date: Fri, 11 Sep 2026 05:42 PM (IST)
Updated Date: Fri, 11 Sep 2026 05:43 PM (IST)
ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਹਲਕੇ ਵਿਚ ਸਾਫਾਈ ਦੀ ਮੁਹਿੰਮ ਚਲਾਈ ਗਈ ਪਰ ਇਸ ਮੁਹਿੰਮ ਦੀ ਪੋਲ ਉਸ ਵੇਲੇ ਖੱਲੀ ਜਦੋਂ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੇ ਨਜ਼ਦੀਕੀ ਤੇ ਵਾਰਡ ਨੰਬਰ 36 ਦੇ ਕੌਸਲਰ ਅਸੋਕ ਕੁਮਾਰ ਦੀ ਆਪਣੀ ਰਿਹਾਇਸ਼ੀ ਕਾਲੋਨੀ ਦੇ ਹਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਕੰਵਰ ਐਵੀਨਿਊ ਦੇ ਮੇਨ ਗੇਟ ਤੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਦਾ ਦਫਤਰ ਵੀ ਬਣਿਆ ਹੋਇਆ ਹੈ। ਇਸ ਇਲਾਕੇ ਵਿਚ ਰੋਡ ਦੇ ਦੋਨਾਂ ਪਾਸੇ ਜੰਗਲੀ ਬੂਟੀ ਉੱਘੀ ਹੋਈ ਜਿਸ ਕਾਰਨ ਲੋਕ ਸਰਕਾਰ ਤੇ ਪ੍ਰਸਾਸ਼ਨ ਨੂੰ ਕੋਸਦੇ ਹਨ। ਸਾਫ ਸਫਾਈ ਨਾ ਹੋਣ ਕਾਰਨ ਜੰਗਲੀ ਬੂਟੀ ਵਿਚੋਂ ਜਨਵਰ ਵੀ ਨਿੱਕਲਦੇ ਹਨ। ਇਸ ਇਲਾਕੇ ਵਿਚ ਸਵੇਰ ਵੇਲੇ ਲੋਕ ਸੈਰ ਕਰਨ ਜਾਂਦੇ ਹਨ ਸਾਫ ਸਫਾਈ ਤਾਂ ਦੂਰ ਦੀ ਗੱਲ ਲੰਬੇ ਸਮੇਂ ਤੋਂ ਸਟਰੀਰ ਲਾਇਟਾ ਬੰਦ ਹਨ। ਗੁਰੂ ਨਗਰੀ ਨੂੰ ਸੁੰਦਰ ਬਣਾਉਣ ਲਈ ਸੜਕ ਦੇ ਦੋਨਾਂ ਪਾਸੇ ਟਾਇਲਾ ਲਗਾਈਆ ਜਾ ਰਹੀਆ ਹਨ। ਪਰ ਵਾਰਡ ਨੰਬਰ 36 ਵਿਚ ਕੌਸਲਰ ਅਸੋਕ ਕੁਮਾਰ ਵੱਲੋਂ ਧਿਆਨ ਨਾ ਦੇਣਾ ਸਾਫ ਨਜ਼ਰ ਆ ਰਿਹਾ ਹੈ। ਹਰੇਕ ਵਾਰਡ ਵਿਚ ਕੌਸਲਰਾਂ ਵੱਲੋਂ ਆਪਣੀ ਵਾਰਡਾ ਦੇ ਰੋਡ ਦੋਨਾਂ ਪਾਸੇ ਟਾਇਲਾ ਲਗਾ ਕੇ ਲੋਕਾਂ ਆ ਰਹੀਆ ਮੁਸ਼ਕਿਲਾ ਤੋਂ ਨਿਯਾਤ ਦਿਵਾਈ ਜਾ ਰਹੀ ਹੈ। ਵਾਰਡ ਨੰਬਰ 36 ਦੇ ਕੌਸਲਰ ਅਸ਼ੋਕ ਕੁਮਾਰ ਨਾਲ ਫੋਨ ਤੇ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਠੀਕ ਨਹੀਂ ਹਨ। ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿਜੱਰ ਦੇ ਪੀਏ ਨਵਨੀਤ ਸ਼ਰਮਾ ਨਾਲ ਗੱਲ ਕੀਤੀ ਗਈ ਕਿ ਤਾਂ ਉਨ੍ਹਾਂ ਨੇ ਕਿਹਾ ਸਾਫ ਸਫਾਈ ਕਰਵਾਉਣ ਲਈ ਅਧਿਕਾਰੀਆ ਨਾਲ ਗੱਲ ਕਰਕੇ ਜਲਦ ਤੋਂ ਜਲਦ ਕਰਵਾ ਦਿੱਤੀ ਜਾਵੇਗੀ। ਨਗਰ ਨਿਗਮ ਦੇ ਅਧਿਕਾਰੀ ਜੇਪੀ ਸਿੰਘ ਬੱਬਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਫ ਸਫਾਈ ਦੇ ਪ੍ਰਬੰਧਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਰਮਚਾਰੀਆ ਨੂੰ ਸਖਤ ਹਦਾਇਤਾਂ ਕੀਤੀ ਗਈਆ ਹਨ ਕਿ ਲੋਕਾਂ ਦੀ ਸਹੂਲਤ ਲਈ ਸਾਫ ਸਫਾਈ ਪਹਿਲ ਦੇ ਅਧਾਰ ਤੇ ਕਰਵਾਈ ਜਾਣੀ ਚਾਹੀਦੀ ਹੈ। ਹੁਣ ਸੁਲਤਾਨਵਿੰਡ ਲਿੰਕ ਰੋਡ ਦੋਬੁਰਜੀ ਦਾ ਮਾਮਲਾ ਉਨ੍ਹਾਂ ਦੇਧਿਆਨ ਵਿਚ ਆ ਗਿਆ ਹੈ। ਇਸ ਇਲਾਕੇ ਵਿਚ ਖੁਦ ਜਾ ਕੇ ਮੌਕਾ ਵੀ ਵੇਖਣਗੇ ਜੋ ਕੰਮ ਉਹ ਕਰਵਾ ਸਕਦੇ ਹਨ ਪਹਿਲ ਦੇ ਅਧਾਰ ਤੇ ਕਰਵਾਉਣਗੇ। ਐੱਸਡੀਓ ਸੁਰਿੰਦਰ ਸਿੰਘ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸਟਰੀਟ ਲਾਈਟਾਂ ਦੀ ਮੁਸ਼ਕਲ ਆਉਣ ਦਾ ਕਾਰਨ ਇਹ ਕਈਆ ਦੀ ਤਾਰਾਂ ਸੜੀਆ ਹੋਈਆ ਹਨ। ਜਿਸ ਕਾਰਨ ਇਹ ਮੁਸ਼ਕਿਲ ਆ ਰਹੀ ਹੈ। ਇਲਾਕੇ ਦਾ ਕਰਮਚਾਰੀ ਜੋ ਸਟਰੀਟ ਲਾਈਟਾਂ ਨੂੰ ਦੇਖਦਾ ਉਸ ਨਾਲ ਗੱਲ ਕਰਕੇ ਹੱਲ ਕਰਵਾਉਣਗੇ। ਕਿਉਂਕਿ ਲੋਕਾਂ ਦੀਆ ਮੁਸ਼ਕਲਾਂ ਨੂੰ ਹੱਲ ਕਰਵਾਉਣਾ ਹਰੇਕ ਅਧਿਕਾਰੀ ਦਾ ਨਿੱਜੀ ਫਰਜ਼ ਬਣਦਾ ਹੈ। ਉਨ੍ਹਾਂ ਨਾਲ ਗੱਲ ਕਰਨ ਉਪਰੰਤ ਸੁਪਰਵਾਇਜ਼ਰ ਰਜਿੰਦਰ ਸਿੰਘ ਦਾ ਫੋਨ ਆਇਆ ਤੇ ਉਨ੍ਹਾਂ ਨੇ ਦੱਸਿਆ ਕਿ ਇਲਾਕੇ ਵਿਚੋ ਤਾਰਾਂ ਚੋਰੀ ਹੋਣ ਕਾਰਨ ਇਹ ਮੁਸ਼ਕਿਲ ਆ ਰਹੀ ਹੈ। ਪੁਲਿਸ ਨੂੰ ਸ਼ਿਕਾਇਤਾ ਵੀ ਦਿੱਤੀਆਂ ਤੇ ਐਫਆਈਆਰ ਵੀ ਹੋਈਆ ਹਨ। ਲੋਕਾਂ ਨੂੰ ਆ ਰਹੀਆ ਮੁਸ਼ਕਲਾਂ ਦੇ ਹੱਲ ਲਈ ਵਿਭਾਗ ਨੂੰ ਲਿਖ ਕੇ ਭੇਜਿਆ ਗਿਆ।