ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਪਿੰਡ ਤਲਵੰਡੀ ਡੋਗਰਾਂ ਦੇ ਵਾਸੀ ਸੂਬੇਦਾਰ ਮਹਿੰਦਰ ਸਿੰਘ ਜੀ ਦੇ ਸਪੁੱਤਰ ਭਾਈ ਮਨਜੀਤ ਸਿੰਘ ਤੇ ਉਨ੍ਹਾਂ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਗਏ ਆਪਣੇ ਗ੍ਰਹਿ
Publish Date: Tue, 03 Nov 2026 04:18 PM (IST)
Updated Date: Tue, 03 Nov 2026 04:20 PM (IST)
ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਪਿੰਡ ਤਲਵੰਡੀ ਡੋਗਰਾਂ ਦੇ ਵਾਸੀ ਸੂਬੇਦਾਰ ਮਹਿੰਦਰ ਸਿੰਘ ਜੀ ਦੇ ਸਪੁੱਤਰ ਭਾਈ ਮਨਜੀਤ ਸਿੰਘ ਤੇ ਉਨ੍ਹਾਂ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਗਏ ਆਪਣੇ ਗ੍ਰਹਿ ਵਿਖੇ ਗੁਰੂ ਰਾਮਦਾਸ ਦਾਸ ਜੀ ਦੀ ਯਾਦ ਨੂੰ ਸਮਰਪਿਤ 49ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉੱਚ ਕੋਟੀ ਦੇ ਵਿਦਵਾਨਾਂ ਨੇ ਕਵੀਸ਼ਰੀ ਜੱਥਿਆਂ, ਰਾਗੀ ਸਿੰਘਾਂ ਕਥਾ ਵਾਚਕਾਂ ਤੇ ਹੋਰ ਮਹਾਂਪੁਰਸ਼ਾਂ ਦੇ ਬੜੇ ਹੀ ਵਿਸਥਾਰ ਪੂਰਵਕ ਗੁਰੂ ਰਾਮਦਾਸ ਦਾਸ ਜੀ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਆਪਣੇ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ। ਭਾਈ ਮਨਜੀਤ ਸਿੰਘ ਤਲਵੰਡੀ ਡੋਗਰਾਂ ਨੇ ਕਿਹਾ ਕਿ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਸੰਨ 1978 ਦੇ ਵਕਤ ਤੋਂ ਉਸ ਵੇਲੇ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਸੰਤ ਸਿੰਘ ਮਸਕੀਨ, ਸਿੰਘ ਸਾਹਿਬ ਗਿਆਨੀ ਚੇਤ ਸਿੰਘ ਹੈਡ ਗ੍ਰੰਥੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਸਾਧੂ ਸਿੰਘ ਭੌਰਾ ਤੇ ਹੋਰ ਸਿੱਖ ਮਹਾਂਪੁਰਸ਼ਾਂ ਨੇ ਆਰੰਭ ਕਾਰਵਾਈ ਸੀ, ਇਸ ਉਪਰੰਤ ਤਕਰੀਬਨ 14 ਕੁ ਸਾਲ ਪ੍ਰਸਿੱਧ ਕਥਾਵਾਚਕ ਅਤੇ ਸਿੱਖ ਬੁੱਧੀਜੀਵੀ ਭਾਈ ਪਿੰਦਰਪਾਲ ਸਿੰਘ ਜੀ ਨੇ ਵੀ ਇਨ੍ਹਾਂ ਸਮਾਗਮਾਂ ’ਚ ਸ਼ਾਮਲ ਹੋ ਕੇ ਆਪਣੀ ਹਾਜ਼ਰੀ ਲਗਵਾਉਂਦੇ ਰਹੇ। ਇਸ ਮੌਕੇ ਅਮਰਜੀਤ ਸਿੰਘ ਮਸਕੀਨ, ਗਿਆਨੀ ਅਰਸ਼ਪ੍ਰੀਤ ਸਿੰਘ ਮਸਕੀਨ, ਪ੍ਰਸਿੱਧ ਗਿਆਨੀ ਇਕਬਾਲ ਸਿਘ ਮੀਰਾਂਕੋਟ, ਮਨਪ੍ਰੀਤ ਸਿੰਘ ਸੋਹੀ ਦਸਮੇਸ਼ ਨਗਰ, ਗਰਮੀਤ ਸਿੰਘ ਦਾਤੇਵਾਲ, ਭਾਈ ਨਿਰਮਲ ਸਿੰਘ ਜੇਠੂਵਾਲ, ਮਾਸਟਰ ਨਿਸ਼ਾਨ ਸਿੰਘ, ਭਾਈ ਨਿਸ਼ਾਨ ਸਿੰਘ, ਗਿਆਨੀ ਤਰਲੋਕ ਸਿੰਘ ਯੂਕੇ, ਭਾਈ ਬਲਵਿੰਦਰ ਸਿੰਘ ਨਿਰਾਲਾ, ਭਾਈ ਫਤਿਹ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਅਰਸ਼ਦੀਪ ਸਿੰਘ ਵਡਾਲਾ ਜੌਹਲ, ਭਾਈ ਸਹਿਜਦੀਪ ਸਿੰਘ ਜੌਹਲ, ਸਰਬਜੀਤ ਸਿੰਘ ਹੋਠੀਆਂ, ਪ੍ਰਭਦੀਪ ਸਿੰਘ ਤਲਵੰਡੀ, ਪ੍ਰਿੰਸੀਪਲ ਮੈਡਮ ਰਿਪਨਜੀਤ ਕੌਰ, ਹਰਜਿੰਦਰ ਸਿੰਘ ਦੇਵੀ ਦਾਸ ਪੁਰਾ, ਭਾਈ ਆਤਮਾ ਸਿੰਘ ਜੌਹਲ, ਦੇਸਪਾਲ ਸਿੰਘ ਢੋਟ, ਦਲੇਰ ਸਿੰਘ ਜੌਹਲ, ਹਰਜਿੰਦਰ ਸਿੰਘ ਦੇਵੀ ਦਾਸ ਪੁਰਾ, ਇਕਬਾਲ ਸਿੰਘ ਦਸਮੇਸ਼ ਨਗਰ, ਜੇਈ ਸੁਖਮਿੰਦਰ ਸਿੰਘ ਸਾਹਬੀ, ਭਾਈ ਪ੍ਰਿਤਪਾਲ ਸਿੰਘ ਖਡੂਰ ਸਾਹਿਬ ਵਾਲਿਆਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਕਈ ਸਿਰਮੌਰ ਹਸਤੀਆਂ ਨੇ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲ ਕੀਤਾ। ਸਮਾਗਮ ਦੇ ਅਖੀਰ ਵਿੱਚ ਭਾਈ ਮਨਜੀਤ ਸਿੰਘ ਤਲਵੰਡੀ ਡੋਗਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਏ ਹੋਏ ਮਹਿਮਾਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਦਾ ਦਿਲ ਦੀਆਂ ਤੋਂ ਧੰਨਵਾਦ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਵੀ ਲਗਾਏ ਗਏ ਜੋ ਸਾਰਾ ਦਿਨ ਅਟੁੱਟ ਚੱਲਦੇ ਰਹੇ।