ਤੀਜ ਸਮਾਰੋਹ ਸਾਨੂੰ ਸਾਡੇ ਵਿਰਸੇ ਨਾਲ ਜੋੜਦਾ : ਰਾਜਵਿੰਦਰ ਕੌਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਥਾਨਕ ਰਣਜੀਤ ਐਵੀਨਿਊ ਵਿਖੇ ‘ਮੋਮੈਂਟ ਮੇਕਰਜ਼ ਐਂਟਰਪ੍ਰਾਈਜ਼ਿਜ਼’ ਵਲੋਂ ਸਾਵਣ ਉਤਸਵ ਦੇ ਤਹਿਤ ‘ਹਰਿਆਲੀ ਤੀਜ ਸੈਲੀਬ੍ਰੇਸ਼ਨ’ ਸਮਾਰੋਹ ਐੱਮਡੀ ਮਹਿਕਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ।
Publish Date: Thu, 27 Aug 2026 04:44 PM (IST)
Updated Date: Thu, 27 Aug 2026 04:49 PM (IST)
ਅਮਿੱਟ ਛਾਪ ਛੱਡ ਗਿਆ ‘ਹਰਿਆਲੀ ਤੀਜ ਸੈਲੀਬ੍ਰੇਸ਼ਨ’ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਥਾਨਕ ਰਣਜੀਤ ਐਵੀਨਿਊ ਵਿਖੇ ‘ਮੋਮੈਂਟ ਮੇਕਰਜ਼ ਐਂਟਰਪ੍ਰਾਈਜ਼ਿਜ਼’ ਵਲੋਂ ਸਾਵਣ ਉਤਸਵ ਦੇ ਤਹਿਤ ‘ਹਰਿਆਲੀ ਤੀਜ ਸੈਲੀਬ੍ਰੇਸ਼ਨ’ ਸਮਾਰੋਹ ਐੱਮਡੀ ਮਹਿਕਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਬਲੇਜ਼ ਫਿਟਨਸ ਜਿੰਮ ਦੇ ਐੱਮਡੀ ਰਾਜਵਿੰਦਰ ਕੌਰ ਤੇ ਅਮਨਦੀਪ ਸਿੰਘ ਸ਼ਾਮਿਲ ਹੋਏ। ਇਸ ਦੌਰਾਨ ਸਮਾਰੋਹ ਦੀ ਸ਼ੁਰੂਆਤ ਪ੍ਰਬੰਧਕ ਮਹਿਕਪ੍ਰੀਤ ਕੌਰ ਵਲੋਂ ਮੁੱਖ ਮਹਿਮਾਨਾਂ ਅਮਨਦੀਪ ਸਿੰਘ ਅਤੇ ਰਾਜਵਿੰਦਰ ਕੌਰ ਦਾ ਸਵਾਗਤ ਕਰਨ ਉਪਰੰਤ ਕੀਤੀ ਗਈ। ਇਸ ਸਮਾਰੋਹ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆਂ ਮੁਟਿਆਰਾਂ ਨੇ ਮੰਚ ’ਤੇ ਆਪਣਾ ਹੁਨਰ ਦਿਖਾਇਆ। ਪੰਜਾਬੀ ਗੀਤਾਂ ’ਤੇ ਭੰਗੜੇ ਅਤੇ ਰੈਂਪ ਵਾਕ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਸਮਾਰੋਹ ਵਿਚ ਅਬਲੇਜ਼ ਫਿਟਨਸ ਜਿੰਮ, ਸਵਿਸ ਬੇਕਰਜ਼, ਡਿੰਪਲ ਮੇਕਓਵਰ, ਦਾ ਲੁਸ਼ ਲੇਸ਼ਜ਼ਸ ਅਤੇ ਸਪਾਈਸ ਐਲਪਸ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਤੇ ਅਬਲੇਜ਼ ਫਿਟਨਸ ਜਿੰਮ ਦੇ ਐੱਮਡੀ ਰਾਜਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਸਮਾਰੋਹ ਔਰਤਾਂ ਦੇ ਅੰਦਰਲੇ ਹੁਨਰ ਨੂੰ ਤਰਾਸ਼ਣ ਵਿਚ ਸਹਾਈ ਹੁੰਦੇ ਹਨ। ਉਹ ਸਮੇਂ-ਸਮੇਂ ’ਤੇ ਅਜਿਹੇ ਸਮਾਰੋਹ ਕਰਵਾਉਂਦੇ ਰਹਿੰਦੇ ਹਨ। ‘ਮੋਮੈਂਟ ਮੇਕਰਜ਼ ਐਂਟਰਪ੍ਰਾਈਜ਼ਿਜ਼’ ਦੇ ਐੱਮਡੀ ਮਹਿਕਪ੍ਰੀਤ ਕੌਰ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਹਿਕਪ੍ਰੀਤ ਕੌਰ ਵਲੋਂ ਜੋ ਅਜਿਹੇ ਸਮਾਰੋਹ ਕਰਵਾਏ ਜਾਂਦੇ ਹਨ, ਇਹ ਔਰਤਾਂ ਨੂੰ ਮੰਚ ਮੁਹੱਈਆ ਕਰਵਾਉਂਦੇ ਹਨ। ਅਮਨਦੀਪ ਸਿੰਘ ਨੇ ਮਹਿਕਪ੍ਰੀਤ ਕੌਰ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਔਰਤਾਂ ਇਸ ਮੰਚ ’ਤੇ ਆ ਕੇ ਆਪਣਾ ਹੁਨਰ ਦਿਖਾਉਂਦੀਆਂ ਹਨ ਅਤੇ ਜੋ ਔਰਤਾਂ ਸਟੇਜ ਤੋਂ ਝਿਜਕਦੀਆਂ ਹਨ, ਉਨ੍ਹਾਂ ਨੂੰ ਵੀ ਬਾਕੀਆਂ ਤੋਂ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਤੀਜ ਸਮਾਰੋਹ ਸਾਨੂੰ ਸਾਡੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਦਾ ਹੈ ਅਤੇ ਉਹ ਹਰ ਸਾਲ ਇਹ ਸਮਾਰੋਹ ਕਰਵਾਉਂਦੇ ਹਨ। ਇਸ ਮੌਕੇ ਸਾਵਣ ਕੁਇਨ ਹਰਏਕਮ ਕੌਰ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਵਰਦੀਪ ਕੌਰ ਸਿੱਧੂ, ਸਾਕਸ਼ੀ ਅਗਰਵਾਲ, ਸਾਨੀਆ, ਤੇਜਲ ਸ਼ਰਮਾ, ਸ਼ਿਵਾਨੀ ਸ਼ਰਮਾ, ਮੇਘਾ ਸ਼ਰਮਾ, ਕੋਮਲ ਸ਼ਰਮਾ, ਮੋਨਿਕਾ, ਸਨੇਹਾ ਅਟਵਾਲ, ਰਿਧੀ, ਬਸਮੀਤ ਕੌਰ, ਨਵਲੀਨ ਕੌਰ, ਆਸ਼ਿਮਾ ਸਿੱਧੂ ਅਤੇ ਹਰਲੀਨ ਕੌਰ ਨੂੰ ਹੋਰਨਾਂ ਗੇਮਾਂ ਤੇ ਕੈਟਾਗਰੀਆਂ ਵਿਚ ਵੱਖ-ਵੱਖ ਟਾਈਟਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਮੋਮੈਂਟ ਮੇਕਰਜ਼ ਐਂਟਰਪ੍ਰਾਈਜ਼ਿਜ਼’ ਦੇ ਐੱਮਡੀ ਮਹਿਕਪ੍ਰੀਤ ਕੌਰ, ਸੋਸ਼ਲ ਮੀਡੀਆ ਮੈਨੇਜਰ ਭੁਵਨ ਸ਼ਰਮਾ, ਮਨਪ੍ਰੀਤ ਕੌਰ ਆਦਿ ਮੌਜੂਦ ਸਨ।