ਮਾਨਾਂਵਾਲਾ ਆਸ਼ਰਮ ਵਿਖੇ ਤੀਜ ਉਤਸਵ ਮਨਾਇਆ
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਅੰਮ੍ਰਿਤਸਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਪ੍ਰੋਜੈਕਟ ‘ਸੰਤੁਲਨ’ ਤਹਿਤ ਮਾਨਾਂਵਾਲਾ ਆਸ਼ਰਮ ਵਿਖੇ ਤੀਜ ਉਤਸਵ ਉਤਸ਼ਾਹ, ਉਮੰਗ ਅਤੇ ਸ਼ਰਧਾ ਨਾਲ ਮਨਾਇਆ ਗਿਆ। ਤਿਉਹਾਰ ਦੇ ਇਸ ਵਿਸ਼ੇਸ਼ ਮੌਕੇ ਮਹਿਲਾਵਾਂ ਨੇ
Publish Date: Mon, 31 Aug 2026 04:18 PM (IST)
Updated Date: Mon, 31 Aug 2026 04:19 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਅੰਮ੍ਰਿਤਸਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਪ੍ਰੋਜੈਕਟ ‘ਸੰਤੁਲਨ’ ਤਹਿਤ ਮਾਨਾਂਵਾਲਾ ਆਸ਼ਰਮ ਵਿਖੇ ਤੀਜ ਉਤਸਵ ਉਤਸ਼ਾਹ, ਉਮੰਗ ਅਤੇ ਸ਼ਰਧਾ ਨਾਲ ਮਨਾਇਆ ਗਿਆ। ਤਿਉਹਾਰ ਦੇ ਇਸ ਵਿਸ਼ੇਸ਼ ਮੌਕੇ ਮਹਿਲਾਵਾਂ ਨੇ ਡਾਂਸ, ਭਜਨ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਸਤਿਸੰਗ ਵਿਚ ਉਤਸ਼ਾਹਪੂਰਵਕ ਭਾਗ ਲਿਆ। ਸਮਾਗਮ ਦੌਰਾਨ ਸਾਧਵੀ ਭਾਰਤੀ ਨੇ ਸੰਬੋਧਨ ਕਰਦਿਆਂ ਭਾਰਤੀ ਇਤਿਹਾਸ ਦੀਆਂ ਮਹਾਨ ਨਾਰੀ ਸ਼ਖ਼ਸੀਅਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਾਰੀ ਕੇਵਲ ਪਰਿਵਾਰ ਦੀ ਮਜ਼ਬੂਤ ਨੀਂਹ ਹੀ ਨਹੀਂ, ਸਗੋਂ ਆਪਣੇ ਗਿਆਨ, ਉੱਚੇ ਚਰਿੱਤਰ, ਸੰਸਕਾਰਾਂ ਅਤੇ ਆਤਮਿਕ ਸ਼ਕਤੀ ਰਾਹੀਂ ਸਮਾਜ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਮਹਿਲਾਵਾਂ ਨੂੰ ਆਪਣੀ ਅੰਦਰੂਨੀ ਸਮਰੱਥਾ ਅਤੇ ਆਤਮਿਕ ਸ਼ਕਤੀ ਨੂੰ ਪਛਾਣਨ, ਆਪਣੇ ਜੀਵਨ ਵਿਚ ਸਕਾਰਾਤਮਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਅਤੇ ਆਤਮਿਕ ਜਾਗਰੂਕਤਾ ਰਾਹੀਂ ਆਪਣੇ ਵਿਅਕਤੀਤਵ ਨੂੰ ਹੋਰ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕੀਤਾ। ਤੀਜ ਦੇ ਰਵਾਇਤੀ ਰੰਗਾਂ ਅਤੇ ਉਤਸ਼ਾਹ ਨਾਲ ਭਰਪੂਰ ਇਸ ਸਮਾਗਮ ਨੇ ਭਾਰਤੀ ਸੱਭਿਆਚਾਰਕ ਵਿਰਾਸਤ, ਨਾਰੀ ਸ਼ਕਤੀ ਅਤੇ ਆਤਮਿਕ ਚੇਤਨਾ ਦਾ ਸੁੰਦਰ ਸੰਗਮ ਪੇਸ਼ ਕੀਤਾ। ਭਜਨਾਂ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਸਤਿਸੰਗ ਨੇ ਪੂਰੇ ਮਾਹੌਲ ਨੂੰ ਭਗਤੀ, ਖੁਸ਼ੀ ਅਤੇ ਸਕਾਰਾਤਮਕ ਊਰਜਾ ਨਾਲ ਭਰ ਦਿੱਤਾ।