- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : 'ਡੀਜੀ ਪੰਜਾਬ' ਪੋਰਟਲ ਜ਼ਿਲ੍ਹਾ ਵਾਸੀਆਂ ਲਈ ਸਹੂਲਤ ਘੱਟ ਦੁਵਿਧਾ ਜ਼ਿਆਦਾ ਪੈਦਾ ਕਰ ਰਿਹਾ ਹੈ। ਦਰਅਸਲ ਇਸ ਵਿਚ ਕਈ ਤਕਨੀਕੀ ਖ਼ਾਮੀਆਂ ਕਾਰਨ ਜਨਮ-ਮੌਤ ਸਰਟੀਫਿਕੇਟ, ਅਸਲਾ ਲਾਇਸੈਂਸ, ਐਸਸੀ/ਬੀਸੀ

ਪੁਰਾਣੇ-ਨਵੇਂ ਪੋਰਟਲ ਦੀ ਮਿਲਾ ਕੇ ਜਨਮ ਮੌਤ ਸਰਟੀਫਿਕੇਟ ਦੀ ਪੈਂਡੈਂਸੀ 40 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ
ਸੇਵਾ ਕੇਂਦਰਾਂ ਵਿਚ ਪਟੜੀ 'ਤੇ ਪਰਤ ਆਇਆ ਕੰਮ, ਵੱਖ-ਵੱਖ ਵਿਭਾਗਾਂ ਵਿਚ ਅਜੇ ਵੀ ਕੰਮਕਾਜ ਪ੍ਰਭਾਵਿਤ; ਸਟਾਫ ਨੂੰ ਸਿਖਲਾਈ ਦਿੱਤੀ ਜਾ ਰਹੀ
ਰਿਹਾਇਸ਼ ਸਰਟੀਫਿਕੇਟ ਦੀ ਪੈਂਡੈਂਸੀ ਜ਼ੀਰੋ, ਐਸਸੀ ਤੇ ਬੀਸੀ ਸਰਟੀਫਿਕੇਟਾਂ ਦੀਆਂ ਫਾਈਲਾਂ ਨਿਪਟਾਉਣ 'ਤੇ ਜ਼ੋਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : 'ਡੀਜੀ ਪੰਜਾਬ' ਪੋਰਟਲ ਜ਼ਿਲ੍ਹਾ ਵਾਸੀਆਂ ਲਈ ਸਹੂਲਤ ਘੱਟ ਦੁਵਿਧਾ ਜ਼ਿਆਦਾ ਪੈਦਾ ਕਰ ਰਿਹਾ ਹੈ। ਦਰਅਸਲ ਇਸ ਵਿਚ ਕਈ ਤਕਨੀਕੀ ਖ਼ਾਮੀਆਂ ਕਾਰਨ ਜਨਮ-ਮੌਤ ਸਰਟੀਫਿਕੇਟ, ਅਸਲਾ ਲਾਇਸੈਂਸ, ਐਸਸੀ/ਬੀਸੀ ਸਰਟੀਫਿਕੇਟ ਆਦਿ ਵੱਖ-ਵੱਖ ਸੇਵਾਵਾਂ ਵਿਚ ਰੁਕਾਵਟ ਪੈਦਾ ਹੋ ਰਹੀ ਹੈ, ਜਿਸ ਨਾਲ ਆਨਲਾਈਨ ਫਾਈਲਾਂ ਦੀ ਪੈਂਡੈਂਸੀ ਦਿਨੋਂ-ਦਿਨ ਅਸਮਾਨ ਛੂਹਦੀ ਜਾ ਰਹੀ ਹੈ। ਸਬੰਧਤ ਵਿਭਾਗ ਅਤੇ ਟੈਕਨੀਕਲ ਟੀਮ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਸੇਵਾ ਕੇਂਦਰਾਂ ਅਤੇ ਵੱਖ-ਵੱਖ ਵਿਭਾਗਾਂ ਵਿਚ ਕਾਫ਼ੀ ਹੱਦ ਤੱਕ ਕੰਮ ਪਟੜੀ 'ਤੇ ਪਰਤਣਾ ਸ਼ੁਰੂ ਹੋ ਗਿਆ ਹੈ। ਕੁਝ ਵਿਭਾਗੀ ਕਰਮਚਾਰੀ ਅਜੇ ਇਸ ਪੋਰਟਲ ਨੂੰ ਚਲਾਉਣ ਵਿਚ ਦਿੱਕਤ ਵਿੱਚ ਹਨ, ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸਾਰਾ ਕੰਮ ਪਟੜੀ 'ਤੇ ਪਰਤ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਰ ਇਸ ਨਵੇਂ ਪੋਰਟਲ ਦਾ ਘਰ ਬੈਠੇ ਇਸਤੇਮਾਲ ਕਰਕੇ ਅਰਜ਼ੀ ਭਰਨ ਵਾਲੇ ਲੋਕਾਂ ਦੀ ਪ੍ਰੇਸ਼ਾਨੀ ਜਿਉਂ ਦੀ ਤਿਉਂ ਬਣੀ ਹੋਈ ਹੈ। ਉਹ ਬਿਨੈਕਾਰ ਦੀ ਪੂਰੀ ਫਾਈਲ ਭਰਦੇ ਹਨ ਤਾਂ ਸਿਸਟਮ ਵਾਰ-ਵਾਰ ਐਰਰ ਦਿਖਾਉਣ ਲੱਗ ਜਾਂਦਾ ਹੈ। ਆਖ਼ਰ ਥੱਕ ਹਾਰ ਕੇ ਉਹ ਸੇਵਾ ਕੇਂਦਰਾਂ, ਨਿਗਮ ਜ਼ੋਨਾਂ, ਸਿਵਲ ਸਰਜਨ ਦਫ਼ਤਰ ਜਾਂ ਫਿਰ ਕੈਫੇ ਜਾਣ ਲਈ ਮਜਬੂਰ ਹੋ ਰਹੇ ਹਨ। ਪੁਰਾਣੇ-ਨਵੇਂ ਪੋਰਟਲ ਦੋਵਾਂ ਨੂੰ ਜੋੜ ਕੇ ਨਿਗਮ ਨਾਲ ਸਬੰਧਤ ਜਨਮ-ਮੌਤ ਸਰਟੀਫਿਕੇਟ ਵਿਚ ਸੁਧਾਰ ਅਤੇ ਲੇਟ ਐਂਟਰੀ ਦੀਆਂ 30 ਹਜ਼ਾਰ, ਸਿਵਲ ਸਰਜਨ ਦਫ਼ਤਰ ਨਾਲ ਸਬੰਧਤ ਜਨਮ-ਮੌਤ ਸਰਟੀਫਿਕੇਟ ਦੀਆਂ 14 ਹਜ਼ਾਰ, ਅਸਲਾ ਲਾਇਸੈਂਸ ਦੀਆਂ 6 ਹਜ਼ਾਰ ਫਾਈਲਾਂ ਪੈਂਡਿੰਗ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਨਿਪਟਾਉਣ ਵਿਚ ਦੋ ਤੋਂ ਤਿੰਨ ਹਫ਼ਤੇ ਲੱਗਣ ਦੀ ਸੰਭਾਵਨਾ ਹੈ। ਜਦਕਿ ਐਸਆਈਆਰ ਦੇ ਮੱਦੇਨਜ਼ਰ ਰਿਹਾਇਸ਼ ਸਰਟੀਫਿਕੇਟ ਅਤੇ ਐਸਸੀ ਤੇ ਬੀਸੀ ਸਰਟੀਫਿਕੇਟ ਦੀਆਂ ਫਾਈਲਾਂ ਦੀ ਪੈਂਡੈਂਸੀ ਪਹਿਲ ਦੇ ਆਧਾਰ 'ਤੇ ਨਿਪਟਾਈ ਜਾ ਰਹੀ ਹੈ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਿਹਾਇਸ਼ ਸਰਟੀਫਿਕੇਟਾਂ ਦੀ 12 ਹਜ਼ਾਰ ਪੈਂਡੈਂਸੀ ਕਲੀਅਰ ਕੀਤੀ ਜਾ ਚੁੱਕੀ ਹੈ ਜਦਕਿ ਐਸਸੀ ਤੇ ਬੀਸੀ ਸਰਟੀਫਿਕੇਟ ਫਾਈਲਾਂ ਦੀ ਪੈਂਡੈਂਸੀ 15 ਹਜ਼ਾਰ ਤੋਂ ਘੱਟ ਕੇ ਸਿਰਫ਼ 3 ਹਜ਼ਾਰ ਰਹਿ ਗਈ ਹੈ।