ਮੋਮਬੱਤੀਆਂ ਲੈ ਕੇ ਸੜਕਾਂ ’ਤੇ ਉਤਰੇ ਅਧਿਆਪਕ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਅਧਿਆਪਕਾਂ ਦੀਆਂ ਜਾਇਜ਼ ਅਤੇ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਅਤੇ ਬਟਾਲਾ ਦੇ ਸਾਰੇ ਕਾਲਜਾਂ ਦੇ ਅਧਿਆਪਕਾਂ ਵੱਲੋਂ
Publish Date: Wed, 19 Aug 2026 04:43 PM (IST)
Updated Date: Wed, 19 Aug 2026 04:45 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਅਧਿਆਪਕਾਂ ਦੀਆਂ ਜਾਇਜ਼ ਅਤੇ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਅਤੇ ਬਟਾਲਾ ਦੇ ਸਾਰੇ ਕਾਲਜਾਂ ਦੇ ਅਧਿਆਪਕਾਂ ਵੱਲੋਂ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਸ਼ਾਂਤੀਪੂਰਨ ਕੈਂਡਲ ਮਾਰਚ ਕੀਤਾ ਗਿਆ। ਡੀਏਵੀ ਕਾਲਜ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਅਤੇ ਜਨਰਲ ਸਕੱਤਰ ਡਾ. ਬੀਬੀ ਯਾਦਵ ਨੇ ਦੱਸਿਆ ਕਿ ਇਹ ਮਾਰਚ ਅਧਿਆਪਕ ਭਾਈਚਾਰੇ ਦੀਆਂ ਜਾਇਜ਼ ਅਤੇ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਨੂੰ ਸਮੂਹਿਕ ਰੂਪ ਵਿੱਚ ਉਠਾਉਣ ਅਤੇ ਡੀਏਵੀ ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਕੋਲੋਂ ਇਨ੍ਹਾਂ ਮੰਗਾਂ ਦਾ ਜਲਦੀ ਹੱਲ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਨੈਸ਼ਨਲ ਕੋਆਰਡੀਨੇਟਰ ਡਾ. ਅਨੂਪ ਵਤਸ ਨਾਲ ਵੀ ਦੋ ਮੀਟਿੰਗਾਂ ਕੀਤੀਆਂ ਗਈਆਂ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਡਾ. ਪੂਨਮ ਸੂਰੀ ਨਾਲ ਵੀ ਵਾਰ-ਵਾਰ ਸੰਪਰਕ ਕੀਤਾ ਗਿਆ। ਪਰ ਹਰ ਸੰਪਰਕ ਬੇਨਤੀਜਾ ਰਿਹਾ। ਇਸ ਲਈ ਪੂਰੇ ਪੰਜਾਬ ਭਰ ਵਿੱਚ ਕੈਂਡਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਡਿਸਟ੍ਰਿਕਟ ਪ੍ਰੈਜ਼ੀਡੈਂਟ ਹੀਰਾ ਸਿੰਘ ਅਤੇ ਡਿਸਟ੍ਰਿਕਟ ਸਕੱਤਰ ਡਾ. ਸੰਨੀ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ 1925 ਪੋਸਟਾਂ ਤੇ ਕੰਮ ਕਰ ਰਹੇ ਅਧਿਆਪਕਾਂ ਦੀ ਤਨਖ਼ਾਹ ਤੇ ਪੀ.ਐੱਫ. ਕੱਟਣਾ ਅਤੇ ਕੇਸ ਪ੍ਰਮੋਸ਼ਨ ਤੇ ਸਕ੍ਰੀਨਿੰਗ ਅਤੇ ਇੰਟਰਵਿਊ ਕਰਵਾਉਣਾ ਹੈ। ਵਾਰ-ਵਾਰ ਮੈਨੇਜਿੰਗ ਕਮੇਟੀ ਨੂੰ ਪੱਤਰ ਵਿਹਾਰ ਅਤੇ ਹੋਰ ਮਾਧਿਅਮਾਂ ਰਾਹੀਂ ਮੰਗਾਂ ਬਾਰੇ ਗੱਲ ਕਰਨ ਲਈ ਕਿਹਾ ਗਿਆ। ਪਰ ਕੋਈ ਪ੍ਰਭਾਵ ਨਹੀਂ ਪਿਆ। ਇਸ ਮੌਕੇ ਫਾਈਨੈਂਸ ਸਕੱਤਰ ਪ੍ਰੋ. ਲਲਿਤ ਕੁਮਾਰ, ਡਾ. ਸੀਮਾ ਜੇਟਲੀ, ਡੀਏਵੀ ਕਾਲਜ ਅੰਮ੍ਰਿਤਸਰ ਦੇ ਯੂਨੀਅਨ ਪ੍ਰੈਜ਼ੀਡੈਂਟ ਪ੍ਰੀ. ਵਿਕਾਸ ਭਾਰਦਵਾਜ ਅਤੇ ਸਕੱਤਰ ਪ੍ਰੋ. ਆਸ਼ੂ ਵਿਜ, ਐਸਐਲ ਬਾਵਾ ਕਾਲਜ ਤੋਂ ਪ੍ਰੋ. ਪਵਨ ਮਾਲਿਕ, ਪ੍ਰੋ. ਮੁਨੀਸ਼ ਯਾਦਵ, ਪ੍ਰੋ. ਕੁਲਦੀਪ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਪਰਮਿੰਦਰਜੀਤ ਕੌਰ, ਪ੍ਰੋ. ਪੰਕਜ ਗੁਪਤਾ ਅਤੇ ਪ੍ਰੋ. ਸੁਪ੍ਰਿਆ ਦੁੱਗਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।