ਅਧਿਆਪਕ ਜੀਵਨ ਨੂੰ ਸਹੀ ਦਿਸ਼ਾ ਦਿੰਦਾ : ਰਾਣਾ ਬਾਸਰਕੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਨੁੱਖੀ ਜੀਵਨ ਵਿਚ ਬਹੁਤ ਸਾਰੇ ਰਿਸ਼ਤੇ ਅਹਿਮ ਹੁੰਦੇ ਹਨ, ਪਰ ਅਧਿਆਪਕ ਅਤੇ ਵਿਿਦਆਰਥੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਅਤੇ ਮਾਰਗਦਰਸ਼ਕ ਰਿਸ਼ਤਿਆਂ ਵਿੱਚੋਂ ਇਕ ਹੈ। ਮਾਂ ਜੀਵਨ ਦਿੰਦੀ ਹੈ, ਪਰ ਅਧਿਆਪਕ
Publish Date: Fri, 04 Sep 2026 04:28 PM (IST)
Updated Date: Fri, 04 Sep 2026 04:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਨੁੱਖੀ ਜੀਵਨ ਵਿਚ ਬਹੁਤ ਸਾਰੇ ਰਿਸ਼ਤੇ ਅਹਿਮ ਹੁੰਦੇ ਹਨ, ਪਰ ਅਧਿਆਪਕ ਅਤੇ ਵਿਿਦਆਰਥੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਅਤੇ ਮਾਰਗਦਰਸ਼ਕ ਰਿਸ਼ਤਿਆਂ ਵਿੱਚੋਂ ਇਕ ਹੈ। ਮਾਂ ਜੀਵਨ ਦਿੰਦੀ ਹੈ, ਪਰ ਅਧਿਆਪਕ ਉਸ ਜੀਵਨ ਨੂੰ ਸਹੀ ਦਿਸ਼ਾ ਦੇ ਕੇ ਕਾਮਯਾਬੀ ਦੀ ਮੰਜ਼ਿਲ ਤੱਕ ਪਹੁੰਚਣ ਦਾ ਰਾਹ ਦਿਖਾਉਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਅਮਰਦਾਸ ਪਬਲਿਕ ਸਕੂਲ ਬਾਸਰਕੇ ਗਿੱਲਾਂ ਦੇ ਮੈਨੇਜਿੰਗ ਡਾਇਰੈਕਟਰ ਕਮ ਪ੍ਰਿੰਸੀਪਲ ਰਾਣਾ ਰਣਜੀਤ ਸਿੰਘ ਬਾਸਰਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਗਿਆਨ ਦੀ ਜੋਤ ਜਗਾਉਣ ਵਾਲਾ ਰੌਸ਼ਨ ਚਿਰਾਗ ਕਿਹਾ ਜਾਂਦਾ ਹੈ, ਜੋ ਖੁਦ ਜਲ ਕੇ ਅਨੇਕਾਂ ਜ਼ਿੰਦਗੀਆਂ ਨੂੰ ਰੌਸ਼ਨ ਕਰਦਾ ਹੈ। ਭਾਰਤ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਵਿਦਵਾਨ, ਦਰਸ਼ਨਸ਼ਾਸਤਰੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਨੂੰ ਸਮਰਪਿਤ ਹੈ। ਉਨ੍ਹਾਂ ਦਾ ਜੀਵਨ ਸਿੱਖਿਆ ਅਤੇ ਅਧਿਆਪਕ ਦੇ ਮਹੱਤਵ ਦੀ ਮਹਾਨ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਕਿਤਾਬਾਂ ਦਾ ਗਿਆਨ ਨਹੀਂ ਦਿੰਦਾ, ਸਗੋਂ ਵਿਿਦਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ, ਅਸਫਲਤਾਵਾਂ ਤੋਂ ਸਿੱਖਣਾ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣਾ ਵੀ ਸਿਖਾਉਂਦਾ ਹੈ। ਉਹ ਵਿਿਦਆਰਥੀ ਦੇ ਮਨ ਵਿੱਚ ਗਿਆਨ ਦੀ ਜੋਤ ਜਗਾ ਕੇ ਉਸ ਨੂੰ ਹਨੇਰੇ ਤੋਂ ਰੌਸ਼ਨੀ ਵੱਲ ਲੈ ਜਾਂਦਾ ਹੈ। ਪ੍ਰਿੰਸੀਪਲ ਰਾਣਾ ਬਾਸਰਕੇ ਨੇ ਕਿਹਾ ਕਿ ਇੱਕ ਚੰਗਾ ਅਧਿਆਪਕ ਉਸ ਸਮੇਂ ਵੀ ਵਿਿਦਆਰਥੀ ’ਤੇ ਵਿਸ਼ਵਾਸ ਰੱਖਦਾ ਹੈ, ਜਦੋਂ ਵਿਿਦਆਰਥੀ ਖੁਦ ਆਪਣੇ ਆਪ ’ਤੇ ਵਿਸ਼ਵਾਸ ਕਰਨਾ ਛੱਡ ਦਿੰਦਾ ਹੈ। ਉਸ ਦਾ ਇੱਕ ਹੌਸਲਾ ਦੇਣ ਵਾਲਾ ਸ਼ਬਦ ਕਈ ਵਾਰ ਪੂਰੀ ਜ਼ਿੰਦਗੀ ਬਦਲ ਦਿੰਦਾ ਹੈ। ਇਸ ਅਧਿਆਪਕ ਦਿਵਸ ’ਤੇ ਸਾਨੂੰ ਆਪਣੇ ਸਾਰੇ ਅਧਿਆਪਕਾਂ ਦੀ ਮਿਹਨਤ, ਤਿਆਗ, ਪਿਆਰ ਅਤੇ ਮਾਰਗਦਰਸ਼ਨ ਲਈ ਦਿਲੋਂ ਧੰਨਵਾਦ ਕਰਨਾ ਚਾਹੀਦਾ ਹੈ।