ਫੁਲਕਾਰੀ ਸੰਸਥਾ ਵੱਲੋਂ ਕਰਵਾਏ ਸਮਾਰੋਹ ਦੌਰਾਨ ਸੁਹੇਲ ਸੇਠ ਦੀ ਕਿਤਾਬ ਲੋਕ ਅਰਪਣ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਫੁਲਕਾਰੀ ਵੂਮੈਨ ਆਫ਼ ਅੰਮ੍ਰਿਤਸਰ ਨੇ ਸੁਹੇਲ ਸੇਠ ਦੀ ਕਿਤਾਬ ‘ਡਬਲਯੂਟੀਐਫ ਇੰਡੀਆ ਆਰ ਵੂਈ ਲੋਸਿੰਗ ਦਾ ਪਲਾਟ’ ਦੇ ਅੰਮ੍ਰਿਤਸਰ ਲਾਂਚ ਮੌਕੇ 250 ਔਰਤਾਂ ਨੂੰ ਮੰਚ 'ਤੇ ਇਕੱਠਾ ਕੀਤਾ। ਇਹ ਕਿਤਾਬ ਦੇਸ਼ ਦੇ
Publish Date: Thu, 10 Sep 2026 04:35 PM (IST)
Updated Date: Thu, 10 Sep 2026 04:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਫੁਲਕਾਰੀ ਵੂਮੈਨ ਆਫ਼ ਅੰਮ੍ਰਿਤਸਰ ਨੇ ਸੁਹੇਲ ਸੇਠ ਦੀ ਕਿਤਾਬ ‘ਡਬਲਯੂਟੀਐਫ ਇੰਡੀਆ ਆਰ ਵੂਈ ਲੋਸਿੰਗ ਦਾ ਪਲਾਟ’ ਦੇ ਅੰਮ੍ਰਿਤਸਰ ਲਾਂਚ ਮੌਕੇ 250 ਔਰਤਾਂ ਨੂੰ ਮੰਚ ਤੇ ਇਕੱਠਾ ਕੀਤਾ। ਇਹ ਕਿਤਾਬ ਦੇਸ਼ ਦੇ ਨਾਗਰਿਕ ਢਾਂਚੇ ਦੀ ਹਾਲਤ ਨੂੰ ਲੈ ਕੇ ਨਾਗਰਿਕਾਂ, ਅਧਿਕਾਰੀਆਂ ਅਤੇ ਪਾਠਕਾਂ, ਸਭ ਨੂੰ ਕਟਹਿਰੇ ਵਿਚ ਖੜ੍ਹਾ ਕਰਦੀ ਹੈ। ‘ਰੀਡ ਰੇਜ ਰਿਪੀਟ’ ਇਸ ਕਿਤਾਬ ਦਾ ਮੂਲ ਸੁਨੇਹਾ ਹੈ। ਇਸ ਸ਼ਾਮ ਕਮਰੇ ਵਿਚ ਮੌਜੂਦ ਲੋਕਾਂ ਨੂੰ ਟੋਇਆਂ, ਬਿਜਲੀ ਕੱਟਾਂ ਅਤੇ ਉਸ ਚੁੱਪ ਸਵੀਕ੍ਰਿਤੀ ਦਾ ਸਾਹਮਣਾ ਕਰਵਾਇਆ ਗਿਆ ਜੋ ਅੱਜ ਦੇ ਸ਼ਹਿਰੀ ਭਾਰਤੀ ਜੀਵਨ ਦੀ ਪਛਾਣ ਬਣ ਚੁੱਕੀ ਹੈ ਅਤੇ ਇਹ ਸਵਾਲ ਚੁੱਕਿਆ ਗਿਆ ਕਿ ਆਖਿਰ ਇਹ ਸਭ ਹਾਲੇ ਵੀ ਆਮ ਕਿਉਂ ਲੱਗਦਾ ਹੈ। ਸੰਸਥਾਪਕ ਪ੍ਰਨੀਤ ਬੱਬਰ ਨੇ ਮੰਚ ਤੇ ਕਿਤਾਬ ਦਾ ਵੇਰਵਾ ਦਿੱਤਾ, ਜਿਸ ਨਾਲ ਅੰਮ੍ਰਿਤਸਰ ਵਿਚ ਇਸ ਕਿਤਾਬ ਦਾ ਰਸਮੀ ਲਾਂਚ ਸੰਪੰਨ ਹੋਇਆ। ਮੁਸਕਾਨ ਜੋਸਨ ਨੇ ਸੁਆਗਤੀ ਭਾਸ਼ਣ ਨਾਲ ਸ਼ਾਮ ਦੀ ਸ਼ੁਰੂਆਤ ਕੀਤੀ। ਸ਼ੀਤਲ ਖੰਨਾ ਨੇ ਪੂਰੀ ਸ਼ਾਮ ਮੇਜ਼ਬਾਨੀ ਕੀਤੀ ਅਤੇ ਸੋਨਾਕਸ਼ੀ ਕੁੰਦਰਾ ਨੇ ਧੰਨਵਾਦ ਮਤਾ ਪੇਸ਼ ਕੀਤਾ। ਇਸ ਸ਼ਾਮ ਦੀ ਯੋਜਨਾ ਕਮਲ ਉੱਪਲ, ਪਾਇਲ ਮਹਿਰਾ ਅਤੇ ਰੀਨਾ ਕੁੰਦਰਾ ਕਰੰਟ ਈਵੈਂਟਸ ਦੀਆਂ ਐਕਟੀਵਿਟੀ ਚੇਅਰਜ਼ ਨੇ ਕੀਤੀ। ਦੀਪਾ ਸਵਾਨੀ ਫੁਲਕਾਰੀ ਦੀ ਸਾਬਕਾ ਪ੍ਰਧਾਨ ਨਾਲ ਗੱਲਬਾਤ ਵਿਚ ਸੇਠ ਆਪਣੇ ਖਾਸ ਅੰਦਾਜ਼ ਵਿੱਚ ਤਿੱਖੇ ਅਤੇ ਸਪਸ਼ਟ ਰਹੇ, ਸੌਖੇ ਜਵਾਬਾਂ ਤੋਂ ਬਚਦੇ ਹੋਏ। ਫੁਲਕਾਰੀ ਦੀ ਚੇਅਰਪਰਸਨ (2026–27) ਕਵਿਤਾ ਕਾਹਲੋਂ ਨੇ ਕਿਹਾ ਕਿ ਅਸੀਂ ਸੁਹੇਲ ਸੇਠ ਨੂੰ ਕਿਸੇ ਨੂੰ ਸਹਿਜ ਮਹਿਸੂਸ ਕਰਾਉਣ ਲਈ ਸੱਦਾ ਨਹੀਂ ਦਿੱਤਾ। ਇਸ ਸ਼ਹਿਰ ਨੇ ਇਹ ਮੰਨ ਲੈਣ ਦਾ ਸਿਲਸਿਲਾ ਬਹੁਤ ਝੱਲ ਲਿਆ ਹੈ ਕਿ ਸਭ ਕੁਝ ਠੀਕ ਹੈ, ਜਦਕਿ ਨਹੀਂ ਹੈ। ਨਾਗਰਿਕ ਚੇਤਨਾ ਸਰਕਾਰ ਦਾ ਕੰਮ ਨਹੀਂ ਹੈ, ਇਹ ਸਾਡੀ ਜ਼ਿੰਮੇਵਾਰੀ ਹੈ। ਇਸ ਮੌਕੇ ਨੂਪੁਰ ਕਪੂਰ ਵਾਈਸ ਚੇਅਰਪਰਸਨ, ਡਾ. ਨੀਰੂ ਗੁਪਤਾ ਅਤੇ ਮਿਂੰਨਾ ਸਿੰਘ (ਸੰਯੁਕਤ ਸਕੱਤਰ), ਸਲੋਨੀ ਪੋਦਾਰ, ਸਿਮਰਨ ਅਰੋੜਾ (ਸੰਯੁਕਤ ਖ਼ਜ਼ਾਨਚੀ) ਤੇ ਪ੍ਰਿਯੰਕਾ ਗੋਇਲ, ਦਿਿਨਕਾ ਜੁਜੂ ਅਤੇ ਡਾ. ਰੁਮਿਤਾ ਅਰੋੜਾ ਆਦਿ ਹਾਜ਼ਰ ਸਨ।