‘ਮੇਰੀ ਸੰਵੇਦਨਾ ਮੇਰਾ ਸਮਾਜ’ ਵਿਸ਼ੇ ’ਤੇ ਸਫਲ ਸੈਮੀਨਾਰ ਕਰਵਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਤੇ ਜਨ ਕਲਿਆਣ ਸੰਗਠਨ ਵੱਲੋਂ ‘ਮੇਰੀ ਸੰਵੇਦਨਾ-ਮੇਰਾ ਸਮਾਜ’ ਵਿਸ਼ੇ ’ਤੇ ਇਕ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
Publish Date: Mon, 14 Sep 2026 04:23 PM (IST)
Updated Date: Mon, 14 Sep 2026 04:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਤੇ ਜਨ ਕਲਿਆਣ ਸੰਗਠਨ ਵੱਲੋਂ ‘ਮੇਰੀ ਸੰਵੇਦਨਾ–ਮੇਰਾ ਸਮਾਜ’ ਵਿਸ਼ੇ ’ਤੇ ਇਕ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਦੋਵਾਂ ਸੰਸਥਾਵਾਂ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕਰਵਾਇਆ ਗਿਆ। ਸੈਮੀਨਾਰ ਦਾ ਉਦੇਸ਼ ਸਮਾਜ ਵਿਚ ਸੰਵੇਦਨਾ, ਸੇਵਾ, ਪਰਿਵਾਰਕ ਮੁੱਲਾਂ, ਆਪਸੀ ਸਹਿਯੋਗ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਇਸ ਮੌਕੇ ਪ੍ਰਸਿੱਧ ਵਕਤਾ ਡਾ. ਕਿਰਨ ਖੰਨਾ ਨੇ ਕਿਹਾ ਕਿ ਸੰਵੇਦਨਾ ਸਿਰਫ਼ ਕਿਸੇ ਦੇ ਦੁੱਖ ਨੂੰ ਮਹਿਸੂਸ ਕਰਨਾ ਹੀ ਨਹੀਂ, ਸਗੋਂ ਲੋੜ ਦੇ ਸਮੇਂ ਉਸ ਦਾ ਸਾਥ ਦੇਣਾ ਹੈ। ਸਮਾਜ ਸੇਵਿਕਾ ਰਮਾ ਮਹਾਜਨ ਨੇ ਵਾਤਾਵਰਣ ਦੀ ਰੱਖਿਆ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਸਮਾਜਿਕ ਸੰਵੇਦਨਾ ਸਮਾਜ ਵਿਚ ਕ੍ਰਾਂਤੀਕਾਰੀ ਬਦਲਾਅ ਦਾ ਸ਼ੰਖਨਾਦ ਹੈ। ਯੋਗ ਵਿਸ਼ੇਸ਼ਗਿਆ ਕੁਲਵਿੰਦਰ ਕੌਰ ਨੇ ਸਮਾਜ ਪ੍ਰਤੀ ਸੰਵੇਦਨਸ਼ੀਲ ਰਹਿਣ ਲਈ ਯੋਗ ਰਾਹੀਂ ਸਰੀਰ ਨੂੰ ਤੰਦਰੁਸਤ ਰੱਖਣ ਦੀ ਮਹੱਤਤਾ ਬਾਰੇ ਦੱਸਿਆ। ਵੀਣਾ ਮਹਾਜਨ, ਇੰਦਰਾ ਧਵਨ, ਸੁਸ਼ਮਾ ਗਰੋਵਰ, ਸਰੋਜ ਚਾਵਲਾ, ਸਨੇਹਾ ਅਰੋੜਾ, ਹਰਜੀਤ ਬਮਰਾਹ, ਨੀਰੂ ਭਾਟੀਆ ਅਤੇ ਪ੍ਰਵੀਨ ਕੌਰ ਨੇ ਕਿਹਾ ਕਿ ਪੀੜਤ ਨੂੰ ਨਿਆਂ ਅਤੇ ਸਹਾਰਾ ਦਿਵਾਉਣਾ ਅਤੇ ਨਿਰਾਸ਼ਾਜਨਕ ਜੀਵਨ ਵਿਚ ਆਸ ਦੀ ਕਿਰਨ ਜਗਾਉਣਾ ਹੀ ਸੰਵੇਦਨਾ ਦਾ ਅਸਲ ਰੂਪ ਹੈ। ਇਸੇ ਤਰ੍ਹਾਂ ਰਸ਼ਮੀ ਅਰੋੜਾ, ਮੰਜੂ ਟੰਡਨ, ਦਲਜੀਤ ਕੌਰ, ਦਿ ਵਿਆ ਅਰੋੜਾ ਅਤੇ ਨਿਤਯਮ ਅਰੋੜਾ ਨੇ ਕਿਹਾ ਕਿ ਸਮਾਜ ਨੂੰ ਬਿਹਤਰ ਬਣਾਉਣ ਲਈ ਵੱਡੇ ਸਾਧਨਾਂ ਦੀ ਨਹੀਂ, ਸਗੋਂ ਵੱਡੇ ਦਿਲ ਅਤੇ ਸੱਚੀ ਭਾਵਨਾ ਦੀ ਲੋੜ ਹੁੰਦੀ ਹੈ। ਸੈਮੀਨਾਰ ਦੇ ਅੰਤ ਵਿਚ ਸਮਾਜ ਪ੍ਰਤੀ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣ ਲਈ ਸਮੂਹਿਕ ਸੰਕਲਪ ਲਿਆ ਗਿਆ।