ਸਟਾਲਵਰਟਸ ਸਕੂਲ ’ਚ ਵਿਦਿਆਰਥੀਆਂ ਨੂੰ ਤਣਾਅ ਪ੍ਰਬੰਧਨ ਦੇ ਮੰਤਰ ਦੱਸੇ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਟਾਲਵਰਟਸ ਵਰਲਡ ਸਕੂਲ ਵਿੱਚ ਵਿਿਦਆਰਥੀਆਂ ਦੇ ਸਮੁੱਚੇ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਈਸੀਓ 0.2 ਵਿਸ਼ੇ 'ਤੇ ਇੱਕ ਵਿਸ਼ੇਸ਼ ਅਤੇ ਸੰਵਾਦਾਤਮਕ ਸੈਮੀਨਾਰ ਦਾ ਆਯੋਜਨ
Publish Date: Thu, 08 Oct 2026 04:32 PM (IST)
Updated Date: Thu, 08 Oct 2026 04:35 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਟਾਲਵਰਟਸ ਵਰਲਡ ਸਕੂਲ ਵਿੱਚ ਵਿਿਦਆਰਥੀਆਂ ਦੇ ਸਮੁੱਚੇ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਈਸੀਓ 0.2 ਵਿਸ਼ੇ ਤੇ ਇੱਕ ਵਿਸ਼ੇਸ਼ ਅਤੇ ਸੰਵਾਦਾਤਮਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰੀਖਿਆ ਸਬੰਧੀ ਤਣਾਅ, ਗੁੱਸਾ, ਭਾਵਨਾਤਮਕ ਉਤਰਾਅ-ਚੜ੍ਹਾਅ ਅਤੇ ਮਾਤਾ-ਪਿਤਾ ਅਤੇ ਬੱਚਿਆਂ ਵਿਚਕਾਰ ਵਧ ਰਹੇ ਸੰਵਾਦ-ਅੰਤਰ ਨੂੰ ਸਮਝਣ ਅਤੇ ਪ੍ਰਭਾਵੀ ਢੰਗ ਨਾਲ ਪ੍ਰਬੰਧਿਤ ਕਰਨ ਲਈ ਜਾਗਰੂਕ ਕਰਨਾ ਸੀ। ਸੈਮੀਨਾਰ ਵਿਚ ਮਾਪਿਆਂ ਦੇ ਪੈਨਲ, ਵਿਦਿਆਰਥੀ ਪੈਨਲ ਅਤੇ ਮਾਹਰ ਮਨੋਵਿਿਗਆਨੀਆਂ ਨੇ ਸਰਗਰਮ ਭਾਗੀਦਾਰੀ ਕੀਤੀ। ਮਾਹਿਰਾਂ ਵਜੋਂ ਡਾ. ਸੋਨਲ ਰਾਏ, ਡਾ. ਨਿਸ਼ਠਾ ਗੁਪਤਾ ਅਤੇ ਡਾ. ਰਿਤੂ ਮਹਿਤਾ ਨੇ ਵਿਿਦਆਰਥੀਆਂ ਨਾਲ ਸੰਵਾਦ ਕਰਦਿਆਂ ਉਨ੍ਹਾਂ ਦੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕੀਤੀ ਅਤੇ ਉਨ੍ਹਾਂ ਦੀਆਂ ਜਿਿਗਆਸਾਵਾਂ ਦਾ ਹੱਲ ਕੀਤਾ। ਸੰਵਾਦਾਤਮਕ ਸੈਸ਼ਨ ਵਿਚ ਵਿਦਿਆਰਥੀਆਂ ਨਾਲ ਪ੍ਰੀਖਿਆ ਦੇ ਸਮੇਂ ਪੈਦਾ ਹੋਣ ਵਾਲੇ ਤਣਾਅ, ਗੁੱਸੇ ਅਤੇ ਭਾਵਨਾਤਮਕ ਦਬਾਅ ਨਾਲ ਨਜਿੱਠਣ ਦੇ ਉਪਾਵਾਂ ਤੇ ਚਰਚਾ ਕੀਤੀ ਗਈ। ਮਾਹਿਰਾਂ ਨੇ ਸਮਾਂ-ਪ੍ਰਬੰਧਨ, ਸਕਾਰਾਤਮਕ ਸੋਚ, ਡੂੰਘਾ ਸਾਹ ਲੈਣਾ, ਨਿਯਮਤ ਆਰਾਮ, ਸਵੈ-ਜਾਗਰੂਕਤਾ ਅਤੇ ਭਾਵਨਾਵਾਂ ਨੂੰ ਸਿਹਤਮੰਦ ਤਰੀਕੇ ਨਾਲ ਪ੍ਰਗਟ ਕਰਨ ਨੂੰ ਤਣਾਅ ਪ੍ਰਬੰਧਨ ਦੇ ਪ੍ਰਭਾਵੀ ਉਪਾਅ ਦੱਸੇ। ਸੈਮੀਨਾਰ ਦਾ ਮਹੱਤਵਪੂਰਨ ਵਿਸ਼ਾ ਬੱਚਿਆਂ ਦੀ ਦੂਜੇ ਬੱਚਿਆਂ ਨਾਲ ਤੁਲਨਾ ਰਿਹਾ। ਮਾਹਿਰਾਂ ਨੇ ਕਿਹਾ ਕਿ ਹਰ ਬੱਚਾ ਆਪਣੀ ਸਮਰੱਥਾ, ਰੁਚੀ ਅਤੇ ਸਿੱਖਣ ਦੀ ਗਤੀ ਅਨੁਸਾਰ ਵਿਸ਼ੇਸ਼ ਹੁੰਦਾ ਹੈ। ਇਸ ਲਈ ਤੁਲਨਾ ਦੀ ਥਾਂ ਬੱਚਿਆਂ ਨੂੰ ਉਤਸ਼ਾਹ, ਸਹਿਯੋਗ ਅਤੇ ਵਿਸ਼ਵਾਸ ਦਾ ਮਾਹੌਲ ਦੇਣਾ ਜ਼ਰੂਰੀ ਹੈ। ਉੱਥੇ ਹੀ ਪੀੜ੍ਹੀਗਤ ਅੰਤਰ (ਜਨਰੇਸ਼ਨ ਗੈਪ) ਤੇ ਵੀ ਸਾਰਥਕ ਚਰਚਾ ਹੋਈ। ਮਾਪੇ ਪੈਨਲਿਸਟ ਰਮਨਦੀਪ ਕੌਰ ਅਰੋੜਾ, ਡਾ. ਮਨਪ੍ਰੀਤ ਕੌਰ ਅਤੇ ਚੈਰੀ ਜੈਨ ਨੇ ਆਪਣੇ ਤਜਰਬੇ ਸਾਂਝੇ ਕੀਤੇ। ਵਿਿਦਆਰਥੀਆਂ ਨੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਚਰਚਾ ਦਾ ਸਿੱਟਾ ਇਹ ਰਿਹਾ ਕਿ ਬਿਹਤਰ ਸੰਵਾਦ, ਵਿਸ਼ਵਾਸ, ਧੀਰਜ ਅਤੇ ਆਪਸੀ ਸਮਝ ਹੀ ਮਾਤਾ-ਪਿਤਾ ਅਤੇ ਬੱਚਿਆਂ ਵਿਚਕਾਰ ਦੂਰੀ ਨੂੰ ਘਟਾ ਸਕਦੀ ਹੈ। ਸੈਮੀਨਾਰ ਨੇ ਵਿਦਿਆਰਥੀਆਂ ਨੂੰ ਇਹ ਮਹੱਤਵਪੂਰਨ ਸੰਦੇਸ਼ ਦਿੱਤਾ ਕਿ ਤਣਾਅ ਜੀਵਨ ਦਾ ਅੰਤ ਨਹੀਂ, ਸਗੋਂ ਉਸ ਨੂੰ ਸਮਝਣ ਅਤੇ ਸਹੀ ਦਿਸ਼ਾ ਦੇਣ ਦਾ ਮੌਕਾ ਹੈ।