ਵਿਰਸਾ ਵਿਹਾਰ ’ਚ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਨ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਿਛਲੀਂ ਦਿਨੀਂ ਵਿਛੋੜਾ ਦੇ ਗਏ ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼੍ਰੋਮਣੀ ਕਵੀ ਅਜਾਇਬ ਸਿੰਘ ਹੁੰਦਲ ਨੂੰ ਸਮਰਪਿਤ
Publish Date: Mon, 02 Nov 2026 04:11 PM (IST)
Updated Date: Mon, 02 Nov 2026 04:14 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ਮੰਚ–ਰੰਗਮੰਚ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਿਛਲੀਂ ਦਿਨੀਂ ਵਿਛੋੜਾ ਦੇ ਗਏ ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼੍ਰੋਮਣੀ ਕਵੀ ਅਜਾਇਬ ਸਿੰਘ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ। ਇਹ ਨਾਟਕ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਡਿਜ਼ਾਇਨ ਤੇ ਨਿਰਦੇਸ਼ਤ ਕੀਤਾ ਗਿਆ। ਨਾਟਕ ‘‘ਤੂੰ ਬੁੱਲੇ ਵਾਂਗੂੰ ਬੋਲ’ ਡਾ. ਸਵਰਾਜਬੀਰ ਦਾ ਲਿਿਖਆ ਨਵਾਂ ਨਾਟਕ ਹੈ। ਇਹ ਨਾਟਕ ਮੌਜੂਦਾ ਸਮੇਂ ਦੇ ਹਾਲਾਤ ਅਤੇ ਬਾਬਾ ਬੁੱਲੇ ਸ਼ਾਹ ਦੇ ਸਮੇਂ ਨੂੰ ਇਕੋ ਵੇਲੇ ਪੇਸ਼ ਕਰਦਾ ਹੈ, ਜਿਹੜੀਆਂ ਪਬੰਦੀਆਂ ਬਾਬਾ ਬੁੱਲੇ ਸ਼ਾਹ ਦੇ ਸਮੇਂ ਹਾਕਮਾਂ ਤੇ ਕਟੜ ਮੌਲਵੀਆਂ ਵੱਲੋਂ ਸਮਾਜਿਕ ਤੌਰ ਤੇ ਲਗਾਇਆ ਜਾਂਦੀਆਂ ਸਨ, ਉਹ ਪੰਬਦੀਆਂ ਅਤੇ ਗਲਤ ਰਵਾਇਤਾ ਅੱਜ ਦੇ ਸਮੇਂ ਵਿੱਚ ਵੀ ਮੌਜੂਦ ਨੇ। ਇਹ ਵਿਆਪਕ ਤੌਰ ’ਤੇ ਉਸਦੇ ਜੀਵਨ ਦੀਆਂ ਘਟਨਾਵਾਂ ’ਤੇ ਅਧਾਰਤ ਹੈ, ਜਿਵੇਂ ਕਿ ਉਸਦੀ ਕਵਿਤਾ, ਇਤਿਹਾਸਕ ਰਿਕਾਰਡਾਂ ਅਤੇ ਪ੍ਰਸਿੱਧ ਮਿੱਥਾਂ ਰਾਹੀਂ ਸੰਚਾਰਿਤ ਕੀਤਾ ਗਿਆ ਹੈ ਅਤੇ ਬੁੱਲ੍ਹੇ ਸ਼ਾਹ ਦੇ ਜੀਵਨ ਵਿੱਚ ਨਾਟਕੀ ਕਿੱਸਿਆਂ ਦੀ ਕੋਈ ਕਮੀ ਨਹੀਂ ਹੈ। ਸੱਚਾਈ ਦੀ ਉਸ ਦੀ ਖੋਜ, ਉਸ ਦੇ ਗੁਰੂ ਸ਼ਾਹ ਇਨਾਇਤ ਪ੍ਰਤੀ ਉਸ ਦੀ ਸ਼ਰਧਾ, ਅਸਹਿਣਸ਼ੀਲ ਮੌਲਵੀਆਂ ਅਤੇ ਭ੍ਰਿਸ਼ਟ ਨਵਾਬਾਂ ਨਾਲ ਉਸ ਦਾ ਟਕਰਾਅ, ਧਰਮ ਦੇ ਨਾਮ ’ਤੇ ਜੰਗਾਂ ਅਤੇ ਖੂਨ ਵਹਾਉਣ ਦਾ ਉਸ ਦਾ ਵਿਰੋਧ - ਇਹ ਸਭ ਨਾਟਕ ਵਿੱਚ ਸ਼ਕਤੀਸ਼ਾਲੀ ਦ੍ਰਿਸ਼ਾਂ ਵਜੋਂ ਸ਼ਾਮਲ ਕੀਤੇ ਗਏ ਹਨ। ਇਹ ਨਾਟਕ ਬੁੱਲ੍ਹੇ ਸ਼ਾਹ ਦੇ ਸਮੇਂ ਬਾਰੇ ਵੀ ਹੈ ਅਤੇ ਮੌਜੂਦਾ ਸਮਿਆਂ ਲਈ ਇਸਦੀ ਬਹੁਤ ਪ੍ਰਸੰਗਿਕਤਾ ਹੈ। ਇਹ ਪਿਆਰ ਅਤੇ ਸ਼ਾਂਤੀ ਲਈ ਇੱਕ ਮਜ਼ਬੂਤ ਅਪੀਲ ਹੈ, ਅਤੇ ਅਸਹਿਣਸ਼ੀਲਤਾ, ਹਿੰਸਾ ਅਤੇ ਨਫ਼ਰਤ ਦੇ ਵਿਰੁੱਧ ਇੱਕ ਸ਼ਕਤੀਸ਼ਾਲੀ ਨਾਟਕ ਹੈ। ‘ਬੁੱਲ੍ਹਾ’ ਸਿਰਫ਼ ਨਾਟਕ ਨਹੀਂ ਹੈ, ਇਹ ਪੰਜਾਬ ਦੇ ਅਮੀਰ ਅਤੇ ਜੀਵੰਤ ਸੱਭਿਆਚਾਰ ਦਾ ਜਸ਼ਨ ਵੀ ਹੈ। ਇਸ ਨਾਟਕ ਵਿੱਚ ਸਾਜਨ ਕੋਹਿਨੂਰ ਤੋਂ ਇਲਾਵਾਂ ਜਸਵੰਤ ਸਿੰਘ, ਡੋਲੀ ਸਡਲ, ਵਿਕਾਸ ਜੋਸ਼ੀ, ਗੁਰਦਿੱਤਪਾਲ ਸਿੰਘ, ਕਬੀਰ, ਅਕਾਸ਼, ਸਤੀਸ਼ ਸ਼ਰਮਾ, ਆਸ਼ੂ ਨਈਅਰ, ਉਦੇ, ਗਗਨ, ਗੁਰਲੀਨ ਕੌਰ, ਪੰਥਪ੍ਰੀਤ, ਰੇਹਮਨ, ਧਰਮਪ੍ਰੀਤ ਧਰਮਾ, ਜਗਜੀਤ ਪੰਨੂ, ਕਵਚ ਮਲਿਕ ਸਮੇਤ ਕਲਾਕਾਰਾਂ ਵੱਲੋਂ ਦਮਦਾਰ ਅਦਾਕਾਰੀ ਪੇਸ਼ ਕੀਤੀ ਗਈ। ਨਾਟਕ ਦਾ ਗੀਤ ਤੇ ਸੰਗੀਤ ਕੁਸ਼ਾਗਰ ਕਾਲੀਆ ਵੱਲੋਂ ਦਿੱਤਾ ਗਿਆ। ਢੋਲਕ ਤੇ ਸਾਥ ਦਿੱਤਾ ਮ੍ਰਦੂਲ ਨੇ। ਨਾਟਕ ਨੂੰ ਦੇਖਣ ਲਈ ਮੁੱਖ ਮਹਿਮਾਨ ਪਦਮਸ੍ਰੀ ਪੂਰਨ ਚੰਦ ਵਡਾਲੀ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਤੋਂ ਇਲਾਵਾ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਡਾ. ਅਰਵਿੰਦਰ ਕੌਰ ਧਾਲੀਵਾਲ, ਪਰਮਜੀਤ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਤੇਜਿੰਦਰ ਸਿੰਘ ਰਾਜਾ,ਜਸਵੰਤ ਸਿੰਘ ਜੱਸ, ਪ੍ਰਿੰਸ ਵਡਾਲੀ ਹਰੀਸ਼ ਸਾਬਰੀ ਆਦਿ ਸਮੇਤ ਨਾਟ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ।