ਸੇਂਟ ਸੋਲਜਰ ਦੇ ਖਿਡਾਰੀਆਂ ਦੀਆਂ ਅਥਲੈਟਿਕਸ ਦੇ ਮੁਕਾਬਲਿਆਂ ’ਚ ਹੂੰਝਾਂ ਫੇਰ ਜਿੱਤਾਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 70 ਵੀਆਂ ਜੋਨ ਲੈਵਲ ਦੀਆਂ ਕੁੜੀਆਂ ਅਤੇ ਮੁੰਡਿਆਂ ਦੀਆਂ ਅਥਲੈਟਿਕਸ ਦੀਆਂ ਪੰਜਾਬ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਦੀ ਗਰਾਊਂਡ ਵਿੱਚ ਕਰਵਾਈਆਂ
Publish Date: Wed, 26 Aug 2026 05:09 PM (IST)
Updated Date: Wed, 26 Aug 2026 05:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 70 ਵੀਆਂ ਜੋਨ ਲੈਵਲ ਦੀਆਂ ਕੁੜੀਆਂ ਅਤੇ ਮੁੰਡਿਆਂ ਦੀਆਂ ਅਥਲੈਟਿਕਸ ਦੀਆਂ ਪੰਜਾਬ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਦੀ ਗਰਾਊਂਡ ਵਿੱਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਖਿਡਾਰੀਆਂ ਨੇ ਹੂੰਝਾ ਫੇਰ ਜਿੱਤਾਂ ਪ੍ਰਾਪਤ ਕੀਤੀਆਂ। ਕੁੜੀਆਂ ਦੇ ਮੁਕਾਬਲਿਆਂ ਵਿਚ ਅੰਡਰ 14 ਕੈਟੇਗਰੀ ਵਿਚ ਅਨਮੋਲਪ੍ਰੀਤ ਕੌਰ ਸ਼ੋਰਟ ਪੁਟ ਤੀਸਰੀ ਪੁਜੀਸ਼ਨ ਅਤੇ ਅਨਮੋਲ ਪ੍ਰੀਤ ਕੌਰ ਨੇ ਡਿਸਕਸ ਥਰੋ ਵਿਚ ਦੂਸਰੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਰਿਲੇ 400 ਮੀਟਰ ਰੇਸ ਵਿੱਚ ਨਵਦੀਪ ਕੌਰ, ਸੀਰਤ ਕੌਰ ਸੁਖਮੀਨ ਕੌਰ ਅਤੇ ਨਵਰੀਤ ਕੌਰ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਅੰਡਰ 17 ਕੈਟਾਗਰੀ ਵਿਚ ਕਮਲਪ੍ਰੀਤ ਕੌਰ 100 ਮੀਟਰ ਰੇਸ ਪਹਿਲੀ ਪੁਜੀਸ਼ਨ, ਕੋਮਲਪ੍ਰੀਤ ਕੌਰ 100 ਮੀਟਰ ਰੇਸ ਦੂਸਰੀ ਪੁਜੀਸ਼ਨ, ਕੋਮਲਪ੍ਰੀਤ ਕੌਰ 200 ਮੀਟਰ ਪਹਿਲੀ ਪਜੀਸ਼ਨ ਮਨਦੀਪ ਕੌਰ 200 ਮੀਟਰ ਦੂਸਰੀ ਪੁਜੀਸ਼ਨ ਮਨਦੀਪ ਕੌਰ 400 ਮੀਟਰ ਪਹਿਲੀ ਪੁਜੀਸ਼ਨ, ਇਬਾਦਤ ਕੌਰ ਡਿਸਕਸ ਥਰੋ ਪਹਿਲੀ ਪੁਜੀਸ਼ਨ, ਇਬਾਦਤ ਕੌਰ ਜੈਵਲਿਨ ਪਹਿਲੀ ਪੁਜੀਸ਼ਨ, ਖੁਸ਼ਮਨ ਪ੍ਰੀਤ ਕੌਰ ਜੈਵਲੀਨ ਦੂਸਰੀ ਪੁਜੀਸ਼ਨ, ਕੋਮਲਪ੍ਰੀਤ ਕੌਰ ਟਰਿਪਲ ਜੰਪ ਦੂਸਰੀ ਪੁਜੀਸ਼ਨ, ਮਨਰੀਤ ਕੌਰ 800 ਮੀਟਰ ਪਹਿਲੀ ਪੁਜੀਸ਼ਨ, ਹਰਸਿਮਰਤ ਕੌਰ 1500 ਮੀਟਰ ਦੂਸਰੀ ਪੁਜੀਸ਼ਨ ਅਤੇ ਰਿਲੇ 400 ਮੀਟਰ ਰੇਸ ਵਿਚ ਕੋਮਲਪ੍ਰੀਤ ਕੌਰ ਮਨਦੀਪ ਕੌਰ, ਸੁਖਲੀਨ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਅੰਡਰ 19 ਦੇ ਮੁਕਾਬਲਿਆਂ ਵਿਚ ਚੇਤਨ ਜੋਤ ਕੌਰ ਨੇ 400 ਮੀਟਰ ਅਤੇ 100 ਮੀਟਰ ਵਿੱਚ ਪਹਿਲਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਸਮਰੀਨ ਕੌਰ 200 ਮੀਟਰ ਦੂਸਰੀ ਪੁਜੀਸ਼ਨ ਲਵਲੀਨ ਕੌਰ ਸ਼ੋਰਟ ਪੁੱਟ ਅਤੇ ਡਿਸਕਸ ਥਰੋ ਪਹਿਲੀ ਪਜੀਸ਼ਨ ਪਰਨੀਤ ਕੌਰ 1500 ਮੀਟਰ ਦੂਸਰੀ ਪੁਜੀਸ਼ਨ, ਪਾਰਸ ਜੀਤ ਕੌਰ ਨੇ ਜੈਵਲੇਨ ਥਰੌ ਵਿੱਚ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਰਿਲੇ 400 ਮੀਟਰ ਰੇਸ ਵਿਚ ਸਮਰੀਨ ਕੌਰ, ਚੇਤਨਜੋਤ ਕੌਰ, ਮੁਸਕਾਨਦੀਪ ਕੌਰ ਅਤੇ ਸੁਖਮਨਪ੍ਰੀਤ ਕੌਰ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਰਿਲੇ 4*400 ਮੀਟਰ ਰੇਸ ਵਿੱਚ ਚੇਤਨਜੋਤ ਕੌਰ, ਸਮਰੀਨ ਕੌਰ ਪਰਨੀਤ ਕੌਰ ਅਤੇ ਮੁਸਕਾਨਦੀਪ ਕੌਰ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ॥ ਇਸੇ ਤਰ੍ਹਾਂ ਲੜਕਿਆਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਅੰਡਰ 14 ਕੈਟਾਗਰੀ ਵਿਚ ਗੁਰਨੂਰ ਸਿੰਘ 100 ਮੀਟਰ ਰੇਸ ਪਹਿਲੀ ਪੁਜੀਸ਼ਨ, ਗੁਰਸਾਹਿਬ ਸਿੰਘ 200 ਮੀਟਰ ਦੂਸਰੀ ਪੁਜੀਸ਼ਨ, ਹਰਿਕੀਰਤ ਸਿੰਘ 400 ਮੀਟਰ ਦੂਸਰੀ ਪੋਜੀਸ਼ਨ, ਹਰਕੀਰਤ ਸਿੰਘ 600 ਮੀਟਰ ਚੌਥੀ ਪੁਜੀਸ਼ਨ ਅਤੇ ਰਿਲੇ 4*100 ਮੀਟਰ ਰੇਸ ਵਿੱਚ ਗੁਰਨੂਰ ਸਿੰਘ ਪਥਬੀਰ ਸਿੰਘ ਹਰਕੀਰਤ ਸਿੰਘ ਅਤੇ ਗੁਰਸਾਹਿਬ ਸਿੰਘ ਨੇ ਦੂਸਰੀ ਪਟੀਸ਼ਨ ਹਾਸਲ ਕੀਤੀ। ਅੰਡਰ 17 ਕੈਟੇਗਰੀ ਵਿੱਚ ਜੁਗਰਾਜ ਸਿੰਘ 400 ਮੀਟਰ ਦੂਸਰੀ ਪੁਜੀਸ਼ਨ ਇਸ਼ਮੀਤ ਸਿੰਘ 1500 ਮੀਟਰ ਦੂਸਰੀ ਪੁਜੀਸ਼ਨ, ਜੁਗਰਾਜ ਸਿੰਘ 200 ਮੀਟਰ ਤੀਸਰੀ ਪਜੀਸ਼ਨ, ਇਸ਼ਮੀਤ ਸਿੰਘ 800 ਮੀਟਰ ਤੀਸਰੀ ਪੋਜੀਸ਼ਨ ਅਤੇ ਰਿਲੇ 400 ਮੀਟਰ ਰੇਸ ਵਿੱਚ ਜੁਗਰਾਜ ਸਿੰਘ, ਇਸ਼ਮੀਤ ਸਿੰਘ, ਲਵਿਸ਼ ਅਤੇ ਤਨਵੀਰ ਸਿੰਘ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ। ਸ਼ਹਿਬਾਜ ਸਿੰਘ ਨੇ ਟਰਿਪਲ ਜੰਪ ਵਿੱਚ ਤੀਸਰੀ ਪੁਜੀਸ਼ਨ ਅਤੇ ਗੁਰਵੀਰ ਸਿੰਘ ਨੇ ਡਿਸਕਸ ਥਰੋ ਵਿਚ ਤੀਸਰੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਅੰਡਰ 19 ਦੇ ਮੁਕਾਬਲਿਆਂ ਵਿੱਚ ਗੁਰਨੂਰ ਸਿੰਘ 400 ਮੀਟਰ ਰੇਸ ਵਿਚ ਤੀਸਰੀ ਪੁਜੀਸ਼ਨ ਗੁਰਨੂਰ ਸਿੰਘ 800 ਮੀਟਰ ਰੇਸ ਤੀਸਰੀ ਪੁਜੀਸ਼ਨ, ਅੰਸ਼ਪ੍ਰੀਤ ਸਿੰਘ ਸ਼ਾਰਟਪੁਟ ਪਹਿਲੀ ਪੁਜੀਸ਼ਨ, ਨਵਰੂਪ ਸਿੰਘ ਸ਼ਾਰਟ ਪੁੱਟ ਦੂਸਰੀ ਪੁਜੀਸ਼ਨ, ਹੈਮਰਥਰੋ ਵਿਚ ਨਵਰੂਪ ਸਿੰਘ ਨੇ ਤੀਸਰੀ ਪੁਜੀਸ਼ਨ, ਅੰਸ਼ਪ੍ਰੀਤ ਸਿੰਘ ਡਿਸਕਸ ਰੋ ਪਹਿਲੀ ਪੁਜੀਸ਼ਨ ਅਦਿਿਤਆ ਰਾਜ ਜੈਵਲਿਨ ਥਰੋ ਪਹਿਲੀ ਪਜੀਸ਼ਨ ਅਤੇ 400 ਰਿਲੇ ਰੇਸ ਵਿੱਚ ਗੁਰਨੂਰ ਸਿੰਘ, ਜਸਕਰਨਪ੍ਰੀਤ ਸਿੰਘ, ਜਰਮਨਜੀਤ ਸਿੰਘ ਅਤੇ ਗੁਰਨੂਰ ਸਿੰਘ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ। ਸਕੂਲ ਪਹੁੰਚਣ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ.ਅਮਰਪ੍ਰੀਤ ਕੌਰ ਨੇ ਖਿਡਾਰੀਆਂ ਦੀ ਇਸ ਸ਼ਾਨਦਾਰ ਉਪਲਬਧੀ ਤੇ ਉਹਨਾਂ ਨੂੰ ਸ਼ਾਬਾਸ਼ੀ ਤੇ ਵਧਾਈ ਦਿੱਤੀ ਅਤੇ ਉਹਨਾਂ ਦੇ ਕੋਚ ਸਾਹਿਬਾਨਾਂ ਦੀ ਮਿਹਨਤ ਨੂੰ ਵੀ ਸਰਾਹਿਆ ਅਤੇ ਅੱਗੇ ਤੋਂ ਇਸੇ ਤਰ੍ਹਾਂ ਹੋਰ ਜਜ਼ਬੇ ਨਾਲ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਿਲਪਾ ਸ਼ਰਮਾ ਕੁਆਡੀਨੇਟਰ ਨੀਲਾਕਸ਼ੀ ਗੁਪਤਾ ਸਮੂਹ ਸਟਾਫ ਅਤੇ ਬੱਚੇ ਹਾਜਰ ਸਨ।