ਸੇਂਟ ਸੋਲਜਰ ਦੇ ਖਿਡਾਰੀ ਨੈਸ਼ਨਲ ਲਈ ਚੁਣੇ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : 70ਵੀਆਂ ਪੰਜਾਬ ਬੋਰਡ ਖੇਡਾਂ ਵਿਚ ਲਗਾਤਾਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੁਹਰਾਉਂਦਿਆਂ ਸੇਂਟ ਸੋਲਜਰ ਦੇ ਖਿਡਾਰੀ ਅਦਿਿਤਆ ਰਾਜ ਨੇ ਕਰਾਟੇ ਵਿਚ ਅਤੇ ਇਸ਼ਦੀਪ ਸਿੰਘ ਨੇ ਗਤਕੇ ਵਿਚ ਨੈਸ਼ਨਲ ਲਈ
Publish Date: Mon, 28 Sep 2026 04:30 PM (IST)
Updated Date: Mon, 28 Sep 2026 04:33 PM (IST)
ਇਸ਼ਦੀਪ ਸਿੰਘ ਗੱਤਕੇ ’ਚ ਤੇ ਅਦਿਤਿਆ ਰਾਜ ਦੀ ਕਰਾਟੇ ’ਚ ਹੋਈ ਚੋਣ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : 70ਵੀਆਂ ਪੰਜਾਬ ਬੋਰਡ ਖੇਡਾਂ ਵਿਚ ਲਗਾਤਾਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੁਹਰਾਉਂਦਿਆਂ ਸੇਂਟ ਸੋਲਜਰ ਦੇ ਖਿਡਾਰੀ ਅਦਿਿਤਆ ਰਾਜ ਨੇ ਕਰਾਟੇ ਵਿਚ ਅਤੇ ਇਸ਼ਦੀਪ ਸਿੰਘ ਨੇ ਗਤਕੇ ਵਿਚ ਨੈਸ਼ਨਲ ਲਈ ਕੁਆਲੀਫਾਈ ਕੀਤਾ। ਸਟੇਟ ਲੈਵਲ ਤੇ ਪੰਜਾਬ ਖੇਡਾਂ ਵਿਚ ਕਰਾਟੇ ਚੈਂਪੀਅਨਸ਼ਿਪ ਵਿੱਚ ਅੰਡਰ 19 ਕੈਟੇਗਰੀ ਵਿਚ ਸੇਂਟ ਸੋਲਜਰ ਦੇ ਖਿਡਾਰੀ ਅਦਿਿਤਆ ਰਾਜ ਨੇ ਆਪਣਾ ਅਸਾਧਾਰਨ ਪ੍ਰਦਰਸ਼ਨ ਕਰਦੇ ਹੋਏ ਸ਼ਾਨਦਾਰ ਗੋਲਡ ਮੈਡਲ ਹਾਸਲ ਕੀਤਾ ਅਤੇ ਨੈਸ਼ਨਲ ਵਾਸਤੇ ਕੁਆਲੀਫਾਈ ਕੀਤਾ। ਕਿਸੇ ਤਰ੍ਹਾਂ ਪੰਜਾਬ ਖੇਡਾਂ ਵਿਚ ਸਟੇਟ ਲੈਵਲ ਦੇ ਗਤਕੇ ਦੇ ਈਵੈਂਟ ਲੁਧਿਆਣਾ ਵਿਖੇ ਹੋਏ। ਜਿੱਥੇ ਅੰਡਰ 19 ਕੈਟੇਗਰੀ ਵਿਚ ਸੇਟ ਸੋਲਜਰ ਦੇ ਖਿਡਾਰੀ ਇਸ਼ਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ, ਹੁਨਰ ਅਤੇ ਆਤਮ ਵਿਸ਼ਵਾਸ ਨਾਲ ਖੇਡਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਅਤੇ ਨੈਸ਼ਨਲ ਵਾਸਤੇ ਕੁਆਲੀਫਾਈ ਕੀਤਾ। ਦੋਵਾਂ ਚੈਂਪੀਅਨਾ ਦਾ ਸਕੂਲ ਵਿਚ ਬੜੀ ਗਰਮ ਜੋਸ਼ੀ, ਫੁੱਲਾਂ ਦੇ ਹਾਰ ਪਾ ਕੇ ਤੇ ਧੂੰਮ-ਧੜੱਕੇ ਨਾਲ ਸਵਾਗਤ ਕੀਤਾ ਗਿਆ। ਸਮੂਹ ਸਟਾਫ ਅਤੇ ਬੱਚਿਆਂ ਨੇ ਦੋਵਾਂ ਚੈਂਪੀਅਨਾਂ ਦੀ ਕਾਮਯਾਬੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਅਦਿਿਤਆ ਰਾਜ ਅਤੇ ਇਸ਼ਦੀਪ ਸਿੰਘ ਦੀ ਮਿਹਨਤ, ਲਗਨ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਉਨ੍ਹਾਂ ਨੂੰ ਵਧਾਈ ਅਤੇ ਸ਼ਾਬਾਸ਼ੀ ਦਿੱਤੀ। ਉਨ੍ਹਾਂ ਦੇ ਕੋਚ ਸੁਖਦੇਵ ਸਿੰਘ (ਕਰਾਟੇ ਕੋਚ) ਅਤੇ ਧਰਮ ਸਿੰਘ (ਗਤਕਾ ਕੋਚ) ਦੀ ਮਿਹਨਤ ਦੀ ਵੀ ਖੂਬ ਸਰਾਹਨਾ ਕੀਤੀ, ਜਿਨਾਂ ਦੇ ਕਰਕੇ ਇਹ ਖਿਡਾਰੀ ਸਟੇਟ ਜਿੱਤ ਕੇ ਨੈਸ਼ਨਲ ਵਾਸਤੇ ਕੁਆਲੀਫਾਈ ਹੋਏ। ਉਨ੍ਹਾਂ ਨੇ ਇਸੇ ਤਰ੍ਹਾਂ ਖਿਡਾਰੀਆਂ ਨੂੰ ਆਪਣੀ ਮਿਹਨਤ ਜਾਰੀ ਰੱਖਣ ਅਤੇ ਨੈਸ਼ਨਲ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਿਲਪਾ ਸ਼ਰਮਾ, ਕੁਆਡੀਨੇਟਰ ਨੀਲਾਕਸ਼ੀ ਗੁਪਤਾ, ਕੁਆਡੀਨੇਟਰ ਮਮਤਾ ਅਰੋੜਾ, ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।