'ਸੱਚਾ ਗੁਰੂ ਲਾਧੋ ਰੇ' ਤੇ ਰੱਖੜ ਪੁੰਨਿਆ ਮੇਲੇ 'ਚ ਲੱਗੀਆਂ ਰੋਣਕਾਂ, ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ ਤੇ 13 ਦਿਨ ਕੀਤਾ ਸੀ ਤੱਪ
ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਰੰਗੀਨ ਲਾਈਟਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ‘ਸੱਚਾ ਗੁਰੂ ਲਾਧੋ ਰੇ’ ਦਿਵਸ ਅਤੇ ਰੱਖੜ ਪੁੰਨਿਆ ਮੇਲੇ ਲਈ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਪਹੁੰਚ ਰਹੇ ਹਨ।
Publish Date: Fri, 28 Aug 2026 10:33 AM (IST)
Updated Date: Fri, 28 Aug 2026 10:37 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਬਾਬਾ ਬਕਾਲਾ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੱਪ ਅਸਥਾਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ‘ਸੱਚਾ ਗੁਰੂ ਲਾਧੋ ਰੇ’ ਅਤੇ ਰੱਖੜ ਪੁੰਨਿਆ ਮੇਲੇ ’ਚ ਭਾਰੀ ਰੋਣਕਾਂ ਲੱਗੀਆਂ ਹਨ। ਬਾਬਾ ਬਕਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ, 9 ਮਹੀਨੇ ਅਤੇ 13 ਦਿਨ ਤੱਪ ਕੀਤਾ ਸੀ।
ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਰੰਗੀਨ ਲਾਈਟਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ‘ਸੱਚਾ ਗੁਰੂ ਲਾਧੋ ਰੇ’ ਦਿਵਸ ਅਤੇ ਰੱਖੜ ਪੁੰਨਿਆ ਮੇਲੇ ਲਈ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਪਹੁੰਚ ਰਹੇ ਹਨ।
ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਹਨ ਜਿਸ ਵਿੱਚ ਰਾਗੀ, ਕਥਾ ਵਾਚਕ, ਢਾਡੀ ਹਾਜਰੀ ਭਰ ਰਹੇ ਹਨ।