ਸ਼੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਗੁਰਦੁਆਰਾ ਨਾਨਕ ਪ੍ਰਕਾਸ਼ ਸੈਦੋਲੇਹਲ ਦੇ ਮੌਜੂਦਾ ਮੁਖੀ ਸੰਤ ਬਾਬਾ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਲਾਨਾ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ ਗਿਆ। ਧੰਨ ਧੰਨ
Publish Date: Mon, 02 Nov 2026 04:17 PM (IST)
Updated Date: Mon, 02 Nov 2026 04:20 PM (IST)
ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਗੁਰਦੁਆਰਾ ਨਾਨਕ ਪ੍ਰਕਾਸ਼ ਸੈਦੋਲੇਹਲ ਦੇ ਮੌਜੂਦਾ ਮੁਖੀ ਸੰਤ ਬਾਬਾ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਲਾਨਾ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ ਗਿਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਭੋਗ ਪਾਏ ਗਏ ਉਪਰੰਤ ਕੀਰਤਨੀਏ, ਕਥਾਵਾਚਕ, ਕਵੀਸ਼ਰੀ ਜਥੇ, ਪ੍ਰਚਾਰਕ, ਢਾਡੀ ਜਥਿਆਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਸੰਗਤਾਂ ਨੂੰ ਸ਼ਰਵਨ ਕਰਵਾਇਆ। ਇਸ ਮੌਕੇ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਬੋਪਾਰਾਏ, ਸੰਤ ਬਾਬਾ ਗੁਰਦੀਪ ਸਿੰਘ ਸੰਪਰਦਾਇ ਹਰਖੋਵਾਲ ਖੁਜਾਲਾ ਵਾਲੇ, ਸੰਤ ਬਾਬਾ ਕਵਲਜੀਤ ਸਿੰਘ ਗੁਰਦੁਆਰਾ ਨਾਗੀਆਨਾ ਸਾਹਿਬ ਉਦੋਕੇ, ਸੰਤ ਬਾਬਾ ਜਸਵੰਤ ਸਿੰਘ ਬੋਹੜੀ ਢਪੱਈਆਂਵਾਲੇ, ਬਾਬਾ ਸੁਖਵੰਤ ਸਿੰਘ ਚੰਨਣਕੇ, ਸ਼੍ਰੋਮਣੀ ਆਕਾਲੀ ਦਲ ਦੇ ਜੰਡਿਆਲਾ ਗੁਰੂ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਏਆਰ, ਚੇਅਰਮੈਨ ਮਨਜੀਤ ਸਿੰਘ ਤਰਸਿੱਕਾ, ਪ੍ਰਧਾਨ ਬਲਦੇਵ ਸਿੰਘ ਸੈਦੋਲੇਹਲ, ਜਸਵੰਤ ਸਿੰਘ ਖੁਜਾਲਾ, ਦਲਬੀਰ ਸਿੰਘ ਪ੍ਰਿੰਸ, ਜੋਧਵੀਰ ਸਿੰਘ, ਹਰਜੀਤ ਸਿੰਘ ਗੋਲੂ ਤਰਸਿੱਕਾ, ਸਰਨੈਲ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ ਮੈਂਬਰ, ਪ੍ਰਗਟ ਸਿੰਘ ਮੈਂਬਰ, ਦਿਆਲ ਸਿੰਘ ਮੈਂਬਰ, ਦਿਲਬਾਗ ਸਿੰਘ ਮੈਂਬਰ, ਪ੍ਰੇਮ ਸਿੰਘ ਸਰਪੰਚ, ਹਰਭਿੰਦਰ ਸਿੰਘ, ਭਗਵਾਨ ਸਿੰਘ ਖੁਜਾਲਾ ਅਤੇ ਸਮੂਹ ਸੰਗਤਾਂ ਹਾਜ਼ਰ ਸਨ।