ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਿਹਾ ਅੱਵਲ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਸਪਰਿੰਗ ਡੇਲਜ਼ ਸਕੂਲ ਅੰਮ੍ਰਿਤਸਰ ਵਿਖੇ ਕਰਵਾਏ ਗਏ ਲਿਟਆਰਟ ਫੈਸਟੀਵਲ ਦੇ ਮਾਸਕ ਐਂਡ ਮਿਊਜ਼ ਮੁਕਾਬਲੇ ਵਿੱਚ ਪਹਿਲਾ ਸਥਾਨ
Publish Date: Thu, 15 Oct 2026 04:25 PM (IST)
Updated Date: Thu, 15 Oct 2026 04:27 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਸਪਰਿੰਗ ਡੇਲਜ਼ ਸਕੂਲ ਅੰਮ੍ਰਿਤਸਰ ਵਿਖੇ ਕਰਵਾਏ ਗਏ ਲਿਟਆਰਟ ਫੈਸਟੀਵਲ ਦੇ ਮਾਸਕ ਐਂਡ ਮਿਊਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਜੇਤੂ ਟੀਮ ਵਿਚ ਬਾਰ੍ਹਵੀਂ ਜਮਾਤ ਦੇ ਹਰਮਨਦੀਪ ਸਿੰਘ, ਬੀਰਪਾਲ ਸਿੰਘ, ਲਵਿਸ਼ ਅਤੇ ਗੁਰਮੀਤ ਕੌਰ, ਗਿਆਰ੍ਹਵੀਂ ਜਮਾਤ ਦੀ ਹਰਮਿਲਨ ਕੌਰ ਅਤੇ ਦਸਵੀਂ ਜਮਾਤ ਦੀ ਸੁਖਮਨਪ੍ਰੀਤ ਕੌਰ ਸ਼ਾਮਲ ਸਨ। ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਅਦਾਕਾਰੀ, ਕਲਾਤਮਕ ਪ੍ਰਤਿਭਾ, ਭਾਵਪੂਰਨ ਪੇਸ਼ਕਾਰੀ ਅਤੇ ਟੀਮ ਵਰਕ ਰਾਹੀਂ ਦਰਸ਼ਕਾਂ ਅਤੇ ਨਿਰਣਾਇਕਾਂ ਨੂੰ ਪ੍ਰਭਾਵਿਤ ਕੀਤਾ। ਇਹ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਰੰਗਮੰਚ ਕਲਾ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਦਾ ਪ੍ਰਮਾਣ ਹੈ। ਇਸ ਜਿੱਤ ਨਾਲ ਸਕੂਲ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਬਣਿਆ। ਸਕੂਲ ਦੇ ਮੈਂਬਰ ਇੰਚਾਰਜ ਕਮਲਜੀਤ ਸਿੰਘ ਕੋਹਲੀ, ਹਰਵਿੰਦਰ ਪਾਲ ਸਿੰਘ ਚੁੱਘ ਅਤੇ ਇੰਜੀਨੀਅਰ ਜਸਪਾਲ ਸਿੰਘ ਅਤੇ ਜਗਦੀਪ ਸਿੰਘ ਨਰੂਲਾ ਨੇ ਪ੍ਰਿੰਸੀਪਲ ਦਪਿੰਦਰ ਕੌਰ ਦੇ ਨਾਲ ਵਿਿਦਆਰਥੀਆਂ ਦੇ ਯਤਨਾਂ, ਮਿਹਨਤ ਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਵਿਿਦਆਰਥੀਆਂ ਨੂੰ ਇਸੇ ਉਤਸ਼ਾਹ ਨਾਲ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ। ਇਹ ਜਿੱਤ ਵਿਿਦਆਰਥੀਆਂ ਵਿੱਚ ਸਿਰਜਣਾਤਮਕਤਾ, ਆਤਮ-ਵਿਸ਼ਵਾਸ, ਕਲਾਤਮਕ ਪ੍ਰਗਟਾਵੇ ਅਤੇ ਟੀਮ ਭਾਵਨਾ ਨੂੰ ਵਿਕਸਿਤ ਕਰਨ ਵਿੱਚ ਰੰਗਮੰਚ ਅਤੇ ਪ੍ਰਦਰਸ਼ਨੀ ਕਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦੀ ਹੈ।