ਦਰਸ਼ਨ ਅਕੈਡਮੀ ’ਚ ਅਧਿਆਤਮਕ ਸੰਵਾਦ ਕਰਵਾਇਆ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਰਸ਼ਨ ਅਕੈਡਮੀ ਅੰਮ੍ਰਿਤਸਰ ਵੱਲੋਂ ਸਾਇੰਸ ਆਫ ਸਪਿਰੀਚੁਅਲਿਟੀ ਦੇ ਸਹਿਯੋਗ ਨਾਲ ਅਧਿਆਪਕਾਂ ਲਈ ਵਿਸ਼ੇਸ਼ ਅਧਿਆਤਮਿਕ ਸੰਵਾਦ ਦਾ ਆਯੋਜਨ ਕੀਤਾ ਗਿਆ। ਸੈਸ਼ਨ ਦਾ ਵਿਸ਼ਾ ‘ਧਿਆਨ ਰਾਹੀਂ ਜੀਵਨ ਦੀਆਂ
Publish Date: Sat, 12 Sep 2026 04:25 PM (IST)
Updated Date: Sat, 12 Sep 2026 04:26 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਰਸ਼ਨ ਅਕੈਡਮੀ ਅੰਮ੍ਰਿਤਸਰ ਵੱਲੋਂ ਸਾਇੰਸ ਆਫ ਸਪਿਰੀਚੁਅਲਿਟੀ ਦੇ ਸਹਿਯੋਗ ਨਾਲ ਅਧਿਆਪਕਾਂ ਲਈ ਵਿਸ਼ੇਸ਼ ਅਧਿਆਤਮਿਕ ਸੰਵਾਦ ਦਾ ਆਯੋਜਨ ਕੀਤਾ ਗਿਆ। ਸੈਸ਼ਨ ਦਾ ਵਿਸ਼ਾ ‘ਧਿਆਨ ਰਾਹੀਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ’ ਸੀ ਅਤੇ ਇਸ ਦਾ ਸੰਚਾਲਨ ਮਧੂ ਅਰੋੜਾ ਵੱਲੋਂ ਕੀਤਾ ਗਿਆ। ਮਧੂ ਅਰੋੜਾ ਨੇ ਧਿਆਨ ਦੇ ਮਹੱਤਵ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਨਿਯਮਤ ਧਿਆਨ ਵਿਅਕਤੀ ਨੂੰ ਮਾਨਸਿਕ ਸ਼ਾਂਤੀ, ਸਕਾਰਾਤਮਕ ਸੋਚ, ਆਤਮ-ਸੰਤੁਲਨ ਅਤੇ ਅੰਦਰੂਨੀ ਸ਼ਕਤੀ ਵਿਕਸਿਤ ਕਰਨ ਵਿਚ ਸਹਾਇਤਾ ਕਰਦਾ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਰੋਜ਼ਾਨਾ ਜੀਵਨ ਦੀਆਂ ਚੁਣੌਤੀਆਂ ਦਾ ਸ਼ਾਂਤੀਪੂਰਨ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਨਾਲ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਸੈਸ਼ਨ ਦੌਰਾਨ ਅਧਿਆਪਕਾਂ ਨੇ ਉਤਸ਼ਾਹਪੂਰਵਕ ਭਾਗੀਦਾਰੀ ਕੀਤੀ ਅਤੇ ਧਿਆਨ ਤੇ ਆਤਮ-ਚਿੰਤਨ ਦੇ ਮਹੱਤਵ ਨੂੰ ਸਮਝਿਆ। ਇਸ ਮੌਕੇ ਤੇ ਸਕੂਲ ਦੇ ਮੈਨੇਜਰ ਸੁਨੀਲ ਮਹਿਰਾ ਨੇ ਕਿਹਾ ਕਿ ਅਜਿਹੇ ਅਧਿਆਤਮਿਕ ਸੈਸ਼ਨ ਅਧਿਆਪਕਾਂ ਨੂੰ ਅੰਦਰੋਂ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਵਿਚ ਸ਼ਾਂਤੀ, ਸਕਾਰਾਤਮਕਤਾ ਅਤੇ ਸੰਤੁਲਨ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਸਾਇੰਸ ਆਫ ਸਪਿਰੀਚੁਅਲਿਟੀ ਅਤੇ ਮਧੂ ਅਰੋੜਾ ਦਾ ਇਸ ਸਾਰਥਕ ਪਹਿਲ ਲਈ ਧੰਨਵਾਦ ਕੀਤਾ। ਸਕੂਲ ਦੇ ਪ੍ਰਿੰਸੀਪਲ ਨਿਤਿਨ ਵਰਮਾ ਨੇ ਕਿਹਾ ਕਿ ਧਿਆਨ ਸਾਨੂੰ ਜੀਵਨ ਦੀਆਂ ਚੁਣੌਤੀਆਂ ਦੇ ਵਿਚਕਾਰ ਸ਼ਾਂਤ, ਸੰਤੁਲਿਤ ਅਤੇ ਸਕਾਰਾਤਮਕ ਬਣੇ ਰਹਿਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਅਧਿਆਪਕਾਂ ਲਈ ਇਹ ਸੈਸ਼ਨ ਆਤਮ-ਚਿੰਤਨ ਅਤੇ ਅੰਦਰੂਨੀ ਵਿਕਾਸ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਸੈਸ਼ਨ ਦਾ ਮਾਹੌਲ ਬਹੁਤ ਹੀ ਸ਼ਾਂਤੀਪੂਰਨ ਅਤੇ ਪ੍ਰੇਰਨਾਦਾਇਕ ਰਿਹਾ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਵੱਲੋਂ ਸਾਇੰਸ ਆਫ ਸਪਿਰੀਚੁਅਲਿਟੀ ਅਤੇ ਮਧੂ ਅਰੋੜਾ ਪ੍ਰਤੀ ਦਿਲੋਂ ਧੰਨਵਾਦ ਪ੍ਰਗਟ ਕੀਤਾ ਗਿਆ। ਇਹ ਅਧਿਆਤਮਿਕ ਸੰਵਾਦ ਸਾਰੇ ਅਧਿਆਪਕਾਂ ਲਈ ਇਕ ਸਕਾਰਾਤਮਕ, ਗਿਆਨਵਰਧਕ ਅਤੇ ਯਾਦਗਾਰ ਅਨੁਭਵ ਰਿਹਾ।