ਤੇਜ਼ ਰਫ਼ਤਾਰ ਟਿੱਪਰ ਨੇ ਵਿਅਕਤੀ ਨੂੰ ਕੁਚਲਿਆ, ਮੌਤ ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਬੁੱਧਵਾਰ ਸਵੇਰੇ ਕਰੀਬ 9 ਵਜੇ ਪਿੰਡ ਅਕਾਲਗੜ੍ਹ ਢੱਪਈਆਂ ਤੋਂ ਆਪਣੀ ਬੇਟੀ ਨੂੰ ਮਿਲਣ ਜਾ ਰਹੇ ਜੈਮਲ ਸਿੰਘ ਪੁੱਤਰ ਗੁਰਮੇਲ ਸਿੰਘ ਜੋ ਕੇ ਆਪਣੀ ਮੋਪਿੰਡ ’ਤੇ ਜਾ ਰਿਹਾ ਸੀ
Publish Date: Wed, 16 Sep 2026 04:44 PM (IST)
Updated Date: Wed, 16 Sep 2026 04:47 PM (IST)
ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਬੁੱਧਵਾਰ ਸਵੇਰੇ ਕਰੀਬ 9 ਵਜੇ ਪਿੰਡ ਅਕਾਲਗੜ੍ਹ ਢੱਪਈਆਂ ਤੋਂ ਆਪਣੀ ਬੇਟੀ ਨੂੰ ਮਿਲਣ ਜਾ ਰਹੇ ਜੈਮਲ ਸਿੰਘ ਪੁੱਤਰ ਗੁਰਮੇਲ ਸਿੰਘ ਜੋ ਕੇ ਆਪਣੀ ਮੋਪਿੰਡ ’ਤੇ ਜਾ ਰਿਹਾ ਸੀ ਕਿ ਪਿੱਛੋਂ ਆ ਰਹੇ ਦੱਸ ਟਾਇਰੀ ਟਿੱਪਰ ਨੇ ਆਪਣੀ ਲਪੇਟ ’ਚ ਲੈ ਕੇ ਕਰੀਬ 35 ਤੋਂ 40 ਫੁੱਟ ਸੜਕ ਤੇ ਘਸੀਟਦਾ ਹੀ ਲੈ ਗਿਆ। ਲੋਕਾਂ ਦੇ ਰੌਲਾ ਪਾਉਣ ’ਤੇ ਹੀ ਟਿੱਪਰ ਵਾਲੇ ਨੇ ਟਿੱਪਰ ਨੂੰ ਬਰੇਕ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਿਆ। ਪਰ ਪੁਲਿਸ ਦੀ ਮੁਸਤੈਦੀ ਨੇ ਉਸ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਇਸ ਸਬੰਧੀ ਕਿਸੇ ਨੇ ਫੋਨ ਤੇ ਦੱਸਿਆ ਤਾਂ ਉਹ ਤੁਰੰਤ ਪੁਲਿਸ ਪਾਰਟੀ ਜਿਨਾਂ ਵਿੱਚ ਜਸਪਾਲ ਸਿੰਘ ਐਚਸੀ, ਰਫੀਕ ਮੁਹੰਮਦ ਕਾਂਸਟੇਬਲ, ਤਰਸੇਮ ਸਿੰਘ ਪੀਐਚਜੀ ਤੇ ਲਵਪ੍ਰੀਤ ਸਿੰਘ ਐਚਸੀ ਪੁਲਿਸ ਥਾਣਾ ਤਰਸਿੱਕਾ ਤੋਂ ਪੁਲ਼ ਨਹਿਰ ਤੇ ਤਰਸਿੱਕਾ ’ਤੇ ਮੌਕਾ ਏ ਵਾਰਦਾਤ ’ਤੇ ਪਹੁੰਚ ਗਏ ਤੇ ਟਿੱਪਰ ਦੇ ਡਰਾਈਵਰ ਨੂੰ ਭੱਜੇ ਜਾਂਦੇ ਨੂੰ ਕਾਬੂ ਕੀਤਾ ਤੇ ਮੌਕੇ ’ਤੇ ਲੋਕਾਂ ਦੇ ਇਕੱਠ ਨੂੰ ਸ਼ਾਂਤ ਕਰਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕੀਤਾ। ਉਨ੍ਹਾਂ ਦੱਸਿਆ ਇਸ ਸਬੰਧ ਵਿਚ ਪੁਲਿਸ ਥਾਣਾ ਤਰਸਿੱਕਾ ਵਿਚ ਐੱਫਆਈਆਰ ਦਰਜ ਕਰਕੇ ਟਿੱਪਰ ਤੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।