ਵਿਦਿਆਰਥੀਆਂ ਲਈ ਵਿੱਤੀ ਸਾਖਰਤਾ ਸਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੂੰ ਵਿਤੀ ਤੌਰ 'ਤੇ ਸਮਰੱਥ ਬਣਾਉਂਣ ਅਤੇ ਨਵੇਂ ਕਾਰੋਬਾਰ ਵਿਕਸਤ ਕਰਨ ਵਾਲਾ ਨਜ਼ਰੀਆ ਪੈਦਾ ਕਰਨ ਦੀ ਸੋਚ ਦੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ
Publish Date: Fri, 25 Sep 2026 04:17 PM (IST)
Updated Date: Fri, 25 Sep 2026 04:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੂੰ ਵਿਤੀ ਤੌਰ ਤੇ ਸਮਰੱਥ ਬਣਾਉਂਣ ਅਤੇ ਨਵੇਂ ਕਾਰੋਬਾਰ ਵਿਕਸਤ ਕਰਨ ਵਾਲਾ ਨਜ਼ਰੀਆ ਪੈਦਾ ਕਰਨ ਦੀ ਸੋਚ ਦੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਵਿਿਦਆਰਥੀਆਂ ਲਈ ਵਿੱਤੀ ਸਾਖਰਤਾ ਵਿਸ਼ੇ ’ਤੇ ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ ਦੇ ਨੁਮਾਇੰਦੇ ਭਗਵੰਤ ਸਿੰਘ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵਿਿਦਆਰਥੀ ਅਤੇ ਅਧਿਆਪਕ ਚੰਗੀ ਗਿਣਤੀ ਵਿਚ ਹਾਜ਼ਰ ਸਨ। ਫੈਕਲਟੀ ਆਫ਼ ਇਕਨਾਮਿਕਸ ਐਂਡ ਬਿਜ਼ਨਸ ਦੇ ਕੋਆਰਡੀਨੇਟਰ ਡਾ. ਜਸਮਿੰਦਰ ਪਾਲ ਸਿੰਘ ਨੇ ਭਗਵੰਤ ਸਿੰਘ ਦਾ ਸਵਾਗਤ ਕਰਦਿਆਂ ਵਿਿਦਆਰਥੀਆਂ ਲਈ ਅਜਿਹੇ ਜਾਣਕਾਰੀ ਭਰਪੂਰ ਲੈਕਚਰਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਪ੍ਰੀਤ ਸਿੰਘ ਨੇ ਵਿਿਦਆਰਥੀਆਂ ਨੂੰ ਸੰਬੋਧਨ ਕੀਤਾ। ਭਗਵੰਤ ਸਿੰਘ ਨੇ ਵਿਿਦਆਰਥੀਆਂ ਨਾਲ ਵਿੱਤੀ ਸਾਖਰਤਾ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਅਤੇ ਵਿੱਤੀ ਮਾਮਲਿਆਂ ਨੂੰ ਸਮਝਣ ਅਤੇ ਸੋਚ-ਸਮਝ ਕੇ ਫ਼ੈਸਲੇ ਲੈਣ ਲਈ ਪ੍ਰੇਰਿਤ ਕੀਤਾ। ਲੈਕਚਰ ਦੌਰਾਨ ਵਿੱਤੀ ਯੋਜਨਾਬੰਦੀ, ਬਚਤ, ਨਿਵੇਸ਼ ਅਤੇ ਵਿੱਤੀ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਵਿਿਦਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਵਿਿਦਆਰਥੀਆਂ ਨੂੰ ਵਿੱਤੀ ਫ਼ੈਸਲੇ ਲੈਣ ਤੋਂ ਪਹਿਲਾਂ ਸਹੀ ਜਾਣਕਾਰੀ ਹਾਸਲ ਕਰਨ ਅਤੇ ਵਿੱਤੀ ਮਾਮਲਿਆਂ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਸੁਖਮਨਿੰਦਰ ਪਾਲ ਸਿੰਘ, ਡਾ. ਸੋਨਿਕਾਮਿਸਜ਼ ਸ਼ਿਵਾਨੀ, ਪੂਨਮ ਅਰੋੜਾ, ਪਾਇਲ, ਕਨੂਪ੍ਰੀਆ ਸ਼ਰਮਾ, ਕੋਮਲ ਸ਼ਰਮਾ ਵੀ ਹਾਜ਼ਰ ਸਨ। ਲੈਕਚਰ ਦੌਰਾਨ ਵਿਿਦਆਰਥੀਆਂ ਨੇ ਵਿੱਤੀ ਸਾਖਰਤਾ ਨਾਲ ਸਬੰਧਤ ਵਿਿਸ਼ਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੇ ਸਵਾਲ ਵੀ ਸਾਂਝੇ ਕੀਤੇ।