ਮੇਲੇ ਦੌਰਾਨ ਸਮਾਜ ਸੇਵਕ ਵਰੁਣ ਤੇ ਧੀਰਜ ਸਨਮਾਨਿਤ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਧੰਨ-ਧੰਨ ਸਾਈਂ ਮੀਆਂ ਮੀਰ ਜੀ ਦਾ ਸਲਾਨਾ ਮੇਲਾ ਦਰਬਾਰ ਬਾਬਾ ਬੁਰਜ ਸ਼ਾਹ ਜੀ ਪਿੰਡ ਮਾਨਾਂਵਾਲਾ ਕਲਾਂ ਵਿਖੇ ਮੁੱਖ ਸੇਵਾਦਾਰ ਸੁਦੇਸ਼ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ।
Publish Date: Fri, 11 Sep 2026 04:17 PM (IST)
Updated Date: Fri, 11 Sep 2026 04:19 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਧੰਨ-ਧੰਨ ਸਾਈਂ ਮੀਆਂ ਮੀਰ ਜੀ ਦਾ ਸਲਾਨਾ ਮੇਲਾ ਦਰਬਾਰ ਬਾਬਾ ਬੁਰਜ ਸ਼ਾਹ ਜੀ ਪਿੰਡ ਮਾਨਾਂਵਾਲਾ ਕਲਾਂ ਵਿਖੇ ਮੁੱਖ ਸੇਵਾਦਾਰ ਸੁਦੇਸ਼ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸਮਾਜ ਸੇਵਕ ਤੇ ਹੈਮਰ ਫਿਟਨਸ ਜਿੰਮ’ ਦੇ ਐੱਮਡੀ ਵਰੁਣ ਸ਼ਰਮਾ ਅਤੇ ਨਯਨ ਗਲੋਬਲ ਫਾਊਂਡੇਸ਼ਨ ਦੇ ਪ੍ਰਧਾਨ ਧੀਰਜ ਗਿੱਲ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਏ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਸਿਆਸੀ ਆਗੂ ਵੀ ਹਾਜ਼ਰ ਸਨ। ਪ੍ਰਬੰਧਕ ਪ੍ਰਧਾਨ ਸੁਦੇਸ਼ ਸ਼ਰਮਾ ਤੇ ਸਾਥੀਆਂ ਵਲੋਂ ਵਰੁਣ ਸ਼ਰਮਾ ਤੇ ਧੀਰਜ ਗਿੱਲ ਨੂੰ ਸਨਮਾਨਿਤ ਵੀ ਕੀਤਾ ਗਿਆ। ਜਿਕਰਯੋਗ ਹੈ ਕਿ ਵਰੁਣ ਸ਼ਰਮਾ ਤੇ ਧੀਰਜ ਗਿੱਲ ਇਕ ਸਮਾਜ ਸੇਵਕ ਵਜੋਂ ਵੀ ਸਮਾਜ ਵਿਚ ਵਿਚਰਦੇ ਆ ਰਹੇ ਹਨ ਅਤੇ ਕਈ ਐੱਨਜੀਓ ਤੇ ਸੰਸਥਾਵਾਂ ਨਾਲ ਸਮੇਂ-ਸਮੇਂ ’ਤੇ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿੰਦੇ ਹਨ। ਸਮਾਜ ਸੇਵੀ ਕਾਰਜਾਂ ਵਿਚ ਉਨ੍ਹਾਂ ਦਾ ਯੋਗਦਾਨ ਅਤੇ ਸਮਰਪਿਤ ਭਾਵਨਾ ਨੂੰ ਦੇਖਦਿਆਂ ਇਹ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਸੁਦੇਸ਼ ਸ਼ਰਮਾ ਨੇ ਕਿਹਾ ਕਿ ਵਰੁਣ ਸ਼ਰਮਾ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਸਰਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਸਮੂਹ ਨੌਜਵਾਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਫਿਟਨਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ‘ਹੈਲਥ ਫਿਟਨਸ’ ਸੈਮੀਨਾਰ ਆਦਿ ਵੀ ਕਰਦੇ ਹਨ। ਵਰੁਣ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਦਿਆਂ ਕੋਈ ਵੀ ਕਿਸੇ ਕਿਸਮ ਦਾ ਪ੍ਰੋਡਕਟ ਖਾਣ ਲਈ ਪ੍ਰੇਰਿਤ ਨਹੀਂ ਕੀਤਾ ਜਾਂਦਾ ਹੈ। ਨਿਊਟ੍ਰੇਸ਼ਨ, ਡਾਈਟ ਪਲਾਨ, ਜੁੰਬਾ, ਡਾਂਸ ਆਦਿ ਐਕਟੀਵਿਟੀਆਂ ਅਨੁਸਾਰ ਫਿਟਨਸ ਕਾਇਮ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਧੀਰਜ ਗਿੱਲ ਵੀ ਸਮਾਜ ਸੇਵੀ ਕਾਰਜਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਂਦਿਆਂ ਖੂਨਦਾਨ ਵੀ ਕਰਦੇ ਹਨ। ਪੰਛੀਆਂ ਲਈ ਦਾਣਾ-ਪਾਣੀ ਤੇ ਬੂਟੇ ਲਗਾਉੁਣ ਤੋਂ ਇਲਾਵਾ ਕਈ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਇਸ ਮੌਕੇ ਵਰੁਣ ਸ਼ਰਮਾ ਤੇ ਧੀਰਜ ਗਿੱਲ ਨੇ ਕਿਹਾ ਕਿ ਸਾਨੂੰ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਤਤਪਰ ਰਹਿਣਾ ਚਾਹੀਦਾ ਹੈ। ਇਸ ਦੌਰਾਨ ਕਵਾਲ ਬਾਲੀ ਸ਼ਾਹ ਅਤੇ ਇਸਰਤ ਗੁਲਾਮ ਅਲੀ ਵਲੋਂ ਬਾਬਾ ਜੀ ਦਾ ਗੁਣਗਾਣ ਕੀਤਾ ਗਿਆ।