ਸ਼੍ਰੀ ਰਾਮ ਜੀ ਨੇ ਹਮੇਸ਼ਾ ਸੱਚਾਈ ਤੇ ਧਰਮ ਦਾ ਸਾਥ ਦਿੱਤਾ : ਕੁਮਲ ਕੁਮਾਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਰ ਦੀਆਂ ਵੱਖ-ਵੱਖ ਰਾਮਲੀਲਾ ਕਮੇਟੀਆਂ ਅਤੇ ਨਾਟਕ ਸੰਸਥਾਵਾਂ ਵੱਲੋਂ ਰਾਮਲੀਲਾ ਦਾ ਮੰਚਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਲਕਸ਼ਮੀ ਨਰਾਇਣ ਡ੍ਰਾਮਾਟਿਕ ਕਲੱਬ ਪੁਰਾਣਾ ਟਾਊਨ ਨਰਾਇਣਗੜ੍ਹ ਵਲੋਂ
Publish Date: Mon, 12 Oct 2026 04:08 PM (IST)
Updated Date: Mon, 12 Oct 2026 04:08 PM (IST)
ਲਕਸ਼ਮੀ ਨਰਾਇਣ ਡ੍ਰਾਮਾਟਿਕ ਕਲੱਬ ਵੱਲੋਂ ਰਾਮਲੀਲਾ ਦਾ ਆਗਾਜ਼ ਪਹਿਲੀ ਨਾਈਟ ਦਾ ਉਦਘਾਟਨ ਸਮਾਜ ਸੇਵਕ ਕਮਲ ਕੁਮਾਰ ਨੇ ਕੀਤਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹਿਰ ਦੀਆਂ ਵੱਖ-ਵੱਖ ਰਾਮਲੀਲਾ ਕਮੇਟੀਆਂ ਅਤੇ ਨਾਟਕ ਸੰਸਥਾਵਾਂ ਵੱਲੋਂ ਰਾਮਲੀਲਾ ਦਾ ਮੰਚਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਲਕਸ਼ਮੀ ਨਰਾਇਣ ਡ੍ਰਾਮਾਟਿਕ ਕਲੱਬ ਪੁਰਾਣਾ ਟਾਊਨ ਨਰਾਇਣਗੜ੍ਹ ਵਲੋਂ ਵੀ ਐਤਵਾਰ ਰਾਤ ਨੂੰ ਰਾਮਲੀਲਾ ਦਾ ਆਗਾਜ ਕੀਤਾ ਗਿਆ। ਇਸ ਮੌਕੇ ਏਕ ਸਹਾਰਾ ਐੱਨਜੀਓ ਦੇ ਮੁੱਖ ਸੰਚਾਲਕ ਤੇ ਸਮਾਜ ਸੇਵਕ ਕਮਲ ਕੁਮਾਰ ਹਲਕਾ ਪੱਛਮੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਲੱਬ ਦੇ ਮੁੱਖ ਪ੍ਰਬੰਧਕ ਰਾਜਾ ਅਤੇ ਗੋਤਮ ਨੇ ਮੁੱੱਖ ਮਹਿਮਾਨ ਕਮਲ ਕੁਮਾਰ ਦਾ ਨਿੱਘਾ ਸਵਾਗਤ ਕੀਤਾ। ਕਮਲ ਕੁਮਾਰ ਨੇ ਰੀਬਨ ਕੱਟ ਨੇ ਰਾਮਲੀਲਾ ਦੀ ਪਹਿਲੀ ਨਾਈਟ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ। ਉਨ੍ਹਾਂ ਕਿਹਾ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਸਾਡੇ ਲਈ ਪ੍ਰੇਰਣਾ ਸਰੋਤ ਹਨ। ਸਾਨੂੰ ਸਾਰਿਆਂ ਨੂੰ ਪ੍ਰਭੂ ਰਾਮ ਜੀ ਦੇ ਦਿਖਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਸ਼੍ਰੀ ਰਾਮ ਜੀ ਨੇ ਹਮੇਸ਼ਾ ਸੱਚਾਈ ਅਤੇ ਧਰਮ ਦਾ ਸਾਥ ਦਿੱਤਾ। ਉਨ੍ਹਾਂ ਨੇ ਕਦੇ ਵੀ ਆਪਣੇ ਨਿੱਜੀ ਸੁਖ ਲਈ ਨੈਤਿਕਤਾ ਦਾ ਤਿਆਗ ਨਹੀਂ ਕੀਤਾ। ਆਪਣੇ ਪਿਤਾ ਰਾਜਾ ਦਸ਼ਰਥ ਦੇ ਵਚਨ ਨੂੰ ਪੂਰਾ ਕਰਨ ਲਈ, ਉਨ੍ਹਾਂ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਰਾਜ-ਪਾਠ ਤਿਆਗ ਦਿੱਤਾ ਅਤੇ 14 ਸਾਲਾਂ ਦਾ ਬਨਵਾਸ ਸਵੀਕਾਰ ਕੀਤਾ। ਇਹ ਸਿੱਖਿਆ ਸਾਨੂੰ ਮਾਤਾ-ਪਿਤਾ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦੀ ਹੈ। ਸ਼੍ਰੀ ਰਾਮ ਜੀ ਨੇ ਆਪਣੇ ਜੀਵਨ ਵਿੱਚ ਕਦੇ ਵੀ ਜਾਤ-ਪਾਤ ਜਾਂ ਅਮੀਰ-ਗਰੀਬ ਦਾ ਭੇਦਭਾਵ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਐੱਨਜੀਓ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੀ ਹੈ। ਇਸ ਕਲੱਬ ਦੇ ਨੌਜਵਾਨਾਂ ਨੂੰ ਵੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਰਾਮਲੀਲਾ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਪ੍ਰਬੰਧਕ ਰਾਜਾ, ਗੌਤਮ ਅਤੇ ਅਮਨਦੀਪ ਸਿੰਘ ਵਲੋਂ ਕਮਲ ਕੁਮਾਰ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਰਾਮਲੀਲਾ ਕਲੱਬ ਦੇ ਕਲਾਕਾਰਾਂ ਵਿਚ ਬਾਬਾ ਸਲੀਮ ਨੇ ਕੁੰਭਕਰਨ, ਕਰਨ ਹਮੀਦਪੁਰਾ ਨੇ ਰਾਣਵ, ਵੰਸ਼ ਨੇ ਵਿਭੀਸ਼ਨ, ਗੋਰਵ ਨੇ ਸਰਵਨ, ਵਿਸ਼ੂ ਤੇ ਵੰਸ਼ ਨੇ ਸਰਵਨ ਦੇ ਮਾਤਾ-ਪਿਤਾ, ਜਸ਼ਨ ਮੋਟਾ ਨੇ ਕਾਲ, ਸੋਰਵ ਨੇ ਮੁੰਡਾ-ਚਮੁੰਡਾ ਦੇ ਮੰਤਰੀ ਦਾ ਕਿਰਦਾਰ ਅਤੇ ਪਰਦੇ ਦੀ ਸੇਵਾ ਸਤਨਾਮ ਸਿੰਘ ਮੱਲੂਨੰਗਲ ਤੇ ਸੋਹਣਾ ਮਸੀਹ ਨੇ ਨਿਭਾਈ। ਇਸ ਰਾਮਲੀਲਾ ਦੌਰਾਨ ਰਾਜੇਸ਼ ਕੁਮਾਰ, ਰਾਜਾ, ਗੋਰਵ, ਗੋਤਮ, ਵੰਸ਼, ਕਰਨ ਹਮੀਦਪੁਰਾ, ਬਿੱਟੂ, ਵਿਸ਼ੂ, ਵੰਸ਼, ਵੰਸ਼ ਬਾਹਮਣ, ਜਸ਼ਨ, ਕਵਿਸ਼, ਸੋਨਾ, ਅਭੀ, ਬਾਬਾ ਸਲੀਮ, ਨਿਸ਼ਾਨ, ਮੇਕਅੱਪ ਆਰਟਿਸਟ ਮੁਸਕਾਨ ਆਦਿ ਮੌਜੂਦ ਸਨ। ਮਾਤਾ ਰਾਣੀ ਦੇ ਰੂਪ ’ਚ ਪਹਿਲੀ ਵਾਰ ਮੰਚ ’ਤੇ ਆਈ ਭਾਵਨਾ ਸੇਂਟ ਪੀਟਰ ਕਾਨਵੈਂਟ ਸਕੂਲ ਨਰਸਰੀ ਦੀ ਵਿਦਿਆਰਥਣ ਭਾਵਨਾ ਭੱਟੀ ਨੇ ਵੀ ਰਾਮਲੀਲਾ ਦੌਰਾਨ ਪਹਿਲੀ ਵਾਰ ਮਾਤਾ ਰਾਣੀ ਦੇ ਰੂਪ ਵਿਚ ਆਪਣੀ ਹਾਜ਼ਰੀ ਭਰੀ। ਬਹੁਤ ਹੀ ਸੁੰਦਰ ਪਹਿਰਾਵੇ ਵਿਚ ਸੱਜ ਕੇ ਭਾਵਨਾ ਭੱਟੀ ਮੰਚ ’ਤੇ ਪਹੁੰਚੀ ਤਾਂ ਦਰਸ਼ਕਾਂ ਵਲੋਂ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉਠਿਆ। ਇਸ ਦੌਰਾਨ ਰਾਮਲੀਲਾ ਦੀ ਸ਼ੁਰੂਆਤ ਤੋਂ ਪਹਿਲਾਂ ਮਹਾਂਮਾਈ ਦੇ ਰੂਪ ਵਿਚ ਸੱਜੀ ਬੱਚੀ ਭਾਵਨਾ ਭੱਟੀ ਦੀ ਆਰਤੀ ਕੀਤੀ ਗਈ। ਭਾਵਨਾ ਦੇ ਪਰਿਵਾਰਕ ਮੈਂਬਰ ਪਿਤਾ ਨਰੇਸ਼ ਕੁਮਾਰ, ਮਾਂ ਗੀਤਾ ਨੇ ਦੱਸਿਆ ਕਿ ਭਾਵਨਾ ਨੇ ਪਹਿਲੀ ਵਾਰ ਅਜਿਹੇ ਮੰਚ ’ਤ ਪੇਸ਼ਕਾਰੀ ਕੀਤੀ।