ਸ਼੍ਰੀ ਰਾਧਾ ਜਨਮ ਅਸ਼ਟਮੀ ਮਨਾਈ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਸ਼ਹਿਰ ਵਿਖੇ ਸ਼੍ਰੀ ਵਰਿੰਦਾਵਨ ਸੇਵਾ ਸੁਸਾਇਟੀ ਮਜੀਠਾ ਵੱਲੋ ਸਤਿਗੁਰੂ ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਅਪਾਰ ਕਿਰਪਾ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਰਾਧਾ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ
Publish Date: Mon, 21 Sep 2026 04:10 PM (IST)
Updated Date: Mon, 21 Sep 2026 04:12 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਸ਼ਹਿਰ ਵਿਖੇ ਸ਼੍ਰੀ ਵਰਿੰਦਾਵਨ ਸੇਵਾ ਸੁਸਾਇਟੀ ਮਜੀਠਾ ਵੱਲੋ ਸਤਿਗੁਰੂ ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਅਪਾਰ ਕਿਰਪਾ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਰਾਧਾ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਡਤ ਦਾਊ ਦਿਆਲ ਸ਼ਰਮਾ ਅਤੇ ਪੰਡਤ ਓਮ ਪ੍ਰਕਾਸ਼ ਸ਼ਾਸ਼ਤਰੀ ਵੱਲੋਂ ਸ਼੍ਰੀਮਦ ਭਗਵਤ ਗੀਤਾ ਜੀ ਵਿਚੋਂ ਸ਼ਲੋਕਾਂ ਦੇ ਆਧਾਰ ਤੇ ਕਥਾ ਵਿਿਖਆਨ ਕੀਤੀ, ਸਤਿਸੰਗ ਕੀਤਾ। ਸੰਗਤਾਂ ਵੱਲੋਂ ਭਜਨ ਅਤੇ ਭੇਟਾ ਗਾਇਨ ਕੀਤੀਆਂ ਗਈਆਂ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਵੱਲੋਂ ਐਡਵੋਕੇਟ ਰਾਕੇਸ਼ ਪ੍ਰਾਸ਼ਰ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਿਨ੍ਹਾਂ ਨੇ ਮਜੀਠੀਆ ਪਰਿਵਾਰ ਦੀ ਤਰਫੋ 5000 ਰੁਪਏ ਵਰਿੰਦਾਵਨ ਸੇਵਾ ਸੁਸਾਇਟੀ ਨੂੰ ਭੇਟ ਕੀਤੇ। ਸ਼੍ਰੀ ਵਰਿੰਦਾਵਨ ਸੇਵਾ ਸੁਸਾਇਟੀ ਵੱਲੋਂ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਅਤੇ ਸੰਗਤਾਂ ਵਾਸਤੇ ਲੰਗਰ ਭੰਡਾਰਾ ਲਗਾਇਆ ਗਿਆ। ਇਸ ਮੌਕੇ ਯੋਗੀ ਦਿਆਲ ਨਾਥ, ਪੰਡਤ ਮਨੋਜ ਗੋਸਵਾਮੀ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਾਬਕਾ ਪ੍ਰਧਾਨ ਤਰੁਨ ਕੁਮਾਰ ਅਬਰੋਲ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨਈਅਰ, ਸਾਬਕਾ ਵਾਈਸ ਪ੍ਰਧਾਨ ਦਿਲਬਾਗ ਸਿੰਘ ਗਿੱਲ, ਦੁਰਗਾ ਦਾਸ, ਜਥੇਦਾਰ ਹਰਪਾਲ ਸਿੰਘ, ਅਮਰਬੀਰ ਸਿੰਘ ਗਿੱਲ, ਸਾਬਕਾ ਪ੍ਰਧਾਨ ਨਾਨਕ ਸਿੰਘ, ਅਜੈ ਕੁਮਾਰ ਚੋਪੜਾ, ਨਰੇਸ਼ ਕੁਮਾਰ, ਲਖਬੀਰ ਸਿੰਘ ਐਸ.ਡੀ.ਓ ਰਿਟਾ: ਬਾਊ ਨਰੇਸ, ਰਾਜੇਸ਼ ਕੁਮਾਰ ਜੀਵਨ, ਐਡਵੋਕੇਟ ਪ੍ਰਸ਼ਾਂਤ ਸ਼ਰਮਾ, ਰਾਜੇਸ਼ ਕੁਮਾਰ ਭੱਲਾ, ਵਿਜੇ ਚੋਪੜਾ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।