ਰਿਸ਼ਬ ਅਨੇਜਾ ਵੱਲੋਂ ਆਪਣੇ ਗ੍ਰਹਿ ਵਿਖੇ ਸ਼੍ਰੀ ਗਣਪਤੀ ਵਿਸਰਜਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗਣਪਤੀ ਬੱਪਾ ਮੋਰਿਆ ਦੇ ਜੈਕਾਰਿਆਂ ਨਾਲ ਦੇਸ਼ ਭਰ ’ਚ ਸ਼੍ਰੀ ਗਣੇਸ਼ ਵਿਸਰਜਨ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਅੰਮ੍ਰਿਤਸਰ ਦੇ ਨੌਜਵਾਨ ਸਮਾਜ ਸੇਵਕ ਰਿਸ਼ਬ ਅਨੇਜਾ ਨੇ ਬਹੁਤ ਹੀ ਸ਼ਲਾਘਾਯੋਗ
Publish Date: Mon, 21 Sep 2026 04:08 PM (IST)
Updated Date: Mon, 21 Sep 2026 04:11 PM (IST)
ਬੇਅਦਬੀ ਰੋਕਣ ਦੀ ਅਪੀਲ ਤੇ ਸਮਾਜ ਨੂੰ ਦਿੱਤਾ ਵੱਡਾ ਸੁਨੇਹਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗਣਪਤੀ ਬੱਪਾ ਮੋਰਿਆ ਦੇ ਜੈਕਾਰਿਆਂ ਨਾਲ ਦੇਸ਼ ਭਰ ’ਚ ਸ਼੍ਰੀ ਗਣੇਸ਼ ਵਿਸਰਜਨ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਅੰਮ੍ਰਿਤਸਰ ਦੇ ਨੌਜਵਾਨ ਸਮਾਜ ਸੇਵਕ ਰਿਸ਼ਬ ਅਨੇਜਾ ਨੇ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਪਹਿਲ ਕੀਤੀ ਹੈ। ਰਿਸ਼ਬ ਅਨੇਜਾ ਨੇ ਆਪਣੇ ਘਰ ਵਿਖੇ ਸਥਾਪਿਤ ਕੀਤੇ ਹੋਏ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਆਪਣੇ ਗ੍ਰਹਿ ਵਿਖੇ ਹੀ ਕੀਤਾ। ਉਨ੍ਹਾਂ ਨੇ ਘਰ ਵਿਚ ਇਕ ਵੱਡੇ ਬਰਤਨ ਟੱਬ ਵਿਚ ਪਾਣੀ ਭਰ ਕੇ ਪੂਰੇ ਵਿਧੀ-ਵਿਧਾਨ ਨਾਲ ਸ਼੍ਰੀ ਗਣੇਸ਼ ਜੀ ਦਾ ਵਿਸਰਜਨ ਕੀਤਾ। ਇਸ ਤੋਂ ਪਹਿਲਾਂ ਫੁੱਲਾਂ ਦੀ ਵਰਖਾ ਨਾਲ ਸ਼੍ਰੀ ਗਣੇਸ਼ ਜੀ ਦੀ ਪੂਜਾ ਕੀਤੀ ਗਈ। ਪੂਰੇ ਪਰਿਵਾਰ ਨੇ ਸ਼੍ਰੀ ਗਣੇਸ਼ ਜੀ ਦੀ ਆਰਤੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਸਾਲ ਅਸੀਂ ਦੇਖਦੇ ਹਾਂ ਕਿ ਲੋਕ ਨਹਿਰਾਂ, ਦਰਿਆਵਾਂ ਅਤੇ ਨਾਲਿਆਂ ਵਿਚ ਗਣੇਸ਼ ਜੀ ਦੀਆਂ ਮੂਰਤੀਆਂ ਦਾ ਵਿਸਰਜਨ ਕਰ ਦਿੰਦੇ ਹਨ, ਜਿਸ ਨਾਲ ਮੂਰਤੀ ਦੀ ਬੇਅਦਬੀ ਹੁੰਦੀ ਹੈ ਅਤੇ ਪਾਣੀ ਵੀ ਪ੍ਰਦੂਸ਼ਿਤ ਹੁੰਦਾ ਹੈ। ਮੂਰਤੀਆਂ ਟੁੱਟੀਆਂ-ਭੱਜੀਆਂ ਹਾਲਤ ਵਿਚ ਕਿਨਾਰਿਆਂ ਤੇ ਪਈਆਂ ਰਹਿੰਦੀਆਂ ਹਨ, ਜੋ ਕਿ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਸਮਾਜ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਜੇਕਰ ਹਰ ਕੋਈ ਆਪਣੇ ਘਰ ਵਿਚ ਹੀ ਵਿਸਰਜਨ ਕਰੇਗਾ ਤਾਂ ਦੋ ਫਾਇਦੇ ਹੋਣਗੇ ਇਕ ਤਾਂ ਭਗਵਾਨ ਗਣੇਸ਼ ਜੀ ਦਾ ਸਤਿਕਾਰ ਬਣਿਆ ਰਹੇਗਾ ਅਤੇ ਕੋਈ ਬੇਅਦਬੀ ਨਹੀਂ ਹੋਵੇਗੀ। ਦੂਜਾ ਸਾਡਾ ਵਾਤਾਵਰਣ ਅਤੇ ਸਾਡੀਆਂ ਨਹਿਰਾਂ-ਦਰਿਆ ਸਾਫ-ਸੁਥਰੇ ਰਹਿਣਗੇ। ਘਰ ਵਿਚ ਵਿਸਰਜਨ ਤੋਂ ਬਾਅਦ ਉਸ ਪਵਿੱਤਰ ਮਿੱਟੀ ਅਤੇ ਪਾਣੀ ਨੂੰ ਉਨ੍ਹਾਂ ਨੇ ਆਪਣੇ ਘਰ ਦੇ ਗਮਲਿਆਂ ਅਤੇ ਬਗੀਚੇ ਵਿਚ ਪਾਇਆ, ਤਾਂ ਜੋ ਬੱਪਾ ਹਮੇਸ਼ਾ ਉਨ੍ਹਾਂ ਦੇ ਘਰ ਵਿਚ ਹੀ ਵੱਸੇ ਰਹਿਣ। ਰਿਸ਼ਬ ਅਨੇਜਾ ਦੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਅਤੇ ਇਹ ਸੱਚਮੁੱਚ ਹੀ ਸਮਾਜ ਲਈ ਇਕ ਵੱਡੀ ਪ੍ਰੇਰਨਾ ਹੈ। ਇਸ ਮੌਕੇ ਸੁਰਿੰਦਰ ਅਨੇਜਾ, ਰਜਤ ਅਨੇਜਾ, ਰਜਨੀ ਅਨੇਜਾ, ਸਾਇਸ਼, ਰੇਖਾ, ਅਭੀ ਆਦਿ ਹਾਜ਼ਰ ਸਨ।