ਏਕਤਾ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਸ਼੍ਰੀ ਗਣੇਸ਼ ਚਤੁਰਥੀ ਉਤਸਵ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਗਵਾਨ ਸ੍ਰੀ ਗਣੇਸ਼ ਜੀ ਵਿਘਨਹਰਤਾ, ਬੁੱਧੀ, ਸਿੱਧੀ ਤੇ ਖੁਸ਼ਹਾਲੀ ਦੇ ਪ੍ਰਤੀਕ ਹਨ। ਸ਼੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਸਾਨੂੰ ਏਕਤਾ, ਭਾਈਚਾਰਕ ਸਾਂਝ ਅਤੇ ਸਕਾਰਾਤਮਕ ਸੋਚ ਦਾ ਸੰਦੇਸ਼ ਦਿੰਦਾ ਹੈ। ਇਹ ਪ੍ਰਗਟਾਵਾ
Publish Date: Mon, 21 Sep 2026 04:06 PM (IST)
Updated Date: Mon, 21 Sep 2026 04:08 PM (IST)
ਕਰਨੀਤ ਕੌਰ ਲਗਜ਼ਰੀ ਯੂਨੀਸੈਕਸ ਸੈਲੂਨ ’ਚ ਮਨਾਈ ਗਣੇਸ਼ ਚਤੁਰਥੀ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਗਵਾਨ ਸ੍ਰੀ ਗਣੇਸ਼ ਜੀ ਵਿਘਨਹਰਤਾ, ਬੁੱਧੀ, ਸਿੱਧੀ ਤੇ ਖੁਸ਼ਹਾਲੀ ਦੇ ਪ੍ਰਤੀਕ ਹਨ। ਸ਼੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਸਾਨੂੰ ਏਕਤਾ, ਭਾਈਚਾਰਕ ਸਾਂਝ ਅਤੇ ਸਕਾਰਾਤਮਕ ਸੋਚ ਦਾ ਸੰਦੇਸ਼ ਦਿੰਦਾ ਹੈ। ਇਹ ਪ੍ਰਗਟਾਵਾ ‘ਕਰਨੀਤ ਕੌਰ ਲਗਜ਼ਰੀ ਯੂਨੀਸੈਕਸ ਸੈਲੂਨ ਐਂਡ ਅਕੈਡਮੀ’ ਦੇ ਐੱਮਡੀ ਤੇ ਪ੍ਰਸਿੱਧ ਮੇਕਅੱਪ ਆਰਟਿਸਟ ਕਰਨੀਤ ਕੌਰ ਨੇ ਸ਼੍ਰੀ ਗਣੇਸ਼ ਚਤੁਰਥੀ ਉਤਸਵ ਦੌਰਾਨ ਗੱਲਬਾਤ ਕਰਦਿਆਂ ਕੀਤਾ। ਪ੍ਰਸਿੱਧ ਮੇਕਅੱਪ ਆਰਟਿਸਟ ਕਰਨੀਤ ਕੌਰ ਦੀ ਅਗਵਾਈ ਹੇਠ ਚਮਰੰਗ ਰੋਡ 509, ਅਜੀਤ ਨਗਰ ਅੰਮ੍ਰਿਤਸਰ ਵਿਖੇ ਸਥਿਤ ‘ਕਰਨੀਤ ਕੌਰ ਲਗਜ਼ਰੀ ਯੂਨੀਸੈਕਸ ਸੈਲੂਨ ਐਂਡ ਅਕੈਡਮੀ’ ਵਿਖੇ ਸ਼੍ਰੀ ਗਣੇਸ਼ ਚਤੁਰਥੀ ਉਤਸਵ ਧੂੰਮਧਾਮ ਨਾਲ ਮਨਾਇਆ ਗਿਆ। ਕਰਨੀਤ ਕੌਰ ਨੇ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਸ੍ਰੀ ਗਣੇਸ਼ ਚਤੁਰਥੀ ਦੇ ਪਾਵਨ ਪੁਰਬ ਦੀਆਂ ਵਧਾਈਆਂ ਦਿੱਤੀਆਂ। ਕਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਪ੍ਰਾਰਥਨਾ ਕੀਤੀ ਕਿ ਗਣਪਤੀ ਬਾਪਾ ਸਭ ਦੇ ਜੀਵਨ ਵਿੱਚੋਂ ਦੁੱਖਾਂ ਨੂੰ ਦੂਰ ਕਰਕੇ ਸੁੱਖ-ਸ਼ਾਂਤੀ ਅਤੇ ਤਰੱਕੀ ਲੈ ਕੇ ਆਉਣ। ਸ੍ਰੀ ਗਣੇਸ਼ ਚਤੁਰਥੀ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਨੂੰ ਮਨਾਈ ਜਾਂਦੀ ਹੈ। ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਪੁੱਤਰ ਸ੍ਰੀ ਗਣੇਸ਼ ਜੀ ਦਾ ਜਨਮ ਹੋਇਆ ਸੀ। ਇਸ ਤਿਉਹਾਰ ਨੂੰ ਦੇਸ਼ ਭਰ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਕ ਆਪਣੇ ਘਰਾਂ ਅਤੇ ਪੰਡਾਲਾਂ ਵਿਚ ਗਣਪਤੀ ਜੀ ਦੀ ਮੂਰਤੀ ਸਥਾਪਿਤ ਕਰਦੇ ਹਨ, 10 ਦਿਨ ਤੱਕ ਪੂਜਾ-ਅਰਚਨਾ ਕਰਦੇ ਹਨ ਅਤੇ ਇਸ ਉਪਰੰਤ ‘ਗਣਪਤੀ ਬਾਪਾ ਮੋਰਿਆ’ ਦੇ ਜੈਕਾਰਿਆਂ ਨਾਲ ਰੀਤੀ ਰਿਵਾਜਾਂ ਨਾਲ ਵਿਸਰਜਨ ਕੀਤਾ ਜਾਂਦਾ ਹੈ। ਇਹ ਤਿਉਹਾਰ ਮਹਾਰਾਸ਼ਟਰ ਵਿਚ ਵਿਸ਼ੇਸ਼ ਤੌਰ ਤੇ ਬਹੁਤ ਮਸ਼ਹੂਰ ਹੈ, ਪਰ ਹੁਣ ਪੂਰੇ ਭਾਰਤ ਵਿੱਚ ਇਸ ਦੀ ਰੌਣਕ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਤਿਉਹਾਰ ਨੂੰ ਪਿਆਰ, ਸਦਭਾਵਨਾ ਅਤੇ ਵਾਤਾਵਰਣ ਦੀ ਸੰਭਾਲ ਨੂੰ ਧਿਆਨ ਵਿਚ ਰੱਖਦੇ ਹੋਏ ਮਨਾਇਆ ਜਾਵੇ। ਇਸ ਮੌਕੇ ਸਬੀਰ, ਐਜ਼ਲੀਨ ਕੌਰ, ਸਹਿਜ, ਅੰਮ੍ਰਿਤ ਕੌਰ, ਵਰਿੰਦਰ ਕੌਰ, ਕਾਜਲ, ਰਾਜਵੀਰ, ਜਸ਼ਨ, ਰਿੰਕੀ, ਨੱਬੀ, ਨਿਤਿਨ ਆਦਿ ਹਾਜ਼ਰ ਸਨ।