ਸ਼੍ਰੀ ਗਣਪਤੀ ਵਿਸਰਜਨ ਪ੍ਰੋਗਰਾਮ ਕਰਵਾਇਆ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੀ ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ ਤੇ ਆਲ ਇੰਡੀਆਂ ਹਿੰਦੂ ਸੰਘਰਸ਼ ਕਮੇਟੀ ਦੇ ਰਾਸ਼ਟਰੀ ਉਪ ਪ੍ਰਧਾਨ ਸਾਹਿਲ ਅਗਰਵਾਲ ਦੀ ਅਗਵਾਈ ਵਿੱਚ ਉਨ੍ਹਾਂ ਦੇ ਗ੍ਰਹਿ ਵਿਖੇ ਸ਼੍ਰੀ ਗਣੇਸ਼ ਵਿਸਰਜਨ ਪ੍ਰੋਗਰਾਮ ਦਾ ਆਯੋਜਨ ਕੀਤਾ
Publish Date: Sat, 19 Sep 2026 04:12 PM (IST)
Updated Date: Sat, 19 Sep 2026 04:14 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੀ ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ ਤੇ ਆਲ ਇੰਡੀਆਂ ਹਿੰਦੂ ਸੰਘਰਸ਼ ਕਮੇਟੀ ਦੇ ਰਾਸ਼ਟਰੀ ਉਪ ਪ੍ਰਧਾਨ ਸਾਹਿਲ ਅਗਰਵਾਲ ਦੀ ਅਗਵਾਈ ਵਿੱਚ ਉਨ੍ਹਾਂ ਦੇ ਗ੍ਰਹਿ ਵਿਖੇ ਸ਼੍ਰੀ ਗਣੇਸ਼ ਵਿਸਰਜਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ, ਧਰਮ ਜਾਗਰਣ ਵਿਰਸਾ ਸੰਭਾਲ ਮੁਹਿੰਮ ਦੇ ਅੰਸ਼ਕਾਲਿਕ ਪੰਜਾਬ ਪ੍ਰਧਾਨ ਮਾਸਟਰ ਰਾਕੇਸ਼, ਮਾਸਟਰ ਪ੍ਰਦੀਪ ਮਿਸ਼ਰਾ, ਅਨੁਸ਼ਾਸਨ ਕਮੇਟੀ ਪ੍ਰਧਾਨ ਅਨਿਲ ਕੁਮਾਰ ਪੱਪੂ, ਹਲਕਾ ਉਤਰੀ ਇੰਚਾਰਜ ਸ਼ਾਮ ਸੁੰਦਰ, ਹਲਕਾ ਪੂਰਬੀ ਇੰਚਾਰਜ ਬ੍ਰਹਮ ਦੇਵ ਸਿੰਘ, ਰਾਸ਼ਟਰੀ ਯੂਥ ਚੇਅਰਮੈਨ ਦੀਪਕ ਅਰੋੜਾ, ਗਊ ਰੱਖਿਆ ਦਲ ਰਾਸ਼ਟਰੀ ਪ੍ਰਧਾਨ ਵਿਕਾਸ ਰਾਵਤ, ਸੋਨੂੰ ਤੇ ਪੂਰੀ ਟੀਮ ਨੇ ਹਾਜ਼ਰੀ ਲਗਾਈ। ਦੁਪਹਿਰ 2 ਤੋ 5 ਵਜੇ ਤੱਕ ਸੰਕੀਰਤਨ ਕੀਤਾ ਗਿਆ ਤੇ ਸ਼ਾਮ 6 ਵਜੇ ਸ੍ਰੀ ਗਣਪਤੀ ਵਿਸਰਜਨ ਅਤੇ ਸ਼ਾਮ 7 ਵਜੇ ਲੰਗਰ ਅਤੁੱਟ ਵਰਤਾਇਆ ਗਿਆ। ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਗਾਈ ਤੇ ਗਣਪਤੀ ਬੱਪਾ ਮੌਰੀਆ ਦੇ ਜੈਕਾਰੇ ਲਗਾਏ ਗਏ। ਸਾਹਿਲ ਅਗਰਵਾਲ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਜਿਹੜੇ ਲੋਕ ਸ਼੍ਰੀ ਗਣਪਤੀ ਜੀ ਦੀ ਮੂਰਤੀ ਘਰ ਵਿਚ ਸਥਾਪਿਤ ਕਰਦੇ ਹਨ ਉਹ ਪੂਜਾ ਕਰਨ ਤੋਂ ਬਾਅਦ ਆਪਣੇ ਘਰਾਂ ਵਿੱਚ ਹੀ ਵਿਸਰਜਨ ਕਰਨ, ਤਾਂ ਜੌ ਸਨਾਤਨ ਧਰਮ ਦੀ ਕਿਸੇ ਵੀ ਤਰਾਂ ਦੀ ਬੇਅਦਬੀ ਨਾ ਹੋ ਸਕੇ।