- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਥਾਣਾ ਸਿਵਲ ਲਾਈਨ ਅਧੀਨ ਪੈਂਦੇ ਮਾਲ ਰੋਡ 'ਤੇ ਸਥਿਤ ਯੈੱਸ ਬੈਂਕ ਵਿੱਚ ਚਾਰ-ਪੰਜ ਨੌਜਵਾਨਾਂ ਨੇ ਰਿਲੇਸ਼ਨਸ਼ਿਪ ਮੈਨੇਜਰ ਨਾਲ ਵਿਵਾਦ ਨੂੰ ਲੈ ਕੇ ਗੋਲੀ

ਮਾਲ ਰੋਡ ਖਾਸਾ ’ਚ ਮੰਗਲਵਾਰ ਬਾਅਦ ਦੁਪਹਿਰ ਹੋਈ ਵਾਰਦਾਤ, ਪੁਲਿਸ ਨੇ ਦਰਜ ਕੀਤਾ ਕੇਸ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਥਾਣਾ ਸਿਵਲ ਲਾਈਨ ਅਧੀਨ ਪੈਂਦੇ ਮਾਲ ਰੋਡ 'ਤੇ ਸਥਿਤ ਯੈੱਸ ਬੈਂਕ ਵਿੱਚ ਚਾਰ-ਪੰਜ ਨੌਜਵਾਨਾਂ ਨੇ ਰਿਲੇਸ਼ਨਸ਼ਿਪ ਮੈਨੇਜਰ ਨਾਲ ਵਿਵਾਦ ਨੂੰ ਲੈ ਕੇ ਗੋਲੀ ਚਲਾ ਦਿੱਤੀ। ਇਸ ਹੱਥੋਪਾਈ ਦੌਰਾਨ ਗੋਲੀ ਲੱਗਣ ਨਾਲ ਮੈਨੇਜਰ ਦੇ ਕਰੀਬੀ ਅਤੇ ਬੈਂਕ ਦੇ ਮੁਲਾਜਮ ਗੌਰਵ ਕੁਮਾਰ ਜ਼ਖਮੀ ਹੋ ਗਿਆ। ਪਤਾ ਲੱਗਾ ਹੈ ਕਿ ਗੌਰਵ ਦੀ ਲੱਤ ਵਿਚ ਗੋਲੀ ਲੱਗੀ ਹੈ। ਪੁਲਿਸ ਨੇ ਫਿਲਹਾਲ ਪੰਜ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਘਟਨਾ ਵਿਚ ਜ਼ਖਮੀ ਹੋਏ ਗੌਰਵ ਨੂੰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਬੈਂਕ ਦੇ ਮੁਲਾਜਮਾਂ ਨੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਏਸੀਪੀ ਗਗਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਬੈਂਕ ਦੇ ਇਕ ਮੁਲਾਜਮ ਨੇ ਦੱਸਿਆ ਕਿ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਤੋਂ ਬਾਅਦ ਯੈੱਸ ਬੈਂਕ ਦੇ ਅੰਦਰ ਰਿਲੇਸ਼ਨਸ਼ਿਪ ਮੈਨੇਜਰ ਜਸਪਾਲ ਸਿੰਘ ਕੰਮ ਕਰ ਰਹੇ ਸਨ। ਇਸ ਦੌਰਾਨ ਕਾਰ ਵਿਚ ਸਵਾਰ ਹੋ ਕੇ ਚਾਰ-ਪੰਜ ਨੌਜਵਾਨ ਬੈਂਕ ਦੇ ਅੰਦਰ ਪਹੁੰਚ ਗਏ। ਮੁਲਜ਼ਮਾਂ ਨੇ ਜਸਪਾਲ ਸਿੰਘ ਨੂੰ ਦੇਖਿਆ ਤਾਂ ਉਨ੍ਹਾਂ ਕੋਲ ਪਹੁੰਚ ਕੇ ਪੈਸਿਆਂ ਦੀ ਗੱਲ ਕਰਨ ਲੱਗੇ। ਜਸਪਾਲ ਸਿੰਘ ਨੇ ਬੈਂਕ ਦੇ ਸਮੇਂ ਤੋਂ ਬਾਅਦ ਗੱਲ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਮੁਲਜ਼ਮ ਭੜਕ ਗਏ ਅਤੇ ਜਸਪਾਲ ਸਿੰਘ ਨਾਲ ਗਾਲ੍ਹੀ-ਗਲੋਚ ਕਰਨ ਲੱਗੇ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਮੈਨੇਜਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਹੱਥੋਪਾਈ 'ਤੇ ਉਤਰ ਆਏ। ਬੈਂਕ ਦਾ ਸਟਾਫ ਘਟਨਾਕ੍ਰਮ ਨੂੰ ਦੇਖ ਕੇ ਮੈਨੇਜਰ ਨੂੰ ਬਚਾਉਣ ਲਈ ਅੱਗੇ ਵਧਿਆ। ਇਸ ਦੌਰਾਨ ਮੁਲਜ਼ਮਾਂ ਵਿਚੋਂ ਇਕ ਨੇ ਡੱਬ ਵਿੱਚੋਂ ਪਿਸਤੌਲ ਕੱਢੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਹੱਥੋਪਾਈ ਦੌਰਾਨ ਗੋਲੀ ਚੱਲਣ ਨਾਲ ਉੱਥੇ ਖੜ੍ਹੇ ਹੋਰ ਬੈਂਕ ਮੁਲਾਜਮ ਗੌਰਵ ਦੀ ਲੱਤ ਵਿਚ ਜਾ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਬੈਂਕ ਦੇ ਅੰਦਰ ਗੋਲੀ ਚੱਲ ਜਾਣ ਤੋਂ ਬਾਅਦ ਮੁਲਜ਼ਮ ਉਸੇ ਸਮੇਂ ਬੈਂਕ ਛੱਡ ਕੇ ਫਰਾਰ ਹੋ ਗਏ। ਮੌਕੇ 'ਤੇ ਮੌਜੂਦ ਮੁਲਾਜਮਾਂ ਨੇ ਤੁਰੰਤ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਏਡੀਸੀਪੀ ਸ਼੍ਰੀਨਿਵੇਲਾ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਮੁੱਢਲੀ ਜਾਂਚ ਵਿਚ ਝਗੜਾ ਪੈਸਿਆਂ ਨੂੰ ਲੈ ਕੇ ਹੋਣਾ ਲੱਗ ਰਿਹਾ ਹੈ।