ਅਟਾਰੀ ਬਾਜ਼ਾਰ ਸਮੇਤ ਨਾਲ ਲੱਗਦੇ ਪਿੰਡਾਂ ’ਚ ਦੁਕਾਨਾਂ ਪੂਰਨ ਬੰਦ
ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਪੰਜਾਬ ਵਿਚ ਕੌਮੀ ਇਨਸਾਫ ਮੋਰਚੇ ਸਮੇਤ ਪੰਜਾਬ ਦੀਆਂ ਪ੍ਰਮੁੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਸਰਹੱਦੀ ਖੇਤਰ ਅਟਾਰੀ ਵਿਚ ਭਰਵਾਂ ਹੁੰਗਾਰਾ ਮਿਲਿਆ।
Publish Date: Fri, 21 Aug 2026 04:42 PM (IST)
Updated Date: Fri, 21 Aug 2026 04:45 PM (IST)
ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਪੰਜਾਬ ਵਿਚ ਕੌਮੀ ਇਨਸਾਫ ਮੋਰਚੇ ਸਮੇਤ ਪੰਜਾਬ ਦੀਆਂ ਪ੍ਰਮੁੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਸਰਹੱਦੀ ਖੇਤਰ ਅਟਾਰੀ ਵਿਚ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਜਦੋਂ ‘ਪੰਜਾਬੀ ਜਾਗਰਣ’ ਵੱਲੋਂ ਅਟਾਰੀ ਸਮੇਤ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਤਾਂ ਮੈਡੀਕਲ ਅਤੇ ਹੋਰ ਜਰੂਰੀ ਸੇਵਾਵਾਂ ਜਿਨ੍ਹਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਸੀ ਛੱਡ ਕੇ ਅਟਾਰੀ ਬਜ਼ਾਰ ਤਾਂ ਪੂਰਨ ਤੌਰ ’ਤੇ ਬੰਦ ਹੀ ਨਜ਼ਰ ਆਇਆ। ਇਸ ਦੇ ਨਾਲ-ਨਾਲ ਅਟਾਰੀ ਪਿੰਡ ਦੇ ਨਾਲ ਲੱਗਦੇ ਪਿੰਡਾਂ ਵਿਚ ਛੋਟੀਆਂ-ਮੋਟੀਆਂ ਜੋ ਦੁਕਾਨਾਂ ਸਨ, ਉਹ ਵੀ ਇਸ ਬੰਦ ਦੇ ਸਮਰਥਨ ਵਿਚ ਬੰਦ ਰਹੀਆਂ। ਇਸ ਬੰਦ ਦੌਰਾਨ ਸੜਕਾਂ ਸਮੇਤ ਪਿੰਡਾਂ ਵਿਚ ਵੀ ਆਵਾਜਾਈ ਪ੍ਰਭਾਵਿਤ ਹੋਈ ਕੋਈ ਟਾਂਵਾ-ਟਾਂਵਾ ਹੀ ਵਹੀਕਲ ਨਜ਼ਰ ਆਇਆ। ਇਸ ਬੰਦ ਦੌਰਾਨ ਕਈ ਲੋਕਾਂ ਨਾਲ ਬੰਦ ਦੇ ਕਾਰਨਾਂ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਖੁੱਲ੍ਹ ਕੇ ਬੋਲਣ ਤੋਂ ਇੰਨਕਾਰ ਕਰ ਦਿੱਤਾ। ਲੋਕਾਂ ਵਿਚ ਇਹ ਚਰਚਾ ਜਰੂਰ ਸੁਣੀ ਗਈ ਕਿ ਬੰਦੀ ਸਿੰਘਾਂ ਨੂੰ ਇੰਨਸਾਫ ਮਿਲਣਾ ਚਾਹੀਦਾ ਹੈ ਜੇ ਉਨ੍ਹਾਂ ਦੀਆਂ ਸਜਾਵਾਂ ਪੂਰੀਆ ਹੋ ਚੁੱਕੀਆਂ ਹਨ ਤਾਂ ਉਨ੍ਹਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।