ਸ਼ਰਨਜੀਤ ਸਿੰਘ ਜੇਠੂਵਾਲ ਹਾਈਰੋਕਸ ਦੌੜ ਤੇ ਫਿਟਨੈੱਸ ਮੁਕਾਬਲੇ ’ਚ ਰਿਹਾ ਅੱਵਲ
ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਪੰਜਾਬ ਪੱਧਰ ਦੇ ਲੁਧਿਆਣੇ ਵਿਖੇ ਹੋਏ ਹਾਈਰੋਕਸ ਦੌੜ ਤੇ ਫਿਟਨੈੱਸ ਮੁਕਾਬਲੇ ਵਿਚ ਸ਼ਰਨਜੀਤ ਸਿੰਘ ਜੇਠੂਵਾਲ ਨੇ ਪਹਿਲਾ ਸਥਾਨ ਹਾਸਿਲ ਕਰਕੇ ਡੇਢ ਲੱਖ ਦਾ ਨਕਦ ਇਨਾਮ ਪ੍ਰਾਪਤ ਕੀਤਾ। ਸਰਬਜੀਤ ਦਾ ਪਿੰਡ
Publish Date: Fri, 18 Sep 2026 04:17 PM (IST)
Updated Date: Fri, 18 Sep 2026 04:17 PM (IST)
ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਪੰਜਾਬ ਪੱਧਰ ਦੇ ਲੁਧਿਆਣੇ ਵਿਖੇ ਹੋਏ ਹਾਈਰੋਕਸ ਦੌੜ ਤੇ ਫਿਟਨੈੱਸ ਮੁਕਾਬਲੇ ਵਿਚ ਸ਼ਰਨਜੀਤ ਸਿੰਘ ਜੇਠੂਵਾਲ ਨੇ ਪਹਿਲਾ ਸਥਾਨ ਹਾਸਿਲ ਕਰਕੇ ਡੇਢ ਲੱਖ ਦਾ ਨਕਦ ਇਨਾਮ ਪ੍ਰਾਪਤ ਕੀਤਾ। ਸਰਬਜੀਤ ਦਾ ਪਿੰਡ ਪੁੱਜਣ ਤੇ ਪਿੰਡ ਗੁਰਦੁਆਰਾ ਸਾਹਿਬ ਵਿਖੇ ਜੇਠੂਵਾਲ ਕਮੇਟੀ ਵਲੋਂ ਨਿੱਘਾ ਸਵਾਗਤ ਕਰਦਿਆਂ ਪ੍ਰਧਾਨ ਗੱਜਣ ਸਿੰਘ ਔਲਖ, ਦਮਦਮੀ ਟਕਸਾਲ ਦੇ ਬੁਲਾਰੇ ਸ਼ਮਸ਼ੇਰ ਸਿੰਘ ਸ਼ੇਰਾ, ਜਥੇਦਾਰ ਬਲਵਿੰਦਰ ਸਿੰਘ ਜੋਧਪੁਰੀ ਨੇ ਕਿਹਾ ਕਿ ਇਲਾਕੇ ਅਤੇ ਪਿੰਡ ਲਈ ਇਹ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ। ਹਾਈਰੋਕਸ ਕੋਈ ਆਮ ਬਾਡੀਬਿਲਡਿੰਗ ਸ਼ੋਅ ਨਹੀਂ ਹੈ, ਬਲਕਿ ਇਹ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਉੱਭਰ ਰਹੀ ਗਲੋਬਲ ਫਿਟਨੈਸ ਰੇਸ ਹੈ, ਜਿਸ ਮੁਕਾਬਲੇ ਵਿਚ ਹਾਈਬ੍ਰਿਡ ਫਲੋ ਹਾਈਰੌਕਸ ਐਥਲੀਟਾਂ ਨੂੰ 8 ਕਿਲੋਮੀਟਰ ਦੀ ਦੌੜ ਦੇ ਨਾਲ-ਨਾਲ 8 ਵੱਖ-ਵੱਖ ਭਾਰੀ ਫੰਕਸ਼ਨਲ ਵਰਕਆਊਟ ਸਟੇਸ਼ਨਾਂ ਜਿਵੇਂ ਸਲੈੱਡ ਪੁਸ਼, ਵਾਲ ਬਾਲਸ ਅਤੇ ਬਰਪੀਜ਼ ਨੂੰ ਪੂਰਾ ਕਰਨਾ ਹੁੰਦਾ ਹੈ। ਇਸ ਮੌਕੇ ਸਰਪੰਚ ਤਰਸੇਮ ਸਿੰਘ ਸਹੋਤਾ, ਸਾਬਕਾ ਸਰਪੰਚ ਅਨੂਪ ਸਿੰਘ, ਹਰਬੰਸ ਸਿੰਘ ਢਿੱਲੋ, ਪੰਚ ਸੁਰਜੀਤ ਸਿੰਘ ਫੌਜੀ, ਸੂਰਜਪਾਲ ਸਿੰਘ, ਸੋਨੂੰ ਗਿੱਲ, ਬਲਵਿੰਦਰ ਸਿੰਘ ਫੌਜੀ, ਬਾਬਾ ਚਤਰ ਸਿੰਘ, ਡਾ. ਸੰਦੀਪ, ਬਿਕਰਮਜੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ ਆਦਿ ਹਾਜ਼ਰ ਸਨ।