ਡੀਏਵੀ ਵਿਖੇ 'ਐਂਜਲ ਇਨਵੈਸਟਮੈਂਟ' ਅਤੇ 'ਵੈਂਚਰ ਕੈਪੀਟਲ ਫੰਡਿੰਗ' ਬਾਰੇ ਸੈਮੀਨਾਰ ਕਰਵਾਇਆ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਅੰਮ੍ਰਿਤਸਰ ਦੇ 'ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ' ਅਤੇ 'ਸਕਿੱਲ
Publish Date: Tue, 15 Sep 2026 04:20 PM (IST)
Updated Date: Tue, 15 Sep 2026 04:23 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਡੀਏਵੀ ਕਾਲਜ ਅੰਮ੍ਰਿਤਸਰ ਦੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਸਕਿੱਲ ਐਨਹਾਂਸਮੈਂਟ ਸੈੱਲ ਦੇ ਸਾਂਝੇ ਉਪਰਾਲੇ ਨਾਲ ਐਂਜਲ ਇਨਵੈਸਟਮੈਂਟ ਅਤੇ ਵੈਂਚਰ ਕੈਪੀਟਲ ਫੰਡਿੰਗ ਦੇ ਮੌਕੇ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਗਿਆ। ਇਸ ਸਮਾਗਮ ਵਿਚ ਐਡਵਰਟਿਨ ਦੇ ਸੰਸਥਾਪਕ ਤੇ ਸੀਈਓ ਹਨਿਸ਼ ਗੰਭੀਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਹਨੀਸ਼ ਗੰਭੀਰ ਨੇ ਵਿਦਿਆਰਥੀਆਂ ਅਤੇ ਉੱਦਮੀ ਬਣਨ ਦੇ ਚਾਹਵਾਨਾਂ ਨੂੰ ਐਂਜਲ ਇਨਵੈਸਟਮੈਂਟ, ਵੈਂਚਰ ਕੈਪੀਟਲ, ਸੀਡ ਫੰਡਿੰਗ, ਸਟਾਰਟਅੱਪ ਦੇ ਮੁੱਲ-ਨਿਰਧਾਰਨ, ਨਿਵੇਸ਼ਕਾਂ ਦੀਆਂ ਉਮੀਦਾਂ, ਪ੍ਰਭਾਵਸ਼ਾਲੀ ਪਿੱਚ ਡੈੱਕ ਤਿਆਰ ਕਰਨ ਅਤੇ ਫੰਡਿੰਗ ਪ੍ਰਾਪਤ ਕਰਨ ਦੀ ਪ੍ਰਕਿ ਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਅੱਜ ਦੇ ਦੌਰ ਵਿੱਚ ਜੇਕਰ ਨਵੀਨਤਾਕਾਰੀ ਵਿਚਾਰਾਂ ਨੂੰ ਸਹੀ ਅਗਵਾਈ, ਨੈੱਟਵਰਕਿੰਗ ਤੇ ਵਿੱਤੀ ਸਹਾਇਤਾ ਮਿਲੇ, ਤਾਂ ਨੌਜਵਾਨ ਸਟਾਰਟਅੱਪ ਖੇਤਰ ਵਿਚ ਸਫਲ ਉੱਦਮੀ ਬਣ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਅਜਿਹੇ ਸੈਮੀਨਾਰ ਵਿਦਿਆਰਥੀਆਂ ਵਿੱਚ ਉੱਦਮਤਾ, ਨਵੀਨਤਾ ਅਤੇ ਆਤਮ-ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਡੀਏਵੀ ਕਾਲਜ, ਅੰਮ੍ਰਿਤਸਰ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਹੀ ਨਹੀਂ, ਸਗੋਂ ਰੁਜ਼ਗਾਰ ਪੈਦਾ ਕਰਨ ਵਾਲੇ ਬਣਨ ਲਈ ਲੋੜੀਂਦੇ ਹੁਨਰ ਅਤੇ ਮੰਚ ਵੀ ਪ੍ਰਦਾਨ ਕਰ ਰਿਹਾ ਹੈ। ਸੰਸਥਾ ਦਾ ਉਦੇਸ਼ ਨੌਜਵਾਨਾਂ ਨੂੰ ਸਟਾਰਟਅੱਪ ਅਤੇ ਨਵੀਨਤਾ ਦੇ ਮੁੱਖ ਧਾਰਾ ਨਾਲ ਜੋੜਣਾ ਹੈ। ਇਸ ਸਮਾਗਮ ਦਾ ਸੰਚਾਲਨ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਸਕਿੱਲ ਐਨਹਾਂਸਮੈਂਟ ਸੈੱਲ ਦੇ ਮੈਂਬਰਾਂ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਆਖਰ ਵਿੱਚ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ ਗਿਆ। ਸੈਮੀਨਾਰ ’ਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਅਧਿਆਪਕਾਂ ਤੇ ਉੱਦਮੀ ਬਣਨ ਦੇ ਚਾਹਵਾਨਾਂ ਨੇ ਸ਼ਮੂਲੀਅਤ ਕੀਤੀ।