‘ਪਰਵਾਸ: ਹਕੀਕਤ ਤੇ ਸੁਪਨੇ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ: ਅੰਮ੍ਰਿਤਸਰ : ਖਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਵਿਿਦਆਰਥੀਆਂ ਨੂੰ ਸਾਹਿਤਕ ਅਤੇ ਅਕਾਦਮਿਕ ਰੁਝਾਨਾਂ ਨਾਲ਼ ਜੋੜਨ ਦੇ ਮਕਸਦ ਤਹਿਤ ‘ਪਰਵਾਸ: ਹਕੀਕਤ ਤੇ ਸੁਪਨੇ’ ਸਿਰਲੇਖ ਹੇਠ ਵਿਸ਼ੇਸ਼ ਅਕਾਦਮਿਕ
Publish Date: Fri, 20 Nov 2026 04:18 PM (IST)
Updated Date: Fri, 20 Nov 2026 04:22 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ: ਅੰਮ੍ਰਿਤਸਰ : ਖਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਵਿਿਦਆਰਥੀਆਂ ਨੂੰ ਸਾਹਿਤਕ ਅਤੇ ਅਕਾਦਮਿਕ ਰੁਝਾਨਾਂ ਨਾਲ਼ ਜੋੜਨ ਦੇ ਮਕਸਦ ਤਹਿਤ ‘ਪਰਵਾਸ: ਹਕੀਕਤ ਤੇ ਸੁਪਨੇ’ ਸਿਰਲੇਖ ਹੇਠ ਵਿਸ਼ੇਸ਼ ਅਕਾਦਮਿਕ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਸਰਪ੍ਰਸਤੀ ਅਤੇ ਵਿਭਾਗ ਮੁਖੀ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ’ਚ ਕੈਨੇਡਾ ਤੋਂ ਨਾਮਵਰ ਕਵੀ ਤੇ ਵਾਰਤਾਕਾਰ ਸੁਖਪਾਲ ਅਤੇ ਅਮਰੀਕਾ ਤੋਂ ਲੇਖਕ ਅਸ਼ੋਕ ਭੌਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰ. ਡਾ. ਰੰਧਾਵਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆ ਕਿਹਾ ਕਿ ਸੱਤ ਸਮੁੰਦਰੋਂ ਪਾਰ ਬੈਠ ਕੇ ਵੀ ਮਾਂ-ਬੋਲੀ ਪੰਜਾਬੀ ਦੀ ਪ੍ਰਫੁੱਲਿਤਾ ਲਈ ਕੰਮ ਕਰ ਰਹੇ ਸਾਹਿਤਕਾਰਾਂ ਦੇ ਜੀਵਨ ਅਨੁਭਵਾਂ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਕਾਲਜ ਦੀ ਮੁੱਢਲੀ ਤਰਜੀਹ ਰਹੀ ਹੈ ਤਾਂ ਜੋ ਵਿਿਦਆਰਥੀਆਂ ਨੂੰ ਆਪਣੀ ਮਾਂ-ਬੋਲੀ ਅਤੇ ਅਮੀਰ ਵਿਰਸੇ ਨਾਲ਼ ਮਜ਼ਬੂਤੀ ਨਾਲ ਜੁੜਿਆ ਜਾ ਸਕੇ। ਉਨ੍ਹਾਂ ਸਾਹਿਤ ਨੂੰ ਲੋਕਾਂ ਨਾਲ਼ ਮਿਲਾਉਣ ਦਾ ਸ਼ਕਤੀਸ਼ਾਲੀ ਸਾਧਨ ਦੱਸਿਆ ਅਤੇ ਇਸ ਨੂੰ ਦੇਸ਼ ਵਿਦੇਸ਼ ’ਚ ਵੱਸਦੇ ਸਾਹਿਤ ਪ੍ਰੇਮੀਆਂ ਨਾਲ਼ ਸਾਂਝ ਸਥਾਪਿਤ ਕਰਨ ਦਾ ਜਰੀਆ ਪ੍ਰਵਾਨ ਕੀਤਾ। ਇਸ ਮੌਕੇ ਭੌਰਾ ਨੇ ਅਮਰੀਕੀ ਸਮਾਜ ’ਚ ਪਰਵਾਸੀਆਂ ਨੂੰ ਦਰਪੇਸ਼ ਹਾਲਾਤ, ਮੀਡੀਆ ਦੀ ਭੁਮਿਕਾ ਅਤੇ ਪਰਵਾਸੀ ਮਾਨਸਿਕਤਾ ਦੇ ਦੁਆਲ਼ੇ ਬੁਣੇ ਗਏ ਸੁਪਨਿਆਂ ਤੇ ਹਕੀਕਤਾਂ ਦਾ ਪ੍ਰਭਾਵਸ਼ਾਲੀ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਪਰਵਾਸ ਦਾ ਸਫਰ ਬਹੁਤਾ ਉਲਝਣਾ ਭਰਿਆ ਹੈ। ਉਨ੍ਹਾਂ ਵਿਦੇਸ਼ ’ਚ ਗਲਤ ਢੰਗ ਨਾਲ਼ ਪਰਵੇਸ਼ ਕਰਨ ਵਾਲ਼ੇ ਨੌਜਵਾਨਾਂ ਬਾਰੇ ਚਿੰਤਾ ਜਾਹਿਰ ਕਰਦਿਆ ਵਿਦੇਸ਼ ’ਚ ਕਾਮਯਾਬ ਹੋਣ ਲਈ ਸਹੀ ਤਰੀਕੇ ਨਾਲ ਪਰਵੇਸ਼ ਕਰਨ ਅਤੇ ਸਖਤ ਮਿਹਨਤ ਦੇ ਰਾਹ ਚੱਲਣ ਦੀ ਗੱਲ ਆਖੀ। ਸਾਹਿਤ ਬਾਰੇ ਵਿਚਾਰ ਪੇਸ਼ ਕਰਦਿਆ ਉਨ੍ਹਾਂ ਸੋਹਣ ਸਿੰਘ ਸ਼ੀਤਲ ਦੀ ਇਕ ਰਚਨਾ ਦੁਆਰਾ ਪਰਵਾਸ ’ਚ ਰਹਿ ਰਹੇ ਲੋਕਾਂ ਦੇ ਦੁਖਾਂਤ ਨੂੰ ਬਿਆਨ ਕਰਦਿਆ ਕਿਹਾ ਕਿ ਸਾਹਿਤ ਸਾਡੇ ਭਾਵਾਂ ਦੀ ਪੇਸ਼ਕਾਰੀ ਦਾ ਸਭ ਤੋਂ ਉੱਤਮ ਸਾਧਨ ਹੈ।ਸਮਾਗਮ ਮੌਕੇ ਡਾ. ਪਰਮਿੰਦਰ ਸਿੰਘ ਨੇ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪਰਵਾਸੀ ਸਾਹਿਤ ਦੇ ਸਰੋਕਾਰਾਂ ’ਤੇ ਰੌਸ਼ਨੀ ਪਾਉਂਦਿਆਂ ਵਿਿਦਆਰਥੀਆਂ ਨੂੰ ਅਜਿਹੇ ਗਿਆਨ ਭਰਪੂਰ ਸੈਮੀਨਾਰਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਹਰਮੀਤ ਆਰਟਿਸਟ, ਗੁਰਬੀਰ ਸਿੰਘ ਬਰਾੜ, ਵਿਭਾਗ ਦੇ ਸਮੂਹ ਅਧਿਆਪਕ, ਖੋਜਾਰਥੀ ਅਤੇ ਵਿਿਦਆਰਥੀ ਮੌਜੂਦ ਸਨ।