ਪ੍ਰਕਾਸ਼ ਪੁਰਬ ’ਤੇ ਮਹਾਂਨਗਰ ਦੀ ਸੁਰੱਖਿਆ ਸਖਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮੰਗਲਵਾਰ ਨੂੰ ਮਹਾਂਨਗਰ ’ਚ ਮਨਾਏ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ।
Publish Date: Mon, 23 Nov 2026 07:29 PM (IST)
Updated Date: Mon, 23 Nov 2026 07:31 PM (IST)
ਪੀਸੀਆਰ ਦੀਆਂ ਟੀਮਾਂ ਨੇ ਵਧਾਈ ਗਸ਼ਤ, ਜਨਤਕ ਥਾਵਾਂ ’ਤੇ ਪੁਲਿਸ ਨਫ਼ਰੀ ਤਾਇਨਾਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮੰਗਲਵਾਰ ਨੂੰ ਮਹਾਂਨਗਰ ’ਚ ਮਨਾਏ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਸਾਰੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਨਤਕ ਸਥਾਨ ਬੱਸ ਅੱਡਾ, ਰੇਲਵੇ ਸਟੇਸ਼ਨ ’ਤੇ ਵੀ ਚੈਕਿੰਗ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲਈ ਜਾ ਰਹੀ ਹੈ। ਪੀਸੀਆਰ ਦੀਆਂ ਟੀਮਾਂ ਨੇ ਸਾਰੇ ਸ਼ਹਿਰ ’ਚ ਗਸ਼ਤ ਵਧਾ ਦਿੱਤੀ ਹੈ। ਡੀਸੀਪੀ ਰਵਿੰਦਰ ਪਾਲ ਸਿੰਘ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਰਬ ਸ਼ਾਂਤੀ ਨਾਲ ਮਨਾਉਣ ਅਤੇ ਆਸ-ਪਾਸ ਦੇ ਬਾਰੇ ’ਚ ਵੀ ਸੁਚੇਤ ਰਹਿਣ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਸ਼ਰਾਰਤੀ ਅਨਸਰ ਬਾਰੇ ਤੁਰੰਤ ਨੇੜੇ ਦੇ ਪੁਲਿਸ ਥਾਣੇ ਜਾਂ ਫਿਰ ਪੁਲਿਸ ਸਟੇਸ਼ਨ ’ਚ ਜਾ ਕੇ ਜਾਣਕਾਰੀ ਦੇਣ। ਇਸ ਦੀ ਜਾਣਕਾਰੀ ਪੁਲਿਸ ਦੇ ਕੰਟਰੋਲ ਰੂਮ ’ਤੇ ਵੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਸਾਰੇ ਸ਼ਹਿਰ ’ਚ ਨੱਬੇ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਸੱਤਰ ਪੀਸੀਆਰ ਦੀਆਂ ਟੀਮਾਂ ਸ਼ਹਿਰ ’ਚ ਪੈਟਰੋਲੰਿਗ ਕਰ ਰਹੀਆਂ ਹਨ। ਖ਼ਾਸਕਰ ਜਲੰਧਰ-ਅੰਮ੍ਰਿਤਸਰ ਜੀਟੀ ਰੋਡ, ਪਠਾਨਕੋਟ-ਅੰਮ੍ਰਿਤਸਰ ਬਾਈਪਾਸ ਅਤੇ ਤਰਨਤਾਰਨ-ਅੰਮ੍ਰਿਤਸਰ ਰੋਡ ’ਤੇ ਪੁਲਿਸ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ। ਸ਼ੱਕੀ ਵਾਹਨਾਂ ਨੂੰ ਰੋਕ-ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ। ਸ਼ੱਕੀ ਲੱਗਣ ਵਾਲੇ ਵਾਹਨ ਚਾਲਕਾਂ ਦੇ ਮੋਬਾਈਲ ਨੰਬਰ, ਵਾਹਨ ਨੰਬਰ ਵੱਖਰੇ ਤੌਰ ’ਤੇ ਰਜਿਸਟਰ ’ਚ ਦਰਜ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੋਮਵਾਰ ਦੀ ਸ਼ਾਮ ਸ਼ਹਿਰ ਦੇ ਅੱਠ ਇਲਾਕਿਆਂ ’ਚ ਪੁਲਿਸ ਵੱਲੋਂ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਏ ਗਏ। ਖ਼ਾਸਕਰ ਕੋਟ ਖਾਲਸਾ, ਛੇਹਰਟਾ, ਨਾਰਾਇਣਗੜ੍ਹ, ਵੇਰਕਾ ਆਦਿ ਹਾਟ ਸਪਾਟ ’ਚ ਪੁਲਿਸ ਟੀਮਾਂ ਨੇ ਘਰਾਂ ’ਚ ਜਾ ਕੇ ਤਲਾਸ਼ੀ ਲਈ। ਉਨ੍ਹਾਂ ’ਚ ਉਹ ਲੋਕ ਹਨ ਜੋ ਪਹਿਲਾਂ ਤੋਂ ਨਸ਼ਾ ਤਸਕਰੀ, ਹਥਿਆਰ ਤਸਕਰੀ ਅਤੇ ਹੋਰ ਕਿਸਮ ਦੇ ਅਪਰਾਧਾਂ ’ਚ ਸ਼ਾਮਲ ਰਹਿ ਚੁੱਕੇ ਹਨ।