ਡੀਏਵੀ ਸਟੇਟ ਪੱਧਰੀ ਖੇਡ ਮੁਕਾਬਲਿਆਂ ’ਚ ਸਕੂਲ ਦੇ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਡੀਏਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਖੇਡ ਵਿੰਗ ਵਲੋਂ ਡੀਏਵੀ ਪੁਲਿਸ ਲਾਇਨ ਜਲੰਧਰ ਸਮੇਤ ਡੀਏਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਚ ਕਰਾਏ ਗਏ ਸਟੇਟ ਪੱਧਰੀ ਟੂਰਨਾਮੈਂਟ ਵਿਚ ਮਹੰਤ ਕੌਸ਼ਲ ਦਾਸ ਦੇ
Publish Date: Tue, 13 Oct 2026 04:18 PM (IST)
Updated Date: Tue, 13 Oct 2026 04:21 PM (IST)
ਅੰਡਰ-17 ਲੜਕੀਆਂ ਨੇ ਜਿੱਤੀ ਓਵਰਆਲ ਟਰਾਫੀ, ਹਾਕੀ ’ਚ ਲੜਕਿਆਂ ਨੇ ਮਾਰੀ ਬਾਜ਼ੀ ਕਈ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਲਈ ਕੀਤਾ ਕੁਆਲੀਫਾਈ ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਡੀਏਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਖੇਡ ਵਿੰਗ ਵਲੋਂ ਡੀਏਵੀ ਪੁਲਿਸ ਲਾਇਨ ਜਲੰਧਰ ਸਮੇਤ ਡੀਏਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਚ ਕਰਾਏ ਗਏ ਸਟੇਟ ਪੱਧਰੀ ਟੂਰਨਾਮੈਂਟ ਵਿਚ ਮਹੰਤ ਕੌਸ਼ਲ ਦਾਸ ਦੇ ਆਸ਼ੀਰਵਾਦ ਸਦਕਾ ਸਕੂਲ ਦੇ ਖਿਡਾਰੀਆਂ ਨੇ ਡੀਏਵੀ ਸਟੇਟ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਸੋਨ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕਰਦਿਆਂ ਜਿੱਤ ਦੇ ਝੰਡੇ ਗੱਡੇ। ਐਥਲੈਟਿਕਸ ਦੇ ਨਾਲ-ਨਾਲ ਹਾਕੀ, ਤਾਈਕਵਾਂਡੋ ਅਤੇ ਕੁਸ਼ਤੀ ਵਿਚ ਵੀ ਸਕੂਲ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪਿੰ੍ਰਸੀਪਲ ਡਾ. ਗੁਰਬਿੰਦਰ ਸਿੰਘ ਭੱਟੀ ਵਲੋਂ ਜੇਤੂ ਖਿਡਾਰੀ ਨੂੰ ਸਨਮਾਨਿਤ ਕੀਤਾ ਵੀ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਬਿੰਦਰ ਸਿੰਘ ਭੱਟੀ ਨੇ ਬੜਾ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਹਾਕੀ ਦੇ ਮੁਕਾਬਲਿਆਂ ਵਿਚ ਸਕੂਲ ਦੀ ਅੰਡਰ-17 ਲੜਕਿਆਂ ਦੀ ਟੀਮ ਨੇ ਜੇਤੂ ਰਹਿੰਦਿਆਂ ਸੋਨ ਤਮਗਾ ਹਾਸਲ ਕੀਤਾ, ਜਦਕਿ ਅੰਡਰ-17 ਲੜਕੀਆਂ ਦੀ ਟੀਮ ਨੇ ਉਪ ਜੇਤੂ ਰਹਿੰਦਿਆਂ ਚਾਂਦੀ ਦਾ ਤਮਗਾ ਜਿੱਤਿਆ। ਭੱਟੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਐਥਲੈਟਿਕਸ ਮੁਕਾਬਲਿਆਂ ਵਿੱ ਸਕੂਲ ਦੀ ਅੰਡਰ-17 ਲੜਕੀਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫੀ ਆਪਣੇ ਨਾਂ ਕੀਤੀ। ਇਸ ਵਰਗ ਵਿਚ ਰਣਦੀਪ ਕੌਰ ਨੇ 100 ਮੀਟਰ ਦੌੜ ਵਿੱਚ ਸੋਨ, 200 ਮੀਟਰ ਦੌੜ ਵਿਚ ਚਾਂਦੀ ਅਤੇ 4×400 ਮੀਟਰ ਰਿਲੇਅ ਦੌੜ ਵਿਚ ਸੋਨ ਤਮਗਾ ਜਿੱਤਿਆ ਅਤੇ ਮੁਸਕਾਨਪ੍ਰੀਤ ਕੌਰ ਨੇ 1500 ਮੀਟਰ ਦੌੜ ਵਿੱਚ ਸੋਨ, 800 ਮੀਟਰ ਦੌੜ ਵਿਚ ਚਾਂਦੀ ਅਤੇ 4×400 ਮੀਟਰ ਰਿਲੇਅ ਵਿੱਚ ਸੋਨ ਤਮਗਾ ਹਾਸਲ ਕੀਤਾ। ਜਸਮੀਨ ਕੌਰ ਨੇ ਲੰਬੀ ਛਾਲ ਵਿਚ ਚਾਂਦੀ ਦਾ ਤਮਗਾ ਜਿੱਤਿਆ, 4×400 ਮੀਟਰ ਰਿਲੇਅ ਦੀ ਸੋਨ ਤਮਗਾ ਜੇਤੂ ਟੀਮ ਦਾ ਹਿੱਸਾ ਬਣੀ। ਇਸੇ ਤਰ੍ਹਾਂ ਕ੍ਰਿਿਤਕਾ ਅਤੇ ਨਵਰੂਪ ਕੌਰ ਨੇ ਵੀ 4×400 ਮੀਟਰ ਰਿਲੇਅ ਵਿੱਚ ਸੋਨ ਤਮਗਾ ਜਿੱਤਣ ਵਿਚ ਅਹਿਮ ਯੋਗਦਾਨ ਪਾਇਆ। ਪਿੰ੍ਰਸੀਪਲ ਗੁਰਬਿੰਦਰ ਸਿੰਘ ਭੱਟੀ ਨੇ ਦੱਸਿਆ ਕਿ 4×100 ਮੀਟਰ ਰਿਲੇਅ ਦੌੜ ਵਿਚ ਵੀ ਸਕੂਲ ਦੀ ਅੰਡਰ-17 ਲੜਕੀਆਂ ਦੀ ਟੀਮ ਨੇ ਸੋਨ ਤਮਗਾ ਜਿੱਤਿਆ। ਇਸ ਟੀਮ ਵਿਚ ਇਸ਼ਨੂਰਪ੍ਰੀਤ ਕੌਰ, ਨਿਮਰਤ ਕੌਰ, ਹੁਸਨਪ੍ਰੀਤ ਕੌਰ ਅਤੇ ਹਰਸਿਮਰਨ ਕੌਰ ਸ਼ਾਮਲ ਸਨ।ਇਸ ਤਰ੍ਹਾਂ ਅੰਡਰ-14 ਲੜਕਿਆਂ ਦੇ 1500 ਮੀਟਰ ਦੌੜ ਮੁਕਾਬਲੇ ਵਿੱਚ ਸੁਖਮਨ ਸਿੰਘ ਨੇ ਚਾਂਦੀ ਦਾ ਤਮਗਾ ਜਿੱਤਿਆ ਤੇ ਇਸੇ ਵਰਗ ਦੀ 4×100 ਮੀਟਰ ਰਿਲੇਅ ਟੀਮ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਟੀਮ ਵਿਚ ਸੁਖਮਨ ਸਿੰਘ, ਮਨਵਜੀਤ, ਏਕਮਜੀਤ ਸਿੰਘ, ਸੁਖਮਨਦੀਪ ਅਤੇ ਗੁਰਨੂਰ ਸਿੰਘ ਸ਼ਾਮਲ ਸਨ।ਉਹਨਾਂ ਅਗੇ ਦੱਸਿਆ ਕਿ ਅੰਡਰ-14 ਲੜਕੀਆਂ ਦੇ 1500 ਮੀਟਰ ਦੌੜ ਮੁਕਾਬਲੇ ਵਿੱਚ ਅਰਸ਼ਦੀਪ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਵਰਗ ਦੀ 4×100 ਮੀਟਰ ਰਿਲੇਅ ਟੀਮ ਨੇ ਵੀ ਕਾਂਸੀ ਦਾ ਤਮਗਾ ਹਾਸਲ ਕੀਤਾ। ਟੀਮ ਵਿੱਚ ਅਰਸ਼ਦੀਪ ਕੌਰ, ਨੰਦਿਕਾ, ਗੁਰਲੀਨ ਕੌਰ ਅਤੇ ਗੁਰਸੀਰਤ ਕੌਰ ਸ਼ਾਮਲ ਸਨ। ਪਿੰ੍ਰਸੀਪਲ ਗੁਰਬਿੰਦਰ ਸਿੰਘ ਭੱਟੀ ਨੇ ਕਿਹਾ ਕਿ ਅੰਡਰ-17 ਲੜਕਿਆਂ ਦੇ 4×400 ਮੀਟਰ ਰਿਲੇਅ ਮੁਕਾਬਲੇ ਵਿਚ ਸਕੂਲ ਦੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ ਜਿਸ ਟੀਮ ਵਿਚ ਨਿਰਮਲਬੀਰ ਸਿੰਘ, ਗੁਰਵਿੰਦਰ ਸਿੰਘ, ਸਹਿਜਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਸ਼ਾਮਲ ਸਨ।ਉਹਨਾਂ ਅਗੇ ਦੱਸਿਆ ਕਿ ਤਾਈਕਵਾਂਡੋ ਮੁਕਾਬਲਿਆਂ ਵਿੱਚ ਅੰਡਰ-14 ਵਰਗ ਦੀ ਗੁਰਨੂਰ ਕੌਰ ਨੇ ਚਾਂਦੀ ਅਤੇ ਪ੍ਰਿਯਾਂਸ਼ਿਕਾ ਨੇ ਕਾਂਸੀ ਦਾ ਤਮਗਾ ਜਿੱਤਿਆ। ਕੁਸ਼ਤੀ ਦੇ ਮੁਕਾਬਲਿਆਂ ਵਿਚ ਗੁਰਸੇਵਕ ਸਿੰਘ ਨੇ ਸੋਨ ਤਮਗਾ ਅਤੇ ਆਰਵ ਮੋਦਗਿੱਲ ਨੇ ਕਾਂਸੀ ਦਾ ਤਮਗਾ ਹਾਸਲ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿੱਚ ਵਾਧਾ ਕੀਤਾ। ਅਖੀਰ ਵਿਚ ਉਨ੍ਹਾਂ ਕਿਹਾ ਕਿ ਸਕੂਲ ਦੇ ਖਿਡਾਰੀਆਂ ਦੀ ਇਸ ਸਫਲਤਾ ਨੇ ਸਾਬਤ ਕੀਤਾ ਹੈ ਕਿ ਕੋਚ ਅਤੇ ਲੈਕਚਰਾਰ ਅਕੂੰਰ ਚੌਹਾਨ, ਹਾਕੀ ਕੋਚ ਤਜਿੰਦਰ ਸਿੰਘ ਅਤੇ ਅਥੈਲਿਟਕਸ ਕੋਚ ਓਮ ਪ੍ਰਕਾਸ਼ ਵਲੋਂ ਕਰਾਈ ਗਈ ਮਿਹਨਤ, ਲਗਨ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਨਾਲ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਮਿਲੀ ਇਸ ਸਫ਼ਲਤਾ ਨੂੰ ਸਕੂਲ ਲਈ ਮਾਣਮੱਤੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।