ਦਰਸ਼ਨ ਅਕੈਡਮੀ ’ਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਰਤਮਾਨ ਸਮੇਂ ਵਿਚ ਬਦਲਦੀਆਂ ਜਲਵਾਯੂ ਸਥਿਤੀਆਂ, ਵਧਦੇ ਤਾਪਮਾਨ ਅਤੇ ਵਾਤਾਵਰਣਕ ਅਸੰਤੁਲਨ ਨੂੰ ਦੇਖਦੇ ਹੋਏ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਦਰਸ਼ਨ ਅਕੈਡਮੀ,
Publish Date: Wed, 02 Sep 2026 04:21 PM (IST)
Updated Date: Wed, 02 Sep 2026 04:22 PM (IST)
ਸਾਵਨ ਕਿਰਪਾਲ ਰੂਹਾਨੀ ਮਿਸ਼ਨ, ਇਨਰ ਵ੍ਹੀਲ ਕਲੱਬ ਤੇ ਈਕੋ ਸੇਵਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੇ ਕੁਦਰਤ ਦੀ ਸੰਭਾਲ ਦਾ ਪ੍ਰਣ ਲਿਆ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਰਤਮਾਨ ਸਮੇਂ ਵਿਚ ਬਦਲਦੀਆਂ ਜਲਵਾਯੂ ਸਥਿਤੀਆਂ, ਵਧਦੇ ਤਾਪਮਾਨ ਅਤੇ ਵਾਤਾਵਰਣਕ ਅਸੰਤੁਲਨ ਨੂੰ ਦੇਖਦੇ ਹੋਏ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਦਰਸ਼ਨ ਅਕੈਡਮੀ, ਅੰਮ੍ਰਿਤਸਰ ਦੇ ਸਕੂਲ ਵਿਹੜੇ ਵਿਚ ਬੂਟੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਹ ਸੇਵਾ ਕਾਰਜ ਸੰਤ ਰਾਜਿੰਦਰ ਸਿੰਘ ਮਹਾਰਾਜ ਦੀ ਅਗਵਾਈ ਵਿਚ ਕਾਰਜਸ਼ੀਲ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਅਤੇ ਦਰਸ਼ਨ ਅਕੈਡਮੀ ਦੀ ਸਾਂਝੀ ਪਹਿਲ ਵਜੋਂ ਇਨਰ ਵੀਲ੍ਹ ਕਲੱਬ ਆਫ ਅੰਮ੍ਰਿਤਸਰ ਰਾਈਜ਼ਿੰਗ ਸਨ ਅਤੇ ਈਕੋ ਸੇਵਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਸਿਰਫ ਬੂਟੇ ਲਗਾਉਣਾ ਨਹੀਂ, ਸਗੋਂ ਵਿਿਦਆਰਥੀਆਂ ਨੂੰ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਅਤੇ ਫਰਜ਼ ਨੂੰ ਸਮਝਣ ਅਤੇ ਉਸ ਨੂੰ ਨਿਭਾਉਣ ਲਈ ਪ੍ਰੇਰਿਤ ਕਰਨਾ ਸੀ। ਸੇਵਾ, ਪ੍ਰੇਮ ਅਤੇ ਮਾਨਵਤਾ ਦੇ ਸੰਦੇਸ਼ ਤੋਂ ਪ੍ਰੇਰਿਤ ਇਸ ਪਹਿਲ ਰਾਹੀਂ ਬੱਚਿਆਂ ਨੂੰ ਕੁਦਰਤ ਨਾਲ ਜੁੜਣ ਅਤੇ ਉਸ ਦੀ ਸੰਭਾਲ ਦੇ ਮਹੱਤਵ ਨੂੰ ਸਮਝਣ ਦਾ ਮੌਕਾ ਮਿਿਲਆ। ਬੂਟੇ ਲਗਾਉਣ ਦੀ ਮੁਹਿੰਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਬੂਟੇ ਲਗਾਏ ਅਤੇ ਉਹਨਾਂ ਦੀ ਸੰਭਾਲ ਅਤੇ ਨਿਯਮਤ ਦੇਖਭਾਲ ਦਾ ਪ੍ਰਣ ਲਿਆ। ਉਨ੍ਹਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਵਾਤਾਵਰਣ ਦੀ ਰੱਖਿਆ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰੇਕ ਮੈਂਬਰ ਦੀ ਸਮੂਹਿਕ ਜ਼ਿੰਮੇਵਾਰੀ ਹੈ। ਅੱਜ ਲਗਾਏ ਗਏ ਬੂਟੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਹਵਾ, ਹਰਿਆਲੀ ਅਤੇ ਸਿਹਤਮੰਦ ਵਾਤਾਵਰਣ ਦੀ ਨੀਂਹ ਬਣਨਗੇ। ਦਰਸ਼ਨ ਅਕੈਡਮੀ ਅਤੇ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਵੱਲੋਂ ਕੀਤਾ ਗਿਆ ਇਹ ਸਾਂਝਾ ਉਪਰਾਲਾ ਸੇਵਾ, ਪ੍ਰੇਮ ਅਤੇ ਮਾਨਵਤਾ ਦੀ ਭਾਵਨਾ ਨੂੰ ਕੁਦਰਤ ਦੀ ਸੰਭਾਲ ਨਾਲ ਜੋੜਨ ਦੀ ਇਕ ਸੁੰਦਰ ਉਦਾਹਰਣ ਰਿਹਾ। ਇਸ ਪਹਿਲ ਰਾਹੀਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਵਿਵਹਾਰ ਅਪਣਾਉਣ ਅਤੇ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਵੀ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ। ਇਸ ਮੌਕੇ ਇਨਰ ਵ੍ਹੀਲ ਕਲੱਬ ਆਫ ਅੰਮ੍ਰਿਤਸਰ ਰਾਈਜ਼ਿੰਗ ਸਨ ਵੱਲੋਂ ਰੇਣੂ ਦੁੱਗਲ, ਰਿੱਧੀ ਖੰਨਾ, ਮਾਨਿਕ ਛੀਨਾ ਅਤੇ ਰਿਤਿਕਾ ਖੰਨਾ ਹਾਜ਼ਰ ਰਹੇ। ਸਕੂਲ ਵੱਲੋਂ ਮੈਨੇਜਰ ਸੁਨੀਲ ਮਹਿਰਾ, ਐਲਐਮਸੀ ਮੈਂਬਰ ਆਤਮਾ ਰਾਮ, ਪ੍ਰਿੰਸੀਪਲ ਨਿਤਿਨ ਵਰਮਾ, ਸੁਸ਼ੀਲ ਮਹਿਰਾ, ਗੋਵਿੰਦ ਮਹਿਰਾ, ਜਸਬੀਰ ਕੌਰ ਅਤੇ ਸੁਰਿੰਦਰ ਕੌਰ ਨੇ ਆਪਣੀ ਹਾਜ਼ਰੀ ਲਗਵਾਈ। ਸਕੂਲ ਦੇ ਮੈਨੇਜਰ ਸੁਨੀਲ ਮਹਿਰਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਣ ਦੀ ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਬੂਟਾ ਲਗਾਉਣਾ ਸਿਰਫ ਇੱਕ ਸ਼ੁਰੂਆਤ ਹੈ, ਜਦਕਿ ਉਸ ਦੀ ਦੇਖਭਾਲ ਕਰਕੇ ਉਸ ਨੂੰ ਰੁੱਖ ਦੇ ਰੂਪ ਵਿਚ ਵਿਕਸਤ ਕਰਨਾ ਸਾਡੀ ਅਸਲ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕੁਦਰਤ ਪ੍ਰਤੀ ਪ੍ਰੇਮ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਤ ਕਰਨ ਦਾ ਸੱਦਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਕੁਦਰਤ ਅਤੇ ਵਾਤਾਵਰਣ ਦੇ ਮਹੱਤਵ ਨਾਲ ਜੋੜਣਾ ਸਮੇਂ ਦੀ ਲੋੜ ਹੈ। ਵਿਦਿਆਰਥੀਆਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਤ ਕਰਨਾ ਆਉਣ ਵਾਲੇ ਕੱਲ੍ਹ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ, ਉਨ੍ਹਾਂ ਦੀ ਦੇਖਭਾਲ ਕਰਨ ਅਤੇ ਦੂਜਿਆਂ ਨੂੰ ਵੀ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕਰਨ ਦਾ ਸੰਦੇਸ਼ ਦਿੱਤਾ। ਬੂਟੇ ਲਗਾਉਣ ਦੀ ਮੁਹਿੰਮ ਦੀ ਸਮਾਪਤੀ ਸਾਰੇ ਹਾਜ਼ਰ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਹਰੇ-ਭਰੇ, ਸਾਫ ਅਤੇ ਸਿਹਤਮੰਦ ਵਾਤਾਵਰਣ ਦੇ ਨਿਰਮਾਣ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਪ੍ਰਣ ਨਾਲ ਹੋਈ।