- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਮੰਦਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਰਈਆ/ਧਿਆਨਪੁਰ-ਕਲੇਰ ਦੀ ਚੋਣ ’ਚ ਪ੍ਰਧਾਨ ਸੰਜੀਵ ਭੰਡਾਰੀ ਦੂਸਰੀ ਵਾਰ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਗਏ। ਬਾਬਾ ਦਯਾ ਰਾਮ ਜੀ ਦੀ ਪਵਿੱਤਰ ਤਪਸਥਲੀ ਮੰਦਿਰ ਸ਼੍ਰੀ

ਗੌਰਵ ਜੋਸ਼ੀ, ਪੰਜਾਬੀ ਜਾਗਰਣ
ਰਈਆ : ਮੰਦਰ ਸ਼੍ਰੀ ਰਾਮਵਾੜਾ ਪ੍ਰਬੰਧਕ ਕਮੇਟੀ ਰਈਆ/ਧਿਆਨਪੁਰ-ਕਲੇਰ ਦੀ ਚੋਣ ’ਚ ਪ੍ਰਧਾਨ ਸੰਜੀਵ ਭੰਡਾਰੀ ਦੂਸਰੀ ਵਾਰ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਗਏ। ਬਾਬਾ ਦਯਾ ਰਾਮ ਜੀ ਦੀ ਪਵਿੱਤਰ ਤਪਸਥਲੀ ਮੰਦਿਰ ਸ਼੍ਰੀ ਰਾਮਵਾੜਾ ਧਿਆਨਪੁਰ-ਕਲੇਰ ਵਿਖੇ ਹੋਏ ਜਨਰਲ ਅਜਲਾਸ 'ਚ ਸੰਜੀਵ ਭੰਡਾਰੀ ਨੂੰ ਦੂਸਰੀ ਵਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਨਾਲ ਨਵਾਜਿਆ ਗਿਆ। ਇਸ ਤੋਂ ਪਹਿਲਾਂ ਕਮੇਟੀ ਦੇ ਪਿਛਲੇ ਤਿੰਨ ਸਾਲ ਦੇ ਕੀਤੇ ਸੇਵਾ ਕਾਰਜਾਂ ਲਈ ਪੂਰੀ ਕਮੇਟੀ ਦੀ ਭਰਪੂਰ ਸਰਾਹਨਾ ਕੀਤੀ ਗਈ। ਉਸ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਲਈ ਸੰਜੀਵ ਭੰਡਾਰੀ ਦਾ ਨਾਮ ਸਾਹਮਣੇ ਆਇਆ, ਜਿਸ ਨੂੰ ਸਾਰੇ ਹੀ ਕਮੇਟੀ ਮੈਂਬਰਾਂ ਨੇ ਦੋਵੇਂ ਹੱਥ ਖੜੇ ਕਰਕੇ ਆਪਣੀ ਪ੍ਰਵਾਨਗੀ ਦਿੱਤੀ। ਸੰਜੀਵ ਭੰਡਾਰੀ ਨੇ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਤੋਂ ਵੀ ਵੱਧ ਚੜ ਕੇ ਮੰਦਿਰ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ। ਉਨ੍ਹਾਂ ਕਿਹਾ ਉਨ੍ਹਾਂ ਦੇ ਪਰਿਵਾਰ ਵੱਲੋਂ ਧਾਰਮਿਕ ਕੰਮਾਂ ਵਿਚ ਪਹਿਲਾਂ ਵੀ ਹਮੇਸ਼ਾਂ ਅੱਗੇ ਵਧ ਕੇ ਯੋਗਦਾਨ ਪਾਇਆ ਜਾਂਦਾ ਰਿਹਾ ਹੈ ਅਤੇ ਉਹ ਆਪਣੇ ਪਿਤਾ ਸਵਰਗਵਾਸੀ ਸਤੀਸ਼ ਭੰਡਾਰੀ ਦੇ ਦਰਸਾਏ ਮਾਰਗ ਉਪਰ ਚੱਲ ਕੇ ਹਮੇਸ਼ਾਂ ਸੇਵਾ ਕਰਦੇ ਰਹਿਣਗੇ। ਇਸ ਮੌਕੇ ਜਗਦੀਸ਼ ਸ਼ਰਮਾ, ਸੁਨੀਲ ਕੁਮਾਰ, ਪ੍ਰਦੀਪ ਰਮਪਾਲ, ਪ੍ਰਿੰਸ ਬਾਵਾ, ਡਾ. ਰਜਿੰਦਰ ਰਿਖੀ, ਜਗਤਾਰ ਸਿੰਘ ਗੋਗੀ ਬਾਬਾ, ਸੁਰਿੰਦਰ ਕੁਮਾਰ, ਰਜੇਸ਼ ਕੁਮਾਰ ਦਨਿਆਲ, ਚਮਨ ਲਾਲ, ਸੁਮੀਤ ਕਾਲੀਆ, ਨਵਰੂਪ ਸਲਵਾਨ, ਅਨਿਲ ਸ਼ਰਮਾ, ਪੁਨੀਤ ਸ਼ਰਮਾ, ਅਰੁਣ ਸ਼ਿੰਗਾਰੀ, ਨਰੇਸ਼, ਚਰਨਜੀਵ ਸ਼ਰਮਾ, ਕਾਰਤਿਕ ਰਿਖੀ, ਸ਼ੈਰੀ, ਚਮਨ ਲਾਲ ਰਿਖੀ, ਯੁਵਰਾਜ ਠਾਕੁਰ, ਸਮੀਰ ਕਾਲੀਆ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।