ਸਮਿਤਾ ਸ਼ਰਮਾ ਦੀ ਮਿਹਨਤ ਸਲਾਹੁਣਯੋਗ : ਧਵਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਜ ਅਧਿਆਪਕ ਪੁਰਸਕਾਰ 2026 ਜੇਤੂ ਸਮਿਤਾ ਸ਼ਰਮਾ ਹੈਡਮਿਸਟ੍ਰੈਸ ਸਰਕਾਰੀ ਹਾਈ ਸਕੂਲ
Publish Date: Tue, 22 Sep 2026 04:17 PM (IST)
Updated Date: Tue, 22 Sep 2026 04:21 PM (IST)
ਰਾਜ ਅਧਿਆਪਕ ਪੁਰਸਕਾਰ-2026 ਜੇਤੂ ਸਮਿਤਾ ਸ਼ਰਮਾ ਸਨਮਾਨਿਤ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਜ ਅਧਿਆਪਕ ਪੁਰਸਕਾਰ 2026 ਜੇਤੂ ਸਮਿਤਾ ਸ਼ਰਮਾ ਹੈਡਮਿਸਟ੍ਰੈਸ ਸਰਕਾਰੀ ਹਾਈ ਸਕੂਲ ਸ਼ੂਹਰਾ ਅੰਮ੍ਰਿਤਸਰ ਦੇ ਸੰਖੇਪ ਸਨਮਾਨ ਸਮਾਰੋਹ ਦੌਰਾਨ ਯੂਨੀਅਨ ਸਕੱਤਰ ਰਕੇਸ਼ ਧਵਨ ਨੇ ਕਿਹਾ ਕਿ ਸਮਿਤਾ ਸ਼ਰਮਾ ਵਰਗੇ ਅਧਿਆਪਕ ਬਾਰਡਰ ਏਰੀਏ ਵਿਚ ਨੌਕਰੀ ਕਰਦੇ ਹੋਏ ਵੀ ਪੂਰੀ ਤਨਦੇਹੀ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਦਾ ਯਤਨ ਕਰਦੇ ਰਹੇ ਹਨ ਅਤੇ ਇਨ੍ਹਾਂ ਯਤਨਾਂ ਦਾ ਹੀ ਫਲ ਉਨ੍ਹਾਂ ਨੂੰ ਰਾਜ ਅਧਿਆਪਕ ਪੁਰਸਕਾਰ ਦੇ ਤੌਰ ’ਤੇ ਮਿਿਲਆ ਹੈ। ਯੂਨੀਅਨ ਆਗੂ ਵਰਿੰਦਰ ਕਲੇਰ ਨੇ ਕਿਹਾ ਕਿ ਸਰਕਾਰ ਬਾਰਡਰ ਏਰੀਆ ਦੇ ਅਧਿਆਪਕਾਂ ਨੂੰ ਵਾਧੂ ਭੱਤੇ ’ਤੇ ਸਹੂਲਤਾਂ ਦੇਵੇ ਤਾਂ ਜੋ ਅਧਿਆਪਕ ਆਪਣੀ ਪੂਰੀ ਨੌਕਰੀ ਬਾਰਡਰ ਏਰੀਏ ਵਿਚ ਕਰਨ ਲਈ ਉਤਸ਼ਾਹਿਤ ਹੋਣ। ਸਮਿਤਾ ਦੇ ਪਤੀ ਤੇ ਸਾਇੰਸ ਮਾਸਟਰ ਅਰਵਿੰਦ ਅਨੇਜਾ ਨੇ ਇਸ ਐਵਾਰਡ ਨੂੰ ਸਮੂਹ ਸਕੂਲ ਸਟਾਫ ਅਤੇ ਸਮੂਹ ਵਿਿਦਆਰਥੀਆਂ ਦੀ ਪ੍ਰਾਪਤੀ ਦੱਸਿਆ। ਸਮਿਤਾ ਸ਼ਰਮਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਵਾਰਡ ਮੇਰੇ ਪਰਿਵਾਰ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਅਗਾਂਹ ਤੋਂ ਵੀ ਸਮੂਹ ਸਟਾਫ ਦਾ ਸਹਿਯੋਗ ਲੈ ਕੇ ਵਿਦਿਆਰਥੀਆਂ ਤੇ ਸਕੂਲ ਦੀ ਤਰੱਕੀ ਲਈ ਦਿਨ ਰਾਤ ਇਕ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਦਿਨੇਸ਼ ਕੁਮਾਰ, ਕੈਸ਼ੀਅਰ ਕੁਲਦੀਪ ਸ਼ਰਮਾ, ਅਮਨ ਕ੍ਰਾਂਤੀ, ਸਟੇਟ ਐਵਾਰਡੀ ਸੁਰਜੀਤ ਸਿੰਘ, ਰੋਹਿਤ ਕੁਮਾਰ ਵਧਵਾ ਤੇ ਸਮੂਹ ਸਕੂਲ ਸਟਾਫ ਮੌਜੂਦ ਸਨ।