ਸਮਰਪ੍ਰਤਾਪ ਨੇ ਕਿਡਸ ਪ੍ਰਾਈਡ ਸਕੂਲ ਦਾ ਨਾਂ ਕੀਤਾ ਰੋਸ਼ਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਕ੍ਰਿਕਟ ਐਸੋਸੀਏਸ਼ਨ ਤੇ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਵਲੋਂ ਸਮਰਪ੍ਰਤਾਪ ਸਿੰਘ ਦੀ ਕ੍ਰਿਕਟ ਟੀਮ ਲਈ ਅੰਡਰ-14 ਵਿਚ ਚੋਣ ਕੀਤੀ ਗਈ ਹੈ। ਇਸ ਖਬਰ ਨਾਲ ਸਮਰਪ੍ਰਤਾਪ ਸਿੰਘ ਦੇ ਸਕੂਲ ਕਿਡਸ
Publish Date: Wed, 30 Sep 2026 04:15 PM (IST)
Updated Date: Wed, 30 Sep 2026 04:18 PM (IST)
ਅੰਡਰ-14 ਕ੍ਰਿਕਟ ਟੀਮ ’ਚ ਹੋਈ ਚੋਣ, ਸਕੂਲ ਪ੍ਰਬੰਧਕ ਤੇ ਮਾਪੇ ਬੇਹੱਦ ਖੁਸ਼ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਕ੍ਰਿਕਟ ਐਸੋਸੀਏਸ਼ਨ ਤੇ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਵਲੋਂ ਸਮਰਪ੍ਰਤਾਪ ਸਿੰਘ ਦੀ ਕ੍ਰਿਕਟ ਟੀਮ ਲਈ ਅੰਡਰ-14 ਵਿਚ ਚੋਣ ਕੀਤੀ ਗਈ ਹੈ। ਇਸ ਖਬਰ ਨਾਲ ਸਮਰਪ੍ਰਤਾਪ ਸਿੰਘ ਦੇ ਸਕੂਲ ਕਿਡਸ ਪ੍ਰਾਈਡ ਅਤੇ ਪਰਿਵਾਰਕ ਮੈਂਬਰਾਂ ਵਿਚ ਖੁਸ਼ੀ ਦੀ ਲਹਿਰ ਹੈ। ਸਕੂਲ ਦੇ ਐੱਮਡੀ ਸ਼ਾਂਤੀ ਜੈਨ ਤੇ ਪ੍ਰਿੰਸੀਪਲ ਪ੍ਰੈਟੀ ਜੈਨ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸਕੂਲ ਦੇ ਕਲਾਸ ਪੰਜਵੀਂ ਦੇ ਹੋਣਹਾਰ ਵਿਿਦਆਰਥੀ ਸਮਰਪ੍ਰਤਾਪ ਸਿੰਘ ਨੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ, ਮਿਹਨਤ ਅਤੇ ਲਗਨ ਦੇ ਬਲਬੂਤੇ ਅੰਡਰ-14 ਕ੍ਰਿਕਟ ਟੀਮ ਵਿਚ ਆਪਣੀ ਜਗ੍ਹਾ ਬਣਾਈ ਹੈ। ਇਹ ਉਪਲਬਧੀ ਹੋਰ ਵੀ ਖਾਸ ਅਤੇ ਮਾਣ ਵਾਲੀ ਹੈ, ਕਿਉਂਕਿ ਲਗਭਗ 400 ਬੱਚਿਆਂ ਵਿਚੋਂ ਹੋਈ ਚੋਣ ਪ੍ਰਕਿਿਰਆ ਵਿਚ ਸਮਰਪ੍ਰਤਾਪ ਸਿੰਘ ਦੀ ਚੋਣ ਹੋਈ ਹੈ। ਇੰਨੇ ਵੱਡੇ ਪੱਧਰ ਤੇ ਆਪਣੀ ਕਾਬਲੀਅਤ ਸਾਬਤ ਕਰਕੇ ਟੀਮ ਵਿਚ ਸਥਾਨ ਹਾਸਲ ਕਰਨਾ ਉਸ ਦੀ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ। ਇਹ ਸਿਰਫ਼ ਸਮਰਪ੍ਰਤਾਪ ਸਿੰਘ ਦੀ ਨਿੱਜੀ ਸਫਲਤਾ ਨਹੀਂ, ਸਗੋਂ ਸਾਡੇ ਸਕੂਲ ਲਈ ਵੀ ਬਹੁਤ ਮਾਣ ਅਤੇ ਖੁਸ਼ੀ ਦਾ ਮੌਕਾ ਹੈ। ਉਸ ਦੀ ਇਸ ਉਪਲਬਧੀ ਨਾਲ ਸਾਡੇ ਸਕੂਲ ਦਾ ਨਾਂ ਵੀ ਰੋਸ਼ਨ ਹੋਇਆ ਹੈ ਅਤੇ ਸਾਨੂੰ ਮਾਣ ਹੈ ਕਿ ਸਾਡੇ ਵਿਿਦਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਡਸ ਪ੍ਰਾਈਡ ਸਕੂਲ ਹਮੇਸ਼ਾਂ ਆਪਣੇ ਵਿਿਦਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਹੋਰ ਖੇਤਰਾਂ ਵਿਚ ਆਪਣੀ ਪ੍ਰਤਿਭਾ ਨਿਖਾਰਨ ਲਈ ਉਤਸ਼ਾਹਿਤ ਕਰਦਾ ਹੈ। ਸਮਰਪ੍ਰਤਾਪ ਸਿੰਘ ਦੀ ਇਹ ਸਫਲਤਾ ਸਾਡੇ ਸਕੂਲ ਦੀ ਉਸੇ ਸੋਚ ਅਤੇ ਵਿਿਦਆਰਥੀਆਂ ਦੀ ਮਿਹਨਤ ਦਾ ਸੁੰਦਰ ਨਤੀਜਾ ਹੈ। ਅਸੀਂ ਸਮਰਪ੍ਰਤਾਪ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਵਧਾਈ ਦਿੰਦੇ ਹਾਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਮਰਪ੍ਰਤਾਪ ਆਉਣ ਵਾਲੇ ਸਮੇਂ ਵਿਚ ਵੀ ਆਪਣੀ ਮਿਹਨਤ ਅਤੇ ਖੇਡ ਪ੍ਰਤਿਭਾ ਨਾਲ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰੇਗਾ ਅਤੇ ਆਪਣੇ ਮਾਪਿਆਂ ਦੇ ਨਾਲ-ਨਾਲ ਆਪਣੇ ਸਕੂਲ ਦਾ ਨਾਂ ਵੀ ਹੋਰ ਰੋਸ਼ਨ ਕਰੇਗਾ। ਇਸ ਦੌਰਾਨ ਸਕੂਲ ਪ੍ਰਬੰਧਕਾਂ ਵਲੋਂ ਸਮਰਪ੍ਰਤਾਪ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।