ਸਮਾਜ ਸੇਵਕ ਸਭਾ ਵੱਲੋਂ ਵਿੱਦਿਆ ਤੇ ਸੰਸਕਾਰ ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਸਮਾਜ ਸੇਵਕ ਸਭਾ ਰਈਆ ਵੱਲੋਂ ਅਪਨਾਏ ਸਰਕਾਰੀ ਐਲੀਮੈਂਟਰੀ ਸਕੂਲ ਬਸਤੀ ਰਈਆ ਵਿਖੇ
Publish Date: Sat, 21 Nov 2026 04:11 PM (IST)
Updated Date: Sat, 21 Nov 2026 04:13 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਸਮਾਜ ਸੇਵਕ ਸਭਾ ਰਈਆ ਵੱਲੋਂ ਅਪਨਾਏ ਸਰਕਾਰੀ ਐਲੀਮੈਂਟਰੀ ਸਕੂਲ ਬਸਤੀ ਰਈਆ ਵਿਖੇ ਸਵਰਗੀ ਦਵਿੰਦਰ ਕੁਮਾਰ, ਸੀਤਾ ਰਾਣੀ ਦੀ ਯਾਦ ਵਿੱਚ ਵਿੱਦਿਆ ਤੇ ਸੰਸਕਾਰ ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਇੰਸਪੈਕਟਰ ਜਰਨਲ ਬਚਿੱਤਰ ਸਿੰਘ ਬਤੌਰ ਮੁਖ ਮਹਿਮਾਨ ਤੇ ਲੈਕਚਰਾਰ ਰਾਕੇਸ਼ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਪ੍ਰਸ਼ਨ ਉੱਤਰ ਪ੍ਰੋਗਰਾਮ ਹੋਇਆ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਇਨਾਮਾ ਦੁਆਰਾ ਸਨਮਾਨ ਕੀਤਾ ਗਿਆ। ਸੁਖਵਿੰਦਰ ਸਿੰਘ ਮੱਤੇਵਾਲ ਨੇ ਦੱਸਿਆ ਬੱਚਿਆਂ ਦੇ ਉਵਜਲ ਭਵਿੱਖ ਦੀ ਸ਼ੁਭਕਾਮਨਾਵਾਂ ਸਹਿਤ ਸੁਭ ਗੁਣ ਦੀ ਵਿਚਾਰ, ਚਰਚਾ ਨਾਲ ਉਤਸਾਹਿਤ ਕਰਨਾ ਹੀ ਉਦੇਸ਼ ਹੈ। ਹੈੱਡ ਟੀਚਰ ਪੂਜਾ ਅਰੌੜਾ ਵਲੋਂ ਆਏ ਮਹਿਮਾਨਾ ਜੀ ਆਇਆ ਕਿਹਾ ਸਟੇਜ ਸਕੱਤਰ ਦੀ ਭੂਮਿਕਾ ਅਧਿਆਪਕ ਕਰਨਦੀਪ ਸਿੰਘ ਨੇ ਨਿਭਾਈ। ਸਮਾਗਮ ਦੀ ਸਫਲਤਾ ਲਈ ਜੱਸਾ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਰਿਟਾ. ਸੈਕਟਰੀ ਇੰਸਪੈਕਟਰ, ਸੰਦੀਪ ਕੁਮਾਰ ਬੋਬੀ, ਚੰਦਰ ਭੂਸ਼ਣ ਪਟਵਾਰੀ, ਸਿੰਗਾਰਾ ਸਿੰਘ, ਬਲਜੀਤ ਸਿੰਘ, ਦੀਪਕ ਸ਼ਰਮਾ ਬਲੱਡ ਡੁਨੇਟਰ ਸੁਸਾਇਟੀ, ਬੀਬੀ ਹਰਜੀਤ ਕੌਰ, ਰਾਜਨ, ਅਧਿਆਪਕਾ ਦਲਜੀਤ ਕੌਰ, ਅਧਿਆਪਕ ਸੰਦੀਪ ਸਿੰਘ, ਅਧਿਆਪਕਾ ਅਮਨਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ।