ਸੇਂਟ ਸੋਲਜਰ ਦੇ ਖਿਡਾਰੀਆਂ ਦੀਆਂ ਕਰਾਟੇ ਟੂਰਨਾਮੈਂਟ ’ਚ ਸ਼ਾਨਦਾਰ ਜਿੱਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਨੇ ਜੰਡਿਆਲਾ ਗੁਰੂ ਦੇ ਸਪੋਰਟਸ ਡਿਪਾਰਟਮੈਂਟ
Publish Date: Tue, 15 Sep 2026 04:28 PM (IST)
Updated Date: Tue, 15 Sep 2026 04:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਨੇ ਜੰਡਿਆਲਾ ਗੁਰੂ ਦੇ ਸਪੋਰਟਸ ਡਿਪਾਰਟਮੈਂਟ ਦੀਆਂ ਜ਼ੋਨਲ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਕਰਾਟੇ ਟੂਨਾਮੈਂਟ ਵਿਚ ਸਕੂਲ ਦੇ ਖਿਡਾਰਥੀਆਂ ਨੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ। ਇਨ੍ਹਾਂ ਮੁਕਾਬਲਿਆਂ ਦੇ ਜ਼ੋਨ ਪੱਧਰੀ ਮੁਕਾਬਲਿਆਂ ਵਿਚ ਅੰਡਰ 14 ਲੜਕੀਆਂ ਮਨਜੋਤ ਕੌਰ ਛੇਵੀਂ ਕਲਾਸ 26 ਕਿਲੋ ਗ੍ਰਾਮ , ਗੋਲਡ ਮੈਡਲ, ਜਸਮੀਤ ਕੌਰ 6 ਵੀਂਕਲਾਸ 34 ਕਿਲੋ ਗ੍ਰਾਮ ਸਿਲਵਰ ਮੈਡਲ, ਅਮਨਦੀਪ ਕੌਰ ਅਠਵੀਂ ਕਲਾਸ 38 ਕਿਲੋ ਗਰਾਮ ਸਿਲਵਰ ਮੈਡਲ, ਇਸੇ ਤਰ੍ਹਾਂ ਅੰਡਰ 17 ਲੜਕੀਆਂ ਵਿਚ ਹਰਕੀਰਤ ਕੌਰ 7ਵੀਂ ਕਲਾਸ 32 ਕਿਲੋਗ੍ਰਾਮ ਗੋਲਡ ਮੈਡਲ, ਹਨਿਆ ਜੈਨ 9ਵੀਂ ਕਲਾਸ 36 ਕਿਲੋਗ੍ਰਾਮ ਗੋਲਡ ਮੈਡਲ,ਮਹਿਮਾ ਮਹਿਤਾ 9 ਕਲਾਸ ਕਲਾਸ 40 ਕਿੱਲੋਗ੍ਰਾਮ ਗੋਲਡ ਮੈਡਲ, ਸਰਗੁਣ ਕੌਰ 9ਵੀਂ ਕਲਾਸ 48 ਕਿਲੋ ਗ੍ਰਾਮ ਗੋਲਡ ਮੈਡਲ, ਦੀਪਾਂਜਲੀ ਕੌਰ 9ਵੀਂ ਕਲਾਸ 48 ਕਿਲੋਗ੍ਰਾਮ ਸਿਲਵਰ ਮੈਡਲ, ਖੁਸ਼ਮੀਤ ਕੌਰ 9ਵੀਂ ਕਲਾਸ 64 ਕਿਲੋਗ੍ਰਾਮ ਗੋਲਡ ਮੈਡਲ ਅਤੇ ਪਲਕਜੋਤ ਕੌਰ 9ਵੀਂ ਕਲਾਸ ਨੇ 68 ਕਿਲੋਗ੍ਰਾਮ ਗੋਲਡ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਅੰਡਰ-19 ਦੇ ਮੁਕਾਬਲਿਆਂ ਵਿਚ ਅਦਿਿਤਆ ਰਾਜ 12ਵੀਂ ਕਲਾਸ 78 ਕਿਲੋਗ੍ਰਾਮ ਗੋਲਡ ਮੈਡਲ, ਅੰਡਰ 14 ਲੜਕਿਆਂ ਦੇ ਮੁਕਾਬਲਿਆਂ ਵਿਚ ਆਸ਼ੀਸ਼ ਦੀਪ ਸਿੰਘ 7ਵੀਂ 56 ਕਿਲੋਗ੍ਰਾਮ ਬਰੋਨਜ਼ ਮੈਡਲ, ਹਰਕੀਰਤ 7 ਵੀਂ 46 ਕਿੱਲੋਗ੍ਰਾਮ ਸਿਲਵਰ ਮੈਡਲ ਹਾਸਲ ਕੀਤੇ। ਸਕੂਲ ਲਈ ਬੜੇ ਮਾਣ ਅਤੇ ਖੁਸ਼ੀ ਦੀ ਗੱਲ ਰਹੀ ਕਿ ਸਾਰੇ ਹੀ ਗੋਲਡ ਮੈਡਲ ਜੇਤੂ ਖਿਡਾਰੀਆਂ ਨੂੰ ਸਟੇਟ ਲੈਵਲ ਟੂਨਾਮੈਂਟ ਵਾਸਤੇ ਚੁਣਿਆ ਗਿਆ। ਸਕੂਲ ਪਹੁੰਚਣ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਜੇਤੂ ਖਿਡਾਰੀਆਂ ਦੇ ਜਜ਼ਬੇ ਅਤੇ ਮਿਹਨਤ ਦੀ ਖੂਬ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਕੋਚ ਸੁਖਦੇਵ ਸਿੰਘ ਦੀ ਲਗਨ ਤੇ ਮਿਹਨਤ ਨੂੰ ਖੂਬ ਸਰਾਇਆ, ਜਿਨਾਂ ਦਾ ਕਰਕੇ ਇਨ੍ਹਾਂ ਖਿਡਾਰੀਆਂ ਨੇ ਇਹ ਮੁਕਾਮ ਹਾਸਲ ਕੀਤਾ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਿਲਪਾ ਸ਼ਰਮਾ, ਕੋਆਡੀਨੇਟਰ ਨੀਲਾਕਸ਼ੀ ਗੁਪਤਾ, ਕੋਡੀਨੇਟਰ ਮਮਤਾ ਅਰੋੜਾ, ਸਮੂਹ ਸਟਾਫ ਤੇ ਬੱਚੇ ਹਾਜ਼ਰ ਸਨ।