ਰੈਵਲ ਡੇਲ ਪਬਲਿਕ ਸਕੂਲ ਦੇ ਬੱਚਿਆਂ ਤੇ ਰਾਹਗੀਰਾਂ ਦੀ ਸੁਰੱਖਿਆ ਖ਼ਤਰੇ ’ਚ ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਸ੍ਰੀ ਅੰਮ੍ਰਿਤਸਰ ਸਾਹਿਬ ਅੰਤਰਰਾਸ਼ਟਰੀ ਅਟਾਰੀ-ਵਾਹਗਾ ਮਾਰਗ ’ਤੇ ਸਥਿਤ ਪਿੰਡ ਰਣੀਕੇ ਮੋੜ ਵਿਖੇ ਸੜਕ ਦੇ ਕਿਨਾਰੇ ਖੁੱਲ੍ਹੇ ਲੱਕੜਾਂ ਦੇ ਟਾਲ ਕਾਰਨ
Publish Date: Sat, 21 Nov 2026 04:16 PM (IST)
Updated Date: Sat, 21 Nov 2026 04:19 PM (IST)
ਸਕੂਲ ਦੀ ਛੁੱਟੀ ਸਮੇਂ ਰਣੀਕੇ ਮੋੜ ਬਣਦਾ ਹੈ ਜਾਮ ਦਾ ਅੱਡਾ, ਭਿਆਨਕ ਹਾਦਸੇ ਦਾ ਡਰ ਬੱਚਿਆਂ ਦੀ ਸੁਰੱਖਿਆ ਲਈ ਰਣੀਕੇ ਮੋੜ ਤੋਂ ਲੱਕੜਾਂ ਦੇ ਟਾਲ ਨੂੰ ਹਟਾਉਣ ਦੀ ਉੱਠੀ ਮੰਗ ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਸ੍ਰੀ ਅੰਮ੍ਰਿਤਸਰ ਸਾਹਿਬ ਅੰਤਰਰਾਸ਼ਟਰੀ ਅਟਾਰੀ-ਵਾਹਗਾ ਮਾਰਗ ’ਤੇ ਸਥਿਤ ਪਿੰਡ ਰਣੀਕੇ ਮੋੜ ਵਿਖੇ ਸੜਕ ਦੇ ਕਿਨਾਰੇ ਖੁੱਲ੍ਹੇ ਲੱਕੜਾਂ ਦੇ ਟਾਲ ਕਾਰਨ ਜਿੱਥੇ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ, ਉਥੇ ਹੀ ਨੇੜੇ ਸਥਿਤ ਰੈਵਲ ਡੇਲ ਪਬਲਿਕ ਸਕੂਲ ਦੇ ਵਿਿਦਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਇਲਾਕਾ ਨਿਵਾਸੀਆਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਵੀ ਗਹਿਰੀ ਚਿੰਤਾ ਪਾਈ ਜਾ ਰਹੀ ਹੈ। ਸੜਕ ਦੇ ਕਿਨਾਰੇ ਭਾਰੀ ਮਾਤਰਾ ਵਿਚ ਲੱਕੜਾਂ ਰੱਖੀਆਂ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਮੋੜ ’ਤੇ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਰਣੀਕੇ ਮੋੜ ’ਤੇ ਸੜਕ ਦੇ ਨਾਲ ਲੱਗੇ ਲੱਕੜਾਂ ਦੇ ਟਾਲ ਵਿੱਚ ਵੱਡੀ ਮਾਤਰਾ ਵਿੱਚ ਲੱਕੜਾਂ ਸੜਕ ਦੇ ਕਿਨਾਰੇ ਰੱਖੀਆਂ ਹੋਈਆਂ ਹਨ, ਜਿਸ ਕਾਰਨ ਆਵਾਜਾਈ ਲਈ ਉਪਲਬਧ ਜਗ੍ਹਾ ਘੱਟ ਜਾਂਦੀ ਹੈ। ਜਿਸ ਕਾਰਨ ਖ਼ਾਸ ਕਰਕੇ ਵੱਡੇ ਵਾਹਨਾਂ ਅਤੇ ਦੋਪਹੀਆ ਵਾਹਨਾਂ ਨੂੰ ਲੰਘਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋੜ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਸਾਵਧਾਨੀ ਵਰਤਣੀ ਪੈਂਦੀ ਹੈ ਅਤੇ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਮਾਮਲੇ ਨੂੰ ਹੋਰ ਵੀ ਗੰਭੀਰ ਬਣਾਉਂਦੀ ਹੈ ਨੇੜੇ ਸਥਿਤ ਰੈਵਲ ਡੇਲ ਪਬਲਿਕ ਸਕੂਲ ਦੀ ਆਵਾਜਾਈ। ਸਕੂਲ ਦੀ ਛੁੱਟੀ ਹੋਣ ਸਮੇਂ ਜਦੋਂ ਬੱਚੇ ਸਕੂਲ ਵੈਨਾਂ ਰਾਹੀਂ ਆਪਣੇ ਘਰਾਂ ਨੂੰ ਜਾਂਦੇ ਹਨ ਤਾਂ ਇਸ ਮੋੜ ’ਤੇ ਵਾਹਨਾਂ ਦੀ ਗਿਣਤੀ ਵਧਣ ਕਾਰਨ ਅਕਸਰ ਜਾਮ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਅਜਿਹੇ ਹਾਲਾਤ ਵਿੱਚ ਛੋਟੇ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਵਧਣਾ ਸੁਭਾਵਿਕ ਹੈ। ਸਕੂਲ ਪ੍ਰਬੰਧਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਦੇ ਬੱਚਿਆਂ ਦੀ ਆਵਾਜਾਈ ਦੌਰਾਨ ਇਸ ਮੋੜ ’ਤੇ ਟਰੈਫਿਕ ਦਾ ਵਧਣਾ ਅਤੇ ਜਾਮ ਲੱਗਣਾ ਰੋਜ਼ਾਨਾ ਦੀ ਸਮੱਸਿਆ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਇਸ ਸਮੱਸਿਆ ਦਾ ਸਮੇਂ ਸਿਰ ਹੱੱਲ ਹੋਣਾ ਬਹੁਤ ਜ਼ਰੂਰੀ ਹੈ। ਅਖੀਰ ਵਿੱਚ ਇਲਾਕਾ ਨਿਵਾਸੀਆਂ ਅਤੇ ਸਕੂਲ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਰਣੀਕੇ ਮੋੜ ’ਤੇ ਸੜਕ ਦੇ ਕਿਨਾਰੇ ਲੱਗੇ ਲੱਕੜਾਂ ਦੇ ਟਾਲ ਨੂੰ ਨਿਰਧਾਰਤ ਸਥਾਨ ’ਤੇ ਤਬਦੀਲ ਕਰਵਾਇਆ ਜਾਵੇ ਅਤੇ ਸੜਕ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ ਅਤੇ ਸਕੂਲੀ ਬੱਚਿਆਂ ਸਮੇਤ ਆਮ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਕੈਪਸ਼ਨ: ਸੜਕ ਦੇ ਕਿਨਾਰੇ ਬਣੇ ਲੱਕੜਾਂ ਦੇ ਟਾਲ ਦੇ ਬਾਹਰ ਲਗੇ ਲੱਕੜਾਂ ਦੇ ਢੇਰ।