- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਤਕ ਹਲਕਿਆਂ ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਣ ਵਾਲੇ ਪੰਜਾਬੀ ਜ਼ੁਬਾਨ ਦੇ ਨਾਮਵਰ ਬਜ਼ੁਰਗ ਸ਼ਾਇਰ ਸ਼ੰਕਰ ਸਿੰਘ ਪਰਵਾਨਾ ਸਦੀਵੀ ਵਿਛੋੜਾ ਦੇ ਗਏ।

ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਸਾਹਿਤਕ ਹਲਕਿਆਂ ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਣ ਵਾਲੇ ਪੰਜਾਬੀ ਜ਼ੁਬਾਨ ਦੇ ਨਾਮਵਰ ਬਜ਼ੁਰਗ ਸ਼ਾਇਰ ਸ਼ੰਕਰ ਸਿੰਘ ਪਰਵਾਨਾ ਸਦੀਵੀ ਵਿਛੋੜਾ ਦੇ ਗਏ। ਬੀਤੀ ਦੇਰ ਰਾਤ ਉਨ੍ਹਾਂ 88 ਸਾਲ ਦੀ ਉਮਰ ਵਿਚ ਅੰਤਿਮ ਸਾਹ ਲਏ।
ਉਨ੍ਹਾਂ ਨੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ 'ਕਾਵਿ ਸਾਂਝਾਂ' 'ਕਲਮਾਂ ਦੀ ਪ੍ਰਵਾਜ', 'ਕਲਮਾਂ ਦੀ ਲੋਅ' 'ਜੁਗਨੂੰਆਂ ਦੇ ਅੰਗ ਸੰਗ' 'ਕਲਮਾਂ ਦਾ ਕਾਫਲਾ' 'ਧੰਨੁ ਲੇਖਾਰੀ ਨਾਨਕਾ' 'ਜੰਗ ਜਿੱਤਾਂਗੇ ਜ਼ਰੂਰ' ਅਤੇ 'ਹਿੰਦ ਦੀ ਚਾਦਰ' ਵਿੱਚ ਆਪਣੀਆਂ ਵੱਡਮੁੱਲੀਆਂ ਕਾਵਿ-ਰਚਾਨਵਾਂ ਦਾ ਯੋਗਦਾਨ ਪਾਇਆ ਹੈ । ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਰ ਨੂੰ ਕਸਬਾ ਖਡੂਰ ਸਾਹਿਬ ਵਿਖੇ ਕਰ ਦਿੱਤਾ ਗਿਆ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਮਨਜੀਤ ਸਿੰਘ ਵੱਸੀ, ਸਕੱਤਰ ਸਿੰਘ ਪੁਰੇਵਾਲ, ਅਜੈਬ ਸਿੰਘ ਬੋਦੇਵਾਲ ਅਤੇ ਡਾ: ਭੁਪਿੰਦਰ ਸਿੰਘ ਕੰਮੋਕੇ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਤੇ ਦੁਸ਼ਾਲਾ ਭੇਟ ਕੀਤਾ।
ਇਸ ਮੌਕੇ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਕਿਹਾ ਕਿ ਸ਼ਾਇਰ ਸ਼ੰਕਰ ਸਿੰਘ ਦੀ ਮੌਤ ਨਾਲ ਪੰਜਾਬੀ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਕੌਮੀ ਸਵਤੰਤਰ (ਕਾਵਿ ਸਾਂਝਾਂ) ਸਮੇਤ ਵੱਖ ਸਾਹਿਤਕ ਸਬਾਵਾਂ ਨੇ ਉਨ੍ਹਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।