ਟਾਂਗਰਾ 'ਚ ਜ਼ਹਿਰੀਲੇ ਸੱਪ ਦੇ ਡੰਗਣ ਨਾਲ 21 ਸਾਲਾ ਨੌਜਵਾਨ ਦੀ ਮੌਤ, ਇਲਾਕੇ 'ਚ ਸੋਗ ਦੀ ਲਹਿਰ
ਇਥੋਂ ਨਜਦੀਕੀ ਪਿੰਡ ਮੁੱਛਲ ਦੇ ਮੈਂਬਰ ਪੰਚਾਇਤ ਅਤੇ ਮੈਂਬਰ ਬਲਾਕ ਸੰਮਤੀ ਕੁਲਵਿੰਦਰ ਸਿੰਘ ਦੇ ਇਕਲੌਤੇ ਪੁੱਤਰ ਸਰਵਣ ਸਿੰਘ 21 ਸਾਲ ਦੀ ਕਿਸੇ ਜਹਿਰੀਲੇ ਸੱਪ ਦੇ ਡੱਸਣ ਕਾਰਣ ਮੌਤ ਹੋ ਗਈ ਹੈ। ਸਰਵਣ ਘਰ ਵਿਚ ਹੀ ਸੁੱਤਾ ਪਿਆ ਸੀ ਕਿ ਕੋਈ ਜਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ। ਜਿਸ ਦਾ ਸਮੇਂ ਸਿਰ ਪਤਾ ਨਹੀਂ ਲੱਗ ਸਕਿਆ। ਵੱਖ-ਵੱਖ ਹਸਪਤਾਲਾਂ ਵਿਚੋਂ ਇਲਾਜ ਕਰਵਾਇਆ, ਪਰ ਉਸ ਬਹੁਤ ਦੇਰ ਹੋ ਚੁੱਕੀ ਸੀ। ਬੀਤੇ ਦੋ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ।
Publish Date: Thu, 23 Jul 2026 12:30 PM (IST)
Updated Date: Thu, 23 Jul 2026 12:31 PM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ, ਟਾਂਗਰਾ : ਇਥੋਂ ਨਜਦੀਕੀ ਪਿੰਡ ਮੁੱਛਲ ਦੇ ਮੈਂਬਰ ਪੰਚਾਇਤ ਅਤੇ ਮੈਂਬਰ ਬਲਾਕ ਸੰਮਤੀ ਕੁਲਵਿੰਦਰ ਸਿੰਘ ਦੇ ਇਕਲੌਤੇ ਪੁੱਤਰ ਸਰਵਣ ਸਿੰਘ 21 ਸਾਲ ਦੀ ਕਿਸੇ ਜਹਿਰੀਲੇ ਸੱਪ ਦੇ ਡੱਸਣ ਕਾਰਣ ਮੌਤ ਹੋ ਗਈ ਹੈ। ਸਰਵਣ ਘਰ ਵਿਚ ਹੀ ਸੁੱਤਾ ਪਿਆ ਸੀ ਕਿ ਕੋਈ ਜਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ। ਜਿਸ ਦਾ ਸਮੇਂ ਸਿਰ ਪਤਾ ਨਹੀਂ ਲੱਗ ਸਕਿਆ। ਵੱਖ-ਵੱਖ ਹਸਪਤਾਲਾਂ ਵਿਚੋਂ ਇਲਾਜ ਕਰਵਾਇਆ, ਪਰ ਉਸ ਬਹੁਤ ਦੇਰ ਹੋ ਚੁੱਕੀ ਸੀ। ਬੀਤੇ ਦੋ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ।
ਸੀਨੀਅਰ ਆਗੂ ਹਰਪਾਲ ਸਿੰਘ ਚੌਹਾਨ, ਸਵਿੰਦਰ ਸਿੰਘ ਮੁਛੱਲ ਸਰਕਲ ਪ੍ਰਧਾਨ, ਗੁਰਦੀਪ ਸਿੰਘ ਸਰਪੰਚ ਕੋਟਲਾ, ਲਖਵਿੰਦਰ ਕੌਰ ਚਾਹਲ ਸਰਪੰਚ ਟਾਂਗਰਾ, ਦਵਿੰਦਰ ਸਿੰਘ ਸਰਪੰਚ ਜਬੋਵਾਲ, ਗੁਰਦੇਵ ਸਿੰਘ ਸਰਪੰਚ ਅੱਡਾ ਟਾਂਗਰਾ, ਜਗਰੂਪ ਸਿੰਘ ਸਰਪੰਚ ਚੌਹਾਨ, ਭੁਪਿੰਦਰ ਸਿੰਘ ਚਾਹਲ ਸਰਕਲ ਪ੍ਰਧਾਨ ਆਦਿ ਆਗੂਆਂ ਨੇ ਸਰਵਣ ਸਿੰਘ ਦੀ ਮੌਤ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।