ਰੋਟਰੀ ਕਲੱਬ ਈਕੋ ਨੇ ਲੋੜਵੰਦ ਬਾਲਿਕਾਵਾਂ ਦੀ ਸਿੱਖਿਆ ਦਾ ਚੁੱਕਿਆ ਬੀੜਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਟਰੀ ਕਲੱਬ ਆਫ ਅੰਮ੍ਰਿਤਸਰ ਈਕੋ ਵੱਲੋਂ ਬਾਲਿਕਾਵਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਲੋੜਵੰਦ ਵਿਦਿਆਰਥਣਾਂ ਨੂੰ ਬਿਹਤਰ ਭਵਿੱਖ ਵੱਲ ਅੱਗੇ ਵਧਾਉਣ ਦੇ ਮੰਤਵ ਨਾਲ ‘ਉਡਾਨ-ਦ ਵਿੰਗਜ਼ ਟੂ ਗਰਲ
Publish Date: Thu, 03 Sep 2026 04:16 PM (IST)
Updated Date: Thu, 03 Sep 2026 04:19 PM (IST)
‘ਉਡਾਨ’ ਪ੍ਰੋਜੈਕਟ ਤਹਿਤ 50,000 ਦੀ ਸਕਾਲਰਸ਼ਿਪ ਰਾਸ਼ੀ ਪ੍ਰਦਾਨ ਕੀਤੀ : ਪ੍ਰਧਾਨ ਨਾਗਪਾਲ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਟਰੀ ਕਲੱਬ ਆਫ ਅੰਮ੍ਰਿਤਸਰ ਈਕੋ ਵੱਲੋਂ ਬਾਲਿਕਾਵਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਲੋੜਵੰਦ ਵਿਦਿਆਰਥਣਾਂ ਨੂੰ ਬਿਹਤਰ ਭਵਿੱਖ ਵੱਲ ਅੱਗੇ ਵਧਾਉਣ ਦੇ ਮੰਤਵ ਨਾਲ ‘ਉਡਾਨ–ਦ ਵਿੰਗਜ਼ ਟੂ ਗਰਲ ਐਜੂਕੇਸ਼ਨ’ ਪ੍ਰੋਜੈਕਟ ਤਹਿਤ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਹ ਪ੍ਰੋਗਰਾਮ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਜੈਕਟ ਤਹਿਤ ਅਜਿਹੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਿੱਖਿਆ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ, ਜੋ ਮਾਤਾ-ਪਿਤਾ ਦੀ ਅਣਹੋਂਦ ਜਾਂ ਔਖੀਆਂ ਪਰਿਵਾਰਕ ਸਥਿਤੀਆਂ ਕਾਰਨ ਆਪਣੀ ਪੜ੍ਹਾਈ ਜਾਰੀ ਰੱਖਣ ਵਿਚ ਮੁਸ਼ਕਿਲ ਦਾ ਸਾਹਮਣਾ ਕਰ ਰਹੀਆਂ ਹਨ। ਇਸੇ ਮੰਤਵ ਨਾਲ ਰੋਟਰੀ ਕਲੱਬ ਆਫ ਅੰਮ੍ਰਿਤਸਰ ਈਕੋ ਵੱਲੋਂ 50,000 ਦੀ ਸਕਾਲਰਸ਼ਿਪ ਰਾਸ਼ੀ ਪ੍ਰਦਾਨ ਕੀਤੀ ਗਈ, ਤਾਂ ਜੋ ਵਿਦਿਆਰਥਣਾਂ ਦੀ ਸਿੱਖਿਆ ਬਿਨਾਂ ਕਿਸੇ ਆਰਥਿਕ ਰੁਕਾਵਟ ਤੋਂ ਜਾਰੀ ਰਹਿ ਸਕੇ। ਰੋਟਰੀ ਕਲੱਬ ਆਫ ਅੰਮ੍ਰਿਤਸਰ ਈਕੋ ਦੀ ਪ੍ਰਧਾਨ ਰੋਟੇਰੀਅਨ ਪੁਨੀਤ ਕੌਰ ਨਾਗਪਾਲ ਨੇ ਕਿਹਾ ਕਿ ‘ਉਡਾਨ’ ਸਿਰਫ਼ ਆਰਥਿਕ ਸਹਾਇਤਾ ਦਾ ਪ੍ਰੋਜੈਕਟ ਨਹੀਂ, ਸਗੋਂ ਲੋੜਵੰਦ ਬੇਟੀਆਂ ਨੂੰ ਸਿੱਖਿਆ ਦੇ ਜ਼ਰੀਏ ਆਤਮ-ਨਿਰਭਰ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਹਰ ਬੇਟੀ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ ਅਤੇ ਆਰਥਿਕ ਹਾਲਾਤ ਉਸਦੀ ਸਿੱਖਿਆ ਵਿੱਚ ਰੁਕਾਵਟ ਨਹੀਂ ਬਣਨੇ ਚਾਹੀਦੇ। ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਐਡਵੋਕੇਟ ਐਸਐਸ ਬੱਤਰਾ, ਪਾਸਟ ਪ੍ਰਧਾਨ ਰੋਟੇਰੀਅਨ ਜਸਪਾਲ ਸਿੰਘ, ਸੰਜੇ ਮਹਿਰਾ ਅਤੇ ਪੁਨੀਤ ਬਾਂਸਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਾਰਿਆਂ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਲੋੜਵੰਦ ਬਾਲਿਕਾਵਾਂ ਦੀ ਸਿੱਖਿਆ ਲਈ ਭਵਿੱਖ ਵਿੱਚ ਵੀ ਸਹਿਯੋਗ ਜਾਰੀ ਰੱਖਣ ਦੀ ਵਚਨਬੱਧਤਾ ਜਤਾਈ। ਸਕੂਲ ਪ੍ਰਬੰਧਨ ਨੇ ਰੋਟਰੀ ਕਲੱਬ ਆਫ ਅੰਮ੍ਰਿਤਸਰ ਈਕੋ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ। ਉਡਾਨ’ ਦਾ ਸੁਨੇਹਾ ਹੈ ਹਰ ਧੀ ਨੂੰ ਸਿੱਖਿਆ, ਸਨਮਾਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਖੰਭ ਮਿਲਣ।