ਪਿੰਡ ਕਠਾਣੀਆ ਵਿਖੇ ਰਿਟਾਇਰਡ ਪੁਲਿਸ ਇੰਸਪੈਕਟਰ ਘਰ ਬੰਦੀ ਬਣਾ ਕੇ ਕੀਤੀ ਲੁੱਟ ਗੁਰਨੇਕ ਸਿੰਘ ਪੰਨੂ, ਪੰਜਾਬੀ ਜਾਗਰਣ ਖਾਸਾ : ਮੰਗਲਵਾਰ ਸਵੇਰੇ ਤੜਕਸਾਰ 3:30 ਦੇ ਕਰੀਬ ਪੁਲਿਸ ਥਾਣਾ ਘਰਿੰਡਾ ਦੇ ਅਧੀਨ ਆਉਂਦੀ ਪੁਲਿਸ ਚੌਕੀ ਖਾਸਾ ਦੇ ਅਧਿਕਾਰ ਖੇਤਰ ਵਿਚ ਆਉਂਦੇ ਪਿੰਡ ਕਠਾਣੀਆਂ ਵਿਖੇ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਪੰਜਾਬ
Publish Date: Tue, 20 Oct 2026 06:05 PM (IST)
Updated Date: Tue, 20 Oct 2026 06:06 PM (IST)
ਇਸ ਗਿਰੋਹ ਵੱਲੋਂ ਪਿੰਡ ਰਾਮਪੁਰਾ ਵਿਖੇ ਮਹਾਂਬੀਰ ਸਰਪੰਚ ਅਤੇ ਇਕ ਹੋਰ ਘਰ ਨੂੰ 2 ਵਜੇ ਦੇ ਕਰੀਬ ਨਿਸ਼ਾਨਾ ਬਣਾਉਣ ਦੀ ਕੀਤੀ ਕੋਸ਼ਿਸ਼ 8 ਤੋਲੇ ਸੋਨਾ, 4 ਹਜਾਰ ਡਾਲਰ, ਰਿਵਾਲਵਰ, ਬੰਦੂਕ, 1 ਲੱਖ ਰੁਪਏ, 2 ਫੋਨ ਕੀਤੇ ਚੋਰੀ ਘਰ ਵਿਚ ਪਿਸਤੋਲ ਅਤੇ ਰਿਵਾਲਵਰ ਦੀ ਨੋਕ ਹੇਠ ਬੰਦੀ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ ਗੁਰਨੇਕ ਸਿੰਘ ਪੰਨੂ, ਪੰਜਾਬੀ ਜਾਗਰਣ ਖਾਸਾ : ਮੰਗਲਵਾਰ ਸਵੇਰੇ ਤੜਕਸਾਰ 3:30 ਦੇ ਕਰੀਬ ਪੁਲਿਸ ਥਾਣਾ ਘਰਿੰਡਾ ਦੇ ਅਧੀਨ ਆਉਂਦੀ ਪੁਲਿਸ ਚੌਕੀ ਖਾਸਾ ਦੇ ਅਧਿਕਾਰ ਖੇਤਰ ਵਿਚ ਆਉਂਦੇ ਪਿੰਡ ਕਠਾਣੀਆਂ ਵਿਖੇ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦੇ ਰਿੰਟਾਇੰਰਡ ਇੰਸਪੈਕਟਰ ਸੁਖਦੇਵ ਸਿੰਘ ਵਾਸੀ ਪਿੰਡ ਕਠਾਣੀਆਂ ਜਿਲਾ ਅੰਮ੍ਰਿਤਸਰ ਨਜਦੀਕ ਹਿੰਮਤ ਮਹਿਲ ਪੈਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਤੜਕਸਾਰ 3:30 ਵਜੇ ਬਾਹਰ ਡਰਾਇੰਗ ਰੂਮ ਦੀ ਗਰਿੱਲ ਨੂੰ ਕਿਸੇ ਚੀਜ ਨਾਲ ਪੁੱਟ ਕੁੇ ਘਰ ਅੰਦਰ 4 ਵਿਅਕਤੀ ਦਾਖਲ ਹੋ ਗਏ ਅਤੇ ਘਰ ਵਿਚ ਸਿਰਫ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਹੀ ਰਹਿੰਦੇ ਸਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕੁੱਲ 4 ਵਿਅਕਤੀ ਮੁੰੂਹ ਢੱਕੇ ਹੋਏ ਸਨ, ਨੇ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਨੂੰ ਸਿਰ ਉਪਰ ਪਿਸਟਲ ਅਤੇ ਰਿਵਾਲਵਰ ਰੱਖ ਕੇ ਬੰਦੀ ਬਣਾ ਲਿਆ। ਸੁਖਦੇਵ ਸਿੰਘ ਦੀ ਪਤਨੀ ਨਰਿੰਦਰਪਾਲ ਕੌਰ ਦੇ ਗੱਲ ਵਿਚ ਪਾਈ ਚੈਨ ਅਤੇ ਕੰਨਾਂ ਦੀ ਵਾਲੀਆਂ ਲਾਹ ਕੇ ਘਰ ਵਿਚ ਅਲਮਾਰੀਆਂ ਅਤੇ ਪੇਟੀਆਂ ਦੀ ਫੋਲਾ ਫਲਾਈ ਕਰਨ ਲੱਗ ਪਏ, ਜਿਸ ਵਿਚੋਂ ਉਨ੍ਹਾਂ ਨੂੰ 8 ਤੋਲੇ ਦੇ ਕਰੀਬ ਸੋਨਾ, 12 ਬੋਰ ਬੰਦੂਕ, ਇਕ 32 ਬੋਰ ਰਿਵਾਲਵਰ ਨਾਲ 30 ਰੋਦ, 4 ਹਜਾਰ ਕਨੇਡੀਅਨ ਡਾਲਰ, 1 ਲੱਖ ਰੁਪਏ, ਕੈਮਰੇ ਦਾ ਡੀਵੀਆਰ, 2 ਫੋਨ, ਘੜੀਆਂ, 10 ਕਿਲੋ ਘਿਓ ਆਦਿ ਲੈ ਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਮਹਾਂਬੀਰ ਸਿੰਘ ਸਰਪੰਚ ਨੇ ਦੱਸਿਆ ਕਿ ਇਸੇ ਰਾਤ ਉਨ੍ਹਾਂ ਦੇ ਘਰ ਪਿੰਡ ਰਾਮਪੁਰਾ ਵੀ ਇਸ ਗਿਰੋਹ ਨੇ ਭੰਨਤੋੜ ਕਰ ਕੇ ਘਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਾਮਯਾਬ ਨਹੀਂ ਹੋ ਸਕੇ ਅਤੇ ਨਾਲ ਦੇ ਪਿੰਡ ਵਿਚ ਵੀ ਇਕ ਹੋਰ ਵਿਅਕਤੀ ਦੇ ਘਰ ਨੂੰ ਨਿਸ਼ਾਨਾ ਬਣਾਉਣਾ ਚਾਹਿਆ ਸੀ। ਸੁਖਦੇਵ ਸਿੰਘ ਨੇ ਦੱਸਿਆ ਕਿ 2 ਵਿਅਕਤੀ ਕੋਲ ਰਿਵਾਲਵਰ, ਇਕ ਕੋਲ ਪਿਸਟਲ ਅਤੇ 1 ਕੋਲ ਕਿਰਚ ਸੀ। ਸਾਰੇ ਘਰ ਵਿਚ ਉਥਲ ਪੁੱਥਲ ਮਚਾਉਣ ਉਪਰੰਤ ਸਾਰਾ ਸਮਾਨ ਲੈ ਕੇ ਫਰਾਰ ਹੋ ਗਏ। ਇਸ ਵਾਰਦਾਤ ਨਾਲ ਆਸਪਾਸ ਦੇ ਪਿੰਡਾਂ ਵਿਚ ਬਹੁਤ ਸਹਿਮ ਦਾ ਮਾਹੋਲ ਹੈ। ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਬਹੁਤ ਹੀ ਜਲਦ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।