ਦੁਕਾਨ ’ਤੇ ਗਾਹਕ ਬਣ ਕੇ ਆਏ ਲੁਟੇਰੇ ਔਰਤ ਦੀ ਸੋਨੇ ਦੀ ਵਾਲੀ ਝਪਟ ਕੇ ਫਰਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੁਲਿਸ ਥਾਣਾ ਵੱਲਾ ਦੇ ਅਧੀਨ ਪੈਂਦੇ ਵੱਲਾ ਖੇਤਰ ਵਿਚ ਦੁਕਾਨ 'ਤੇ ਗ੍ਰਾਹਕ ਬਣ ਕੇ ਆਏ ਲੁਟੇਰੇ ਔਰਤ ਦੇ ਕੰਨ ਵਿਚ ਪਾਈ ਸੋਨੇ ਦੀ ਵਾਲੀ ਝਪਟ ਕੇ
Publish Date: Thu, 01 Oct 2026 06:54 PM (IST)
Updated Date: Thu, 01 Oct 2026 06:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੁਲਿਸ ਥਾਣਾ ਵੱਲਾ ਦੇ ਅਧੀਨ ਪੈਂਦੇ ਵੱਲਾ ਖੇਤਰ ਵਿਚ ਦੁਕਾਨ ਤੇ ਗ੍ਰਾਹਕ ਬਣ ਕੇ ਆਏ ਲੁਟੇਰੇ ਔਰਤ ਦੇ ਕੰਨ ਵਿਚ ਪਾਈ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਏ। ਔਰਤ ਤੋਂ ਵਾਲੀ ਝਪਟਣ ਅਤੇ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋਣ ਦੀ ਸਾਰੀ ਘਟਨਾ ਦੁਕਾਨ ਅਤੇ ਆਸਪਾਸ ਲੱਗੇ ਦੁਕਾਨਾਂ ਅਤੇ ਇਮਾਰਤਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਔਰਤ ਸਤਵਿੰਦਰ ਕੌਰ ਪਤਨੀ ਸਵ. ਦਵਿੰਦਰ ਸਿੰਘ ਵਾਸੀ ਮੇਨ ਬਾਜ਼ਾਰ ਵੱਲਾ ਨੇ ਦੱਸਿਆ ਕਿ ਉਨ੍ਹਾਂ ਦੀ ਗੁਰਦੁਆਰਾ ਕੋਠਾ ਸਾਹਿਬ ਦੇ ਸਾਹਮਣੇ ਰੋਹਿਤ ਕਲੈਕਸ਼ਨ ਦੇ ਨਾਂ ਦੀ ਦੁਕਾਨ ਹੈ। ਬੁੱਧਵਾਰ ਦੀ ਦੁਪਹਿਰ ਨੂੰ ਉਹ ਦੁਕਾਨ ਤੇ ਬੈਠੀ ਸੀ, ਦੁਕਾਨ ਤੇ ਹੋਰ ਵੀ ਗ੍ਰਾਹਕ ਸਨ। ਇਕ ਨੌਜਵਾਨ ਜਿਸ ਨੇ ਸਿਰ ਤੇ ਰੁਮਾਲ ਬੰਨ੍ਹਿਆ ਹੋਇਆ ਸੀ ਦੁਕਾਨ ਤੇ ਆਇਆ ਜੋ ਨਸ਼ੇ ਦੀ ਹਾਲਤ ਵਿਚ ਲੱਗ ਰਿਹਾ ਸੀ, ਉਸ ਦਾ ਇੱਕ ਸਾਥੀ ਮੋਟਰਸਾਈਕਲ ਤੇ ਦੁਕਾਨ ਦੇ ਬਾਹਰ ਖੜ੍ਹਾ ਰਿਹਾ। ਨੌਜਵਾਨ ਨੇ ਦੁਕਾਨ ਦੇ ਅੰਦਰ ਆ ਕੇ ਪੈਂਟ-ਸ਼ਰਟ ਦੀ ਮੰਗ ਕੀਤੀ ਅਤੇ ਪਸੰਦ ਕਰਨ ਤੋਂ ਬਾਅਦ ਚਾਰ-ਚਾਰ ਸੌ ਰੁਪਏ ਦੇ ਕੇ ਬਾਕੀ ਪੈਸਿਆਂ ਦੀ ਮੰਗ ਕੀਤੀ। ਜਦੋਂ ਉਹ ਗੱਲੇ ਵਿਚੋਂ ਪੈਸੇ ਕੱਢਣ ਲੱਗੀ ਤਾਂ ਉਸ ਨੇ ਉਨ੍ਹਾਂ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਤੇ ਹੱਥ ਪਾਇਆ ਅਤੇ ਝਪਟ ਕੇ ਦੁਕਾਨ ਦੇ ਬਾਹਰ ਖੜ੍ਹੇ ਆਪਣੇ ਸਾਥੀ ਨਾਲ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ। ਸਤਵਿੰਦਰ ਕੌਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਕਾਫੀ ਚਹਿਲ-ਪਹਿਲ ਹੁੰਦੀ ਹੈ ਫਿਰ ਵੀ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੇ ਬੇਖੌਫ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ। ਜਾਂਚ ਅਧਿਕਾਰੀ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਲੁਟੇਰਿਆਂ ਦੀ ਪਛਾਣ ਹੋ ਗਈ ਹੈ, ਜਲਦ ਹੀ ਲੁਟੇਰੇ ਪੁਲਿਸ ਦੀ ਹਿਰਾਸਤ ਵਿਚ ਹੋਣਗੇ।