ਸਰਪੰਚ ਦੀ ਐਕਟਿਵਾ ਲੈ ਕੇ ਲੁਟੇਰਾ ਫਰਾਰ ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਪੰਜਾਬ ਦੇ ਅੰਦਰ ਚੋਰੀ ਲੁੱਟਮਾਰ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਹੁਣ ਘਰ ਦੀ ਚਾਰ ਦੀਵਾਰੀ ਦੇ ਅੰਦਰੋਂ ਦਿਨ ਦਿਹਾੜੇ ਲੁੱਟਾਂ ਹੋ ਰਹੀਆਂ ਹਨ। ਬਹੁਤੇ ਘਰਾਂ ਦੇ ਬਜ਼ੁਰਗ ਗੋਡਿਆਂ
Publish Date: Mon, 14 Sep 2026 06:33 PM (IST)
Updated Date: Mon, 14 Sep 2026 06:35 PM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਪੰਜਾਬ ਦੇ ਅੰਦਰ ਚੋਰੀ ਲੁੱਟਮਾਰ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਹੁਣ ਘਰ ਦੀ ਚਾਰ ਦੀਵਾਰੀ ਦੇ ਅੰਦਰੋਂ ਦਿਨ ਦਿਹਾੜੇ ਲੁੱਟਾਂ ਹੋ ਰਹੀਆਂ ਹਨ। ਬਹੁਤੇ ਘਰਾਂ ਦੇ ਬਜ਼ੁਰਗ ਗੋਡਿਆਂ, ਲੱਤਾਂ ਤੋਂ ਪੀੜਤ ਹੋਣ ਕਾਰਣ ਬਾਹਰਲੇ ਦਰਵਾਜ਼ੇ ਖੁੱਲੇ ਰੱਖਦੇ ਹਨ। ਕਿਸੇ ਦੇ ਆਉਣ ਜਾਣ ਤੇ ਵਾਰ ਵਾਰ ਗੇਟ ਖੋਲ੍ਹਣ ਵਾਸਤੇ ਉਠਣਾ ਨਾ ਪਵੇ ਅਤੇ ਬਹੁਤੇ ਲੋਕ ਸਕੂਟਰਾਂ ਮੋਟਰਸਾਈਕਲਾਂ ਟਰੈਕਟਰਾਂ ਦੀਆਂ ਚਾਬੀਆਂ ਵੀ ਵਿਚ ਹੀ ਲੱਗੀਆਂ ਰਹਿਣ ਦਿੰਦੇ ਹਨ ਕਿ ਘਰ ਦੇ ਅੰਦਰੋਂ ਕੌਣ ਲੈ ਜਾਵੇਗਾ। ਪਰ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਘਰ ਦੇ ਅੰਦਰ ਖੜੇ ਵਾਹਨਾਂ ਨੂੰ ਲਾਕ ਕਰਕੇ ਚਾਬੀਆਂ ਕੱਢ ਕੇ ਸੰਭਾਲਣੀਆਂ ਪੈਣਗੀਆਂ। ਇਸ ਤਰਾਂ ਦਾ ਮਾਮਲਾ ਦਾ ਪਿੰਡ ਟਾਂਗਰਾ ਦੀ ਸਰਪੰਚ ਲਖਵਿੰਦਰ ਕੌਰ ਚਾਹਲ ਦੇ ਘਰ ਦਾ ਸਾਹਮਣੇ ਆਇਆ ਹੈ। ਸਰਪੰਚ ਲਖਵਿੰਦਰ ਕੌਰ ਚਾਹਲ ਨੇ ਦੱਸਿਆ ਕਿ ਉਹ ਕਿਸੇ ਦੇ ਝਗੜੇ ਦੇ ਫੈਸਲੇ ਦੇ ਸਬੰਧ ਵਿਚ ਗਈ ਹੋਈ ਸੀ। ਉਨ੍ਹਾਂ ਦਾ ਪਤੀ ਇਕਬਾਲ ਸਿੰਘ ਲੜਕੀ ਸਿਮਰਨਜੀਤ ਕੌਰ ਅਤੇ ਮੇਰਾ ਪਤੀ ਇਕਬਾਲ ਸਿੰਘ ਅਤੇ ਘਰੇਲੂ ਕੰਮ ਕਰਨ ਵਾਲੀ ਲੜਕੀ ਘਰ ਅੰਦਰ ਹੀ ਮੌਜੂਦ ਸਨ। ਇਕ ਵਿਅਕਤੀ ਰੇਕੀ ਕਰਨ ਲਈ ਘਰ ਆਇਆ ਤੇ ਲੜਕੀ ਨੂੰ ਪੁੱਛਿਆ ਕਿ ਸਰਪੰਚ ਕਿੱਥੇ ਹੈ, ਮੈਂ ਜ਼ਰੂਰੀ ਕੰਮ ਲਈ ਮਿਲਣਾ ਹੈ। ਜਦੋਂ ਉਸ ਨੂੰ ਦੱਸਿਆ ਕਿ ਉਹ ਕਿਸੇ ਦੇ ਫੈਸਲੇ ਵਾਸਤੇ ਗਏ ਹੋਏ ਹਨ ਤਾਂ ਉਹ ਵਾਪਸ ਚਲਾ ਗਿਆ ਅਤੇ ਬਹੁਤ ਜਲਦੀ ਵਾਪਸ ਆ ਗਿਆ। ਸਕੂਟਰੀ ਦੀ ਚਾਬੀ ਵਿਚ ਲੱਗੀ ਹੋਈ ਸੀ, ਸਟਾਰਟ ਕਰਕੇ ਜਦੋਂ ਤੱਕ ਘਰਦੇ ਬਾਹਰ ਨਿਕਲ ਲੈ ਕੇ ਰਫੂ ਚੱਕਰ ਹੋ ਗਿਆ। ਇਸ ਦੀ ਰਿਪੋਰਟ ਪੁਲਿਸ ਚੌਕੀ ਟਾਂਗਰਾ ਵਿਚ ਦਰਜ ਕਰਵਾ ਦਿਤੀ ਗਈ ਹੈ। ਚੌਕੀ ਇੰਚਾਰਜ ਟਾਂਗਰਾ ਨਰਿੰਦਰਪਾਲ ਸਿੰਘ ਨੇ ਦੱਸਿਆ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਬਹੁਤ ਜਲਦੀ ਕਾਬੂ ਕੀਤਾ ਜਾਵੇਗਾ।