ਗੁਰਦੁਆਰਾ ਬਾਬਾ ਹੰਦਾਲ ਜੀ ਵਿਖੇ ਡਾ. ਕੁਲਦੀਪ ਸਿੰਘ ਮੱਲੀ ਦਾ ਸੇਵਾ ਮੁਕਤੀ ਸਮਾਗਮ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸਿਹਤ ਤੇ ਭਲਾਈ ਮਹਿਕਮੇ ’ਚ 37 ਸਾਲ ਦੀ ਸੇਵਾ ਨਿਭਾਉਣ ਉਪਰੰਤ ਡਾ. ਕੁਲਦੀਪ ਸਿੰਘ ਮੱਲੀ ਵੱਲੋਂ ਸਵੈ-ਇੱਛਾ ਨਾਲ ਲਈ ਗਈ ਸੇਵਾਮੁਕਤੀ ਦੇ ਸਬੰਧ ਵਿਚ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਰਿਟਾਇਰਮੈਂਟ
Publish Date: Tue, 15 Sep 2026 04:31 PM (IST)
Updated Date: Tue, 15 Sep 2026 04:32 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸਿਹਤ ਤੇ ਭਲਾਈ ਮਹਿਕਮੇ ’ਚ 37 ਸਾਲ ਦੀ ਸੇਵਾ ਨਿਭਾਉਣ ਉਪਰੰਤ ਡਾ. ਕੁਲਦੀਪ ਸਿੰਘ ਮੱਲੀ ਵੱਲੋਂ ਸਵੈ-ਇੱਛਾ ਨਾਲ ਲਈ ਗਈ ਸੇਵਾਮੁਕਤੀ ਦੇ ਸਬੰਧ ਵਿਚ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਰਿਟਾਇਰਮੈਂਟ ਸਮਾਗਮ ਗੁਰਦੁਆਰਾ ਬਾਬਾ ਹੰਦਾਲ ਜੀ ਜੰਡਿਆਲਾ ਗੁਰੂ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਸੰਗਤਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਡਾ. ਮੱਲੀ ਦੇ ਚੰਗੇ ਅਤੇ ਖੁਸ਼ਹਾਲ ਭਵਿੱਖ ਲਈ ਅਰਦਾਸ ਕੀਤੀ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਸਾਬਕਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਕਥਾ-ਵਿਚਾਰ ਸਰਵਣ ਕਰਵਾਉਂਦਿਆਂ ਗੁਰਬਾਣੀ ਦੇ ਉਪਦੇਸ਼ਾਂ ’ਤੇ ਚੱਲਣ ਤੇ ਸੇਵਾ-ਸਿਮਰਨ ਨਾਲ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ। ਦੱਸਣਯੋਗ ਹੈ ਕਿ ਡਾ. ਕੁਲਦੀਪ ਸਿੰਘ ਮੱਲੀ, ਪੁੱਤਰ ਮਹਿੰਦਰ ਸਿੰਘ ਮੱਲੀ ਤੇ ਮਾਤਾ ਗੁਰਦੀਪ ਕੌਰ ਨੇ 13 ਜੁਲਾਈ 1989 ਨੂੰ ਸਿਹਤ ਤੇ ਭਲਾਈ ਮਹਿਕਮੇ ਵਿਚ ਕਲਰਕ ਵਜੋਂ ਨੌਕਰੀ ਸ਼ੁਰੂ ਕੀਤੀ ਸੀ। ਕਰੀਬ 37 ਸਾਲ ਦੀ ਸੇਵਾ ਉਪਰੰਤ ਉਨ੍ਹਾਂ ਨੇ ਆਪਣੀ ਨੌਕਰੀ ਦਾ ਇੱਕ ਸਾਲ ਬਾਕੀ ਹੋਣ ਦੇ ਬਾਵਜੂਦ ਸਵੈ-ਇੱਛਾ ਨਾਲ ਸੇਵਾ ਮੁਕਤੀ ਲੈ ਲਈ। ਗੁਰਦੁਆਰਾ ਬਾਬਾ ਹੰਦਾਲ ਜੀ ਦੇ ਮੁੱਖ ਸੇਵਾਦਾਰ ਬਾਬਾ ਪਰਮਾਨੰਦ ਨੇ ਡਾ. ਮੱਲੀ ਦੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਚੜ੍ਹਦੀ ਕਲਾ ਅਤੇ ਉੱਚੇ-ਸੁੱਚੇ ਜੀਵਨ ਲਈ ਅਸ਼ੀਰਵਾਦ ਦਿੱਤਾ। ਇਸ ਮੌਕੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਦੀਪ ਸਿੰਘ ਏਆਰ, ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਕੋਟ, ਡੀਐਸਪੀ ਹਰਕ੍ਰਿਸ਼ਨ ਸਿੰਘ, ਸਾਬਕਾ ਪ੍ਰਧਾਨ ਮੌਜੂਦਾ ਕੌਂਸਲਰ ਰਾਜ ਕੁਮਾਰ ਮਲਹੋਤਰਾ, ਸਰਪੰਚ ਨਵਕਰਨ ਸਿੰਘ ਲਵਲੀ, ਸੋਨੂ ਵਿਰਕ, ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਸਨੇਹੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਡਾ. ਮੱਲੀ ਨਾਲ ਖੁਸ਼ੀ ਸਾਂਝੀ ਕੀਤੀ।