ਵਾਰਡ ਨੰਬਰ 80 ਵਿਖੇ ਸੀਵਰੇਜ ਸਮੱਸਿਆ ਤੋਂ ਪਰੇਸ਼ਾਨ ਇਲਾਕਾ ਨਿਵਾਸੀਆਂ ਨੂੰ ਦਿਵਾਈ ਨਿਜਾਤ
ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਹਲਕਾ ਪੱਛਮੀ ਵਿਖੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਡੇ ਪੱਧਰ ਤੇ ਵਿਕਾਸ ਕਾਰਜ ਅਤੇ ਸੀਵਰੇਜ ਸਫਾਈ ਕਾਰਜ ਕਰਵਾਏ ਜਾ ਰਹੇ ਹਨ। ਜਿਸ ਸਿਲਸਿਲੇ ਦੇ ਚਲਦਿਆਂ ਨਿਊ
Publish Date: Mon, 02 Nov 2026 04:14 PM (IST)
Updated Date: Mon, 02 Nov 2026 04:17 PM (IST)
ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਹਲਕਾ ਪੱਛਮੀ ਵਿਖੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਡੇ ਪੱਧਰ ਤੇ ਵਿਕਾਸ ਕਾਰਜ ਅਤੇ ਸੀਵਰੇਜ ਸਫਾਈ ਕਾਰਜ ਕਰਵਾਏ ਜਾ ਰਹੇ ਹਨ। ਜਿਸ ਸਿਲਸਿਲੇ ਦੇ ਚਲਦਿਆਂ ਨਿਊ ਰਣਜੀਤਪੁਰਾ ਵਾਰਡ ਨੰਬਰ 80 ਵਿਚ ਵਿਖੇ ਇਲਾਕਾ ਨਿਵਾਸੀਆਂ ਦੀ ਪੂਰ ਜ਼ੋਰ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਰਡ ਇੰਚਾਰਜ ਅਰੁਣ ਪਿੰਕਾ ਵੱਲੋਂ ਸੁਪਰ ਸੱਕਰ ਮਸ਼ੀਨ ਲਗਾ ਕੇ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਆ ਰਹੀ ਸੀਵਰੇਜ ਸਮੱਸਿਆ ਤੋਂ ਨਿਜਾਤ ਦਿਲਵਾਈ। ਇਸ ਮੌਕੇ ਅਰੁਣ ਪਿੰਕਾ ਨੇ ਕਿਹਾ ਕਿ ਵਾਰਡ ਨੰਬਰ 80 ਵਿੱਚ ਇਲਾਕਾ ਨਿਵਾਸੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਵੱਡੀ ਗਿਣਤੀ ਵਿੱਚ ਡਾਕਟਰ ਜਸਬੀਰ ਸਿੰਘ ਸੰਧੂ ਨੂੰ ਵੋਟਾਂ ਪਾ ਕੇ ਜਿਤਾਉਣ ਅਤੇ ਆਪ ਸਰਕਾਰ ਨੂੰ ਦੁਬਾਰਾ ਲਿਆਉਣ ਵਿਚ ਪੂਰਾ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਵਰਿੰਦਰ, ਗੁਰਜਿੰਦਰ ਸਿੰਘ ਰਾਜਾ, ਕੇਵਲ ਬਿੱਲਾ, ਕੁਲਦੀਪ ਸ਼ਰਮਾ, ਮਨਜੀਤ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਕੁਮਾਰ, ਮੋਹਨ ਲਾਲ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।