ਅੰਮ੍ਰਿਤਸਰ 'ਚ ਖ਼ੌਫ਼ਨਾਕ ਵਾਰਦਾਤ, ਘਰ 'ਚ ਵੜ ਕੇ ਰਿਸ਼ਤੇਦਾਰਾਂ ਨੇ ਮਾਰੀਆਂ ਗੋਲੀਆਂ; ਵਿਅਕਤੀ ਗੰਭੀਰ ਜ਼ਖ਼ਮੀ ਇਹ ਘਟਨਾ ਸ਼ਨੀਵਾਰ ਦੁਪਹਿਰ 2:30 ਵਜੇ ਤੋਂ ਬਾਅਦ ਵਾਪਰੀ। ਦੋਸ਼ੀ ਪਿਸਤੌਲ ਲੈ ਕੇ ਭੱਜ ਗਏ। ਪਰਿਵਾਰ ਨੇ ਤੁਰੰਤ ਅਜੈ ਪਾਲ ਸਿੰਘ ਨੂੰ ਨੇੜਲੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇੰਸਪੈਕਟਰ ਗੁਰਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮੁਲਜਮਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮੀਰ ਸ਼ਾਹ ਇਲਾਕੇ ਵਿਚ ਰਹਿਣ ਵਾਲੇ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਅਜੈ ਪਾਲ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਇਕੱਠੇ ਰਹਿੰਦੇ ਹਨ। ਅਜੈ ਪਾਲ ਸਿੰਘ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਘਟਨਾ ਵਾਪਰਨ
Publish Date: Sun, 23 Aug 2026 12:10 PM (IST)
Updated Date: Sun, 23 Aug 2026 12:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਥਾਣਾ ਸਦਰ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਮੀਰ ਸ਼ਾਹ ਇਲਾਕੇ ਵਿਚ ਦੋ ਰਿਸ਼ਤੇਦਾਰਾਂ ਨੇ ਪੁਰਾਣੀ ਰੰਜਿਸ਼ ਕਾਰਨ ਘਰ ਵਿਚ ਦਾਖਲ ਹੋ ਕੇ ਅਜੈ ਪਾਲ ਸਿੰਘ (50) ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ।
ਇਹ ਘਟਨਾ ਸ਼ਨੀਵਾਰ ਦੁਪਹਿਰ 2:30 ਵਜੇ ਤੋਂ ਬਾਅਦ ਵਾਪਰੀ। ਦੋਸ਼ੀ ਪਿਸਤੌਲ ਲੈ ਕੇ ਭੱਜ ਗਏ। ਪਰਿਵਾਰ ਨੇ ਤੁਰੰਤ ਅਜੈ ਪਾਲ ਸਿੰਘ ਨੂੰ ਨੇੜਲੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇੰਸਪੈਕਟਰ ਗੁਰਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮੁਲਜਮਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮੀਰ ਸ਼ਾਹ ਇਲਾਕੇ ਵਿਚ ਰਹਿਣ ਵਾਲੇ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਅਜੈ ਪਾਲ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਇਕੱਠੇ ਰਹਿੰਦੇ ਹਨ। ਅਜੈ ਪਾਲ ਸਿੰਘ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਘਟਨਾ ਵਾਪਰਨ ਵੇਲੇ ਉਹ ਘਰ ਤੋਂ ਬਾਹਰ ਸੀ।
ਇਸ ਦੌਰਾਨ ਅਜੈ ਪਾਲ ਸਿੰਘ ਦੇ ਦੋ ਦੂਰ ਦੇ ਰਿਸ਼ਤੇਦਾਰ ਘਰ ਪਹੁੰਚੇ ਅਤੇ ਅਜੈ ਪਾਲ ਸਿੰਘ ਉਨ੍ਹਾਂ ਨੂੰ ਆਪਣੇ ਕਮਰੇ ਵਿਚ ਲੈ ਗਿਆ। ਉੱਥੇ ਦੋਵਾਂ ਦੀ ਅਜੈਪਾਲ ਸਿੰਘ ਨਾਲ ਬਹਿਸ ਹੋ ਗਈ। ਅਚਾਨਕ ਮੁਲਜਮਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਜੈਪਾਲ ਸਿੰਘ 'ਤੇ ਗੋਲੀਬਾਰੀ ਕਰ ਦਿੱਤੀ। ਪਰਿਵਾਰ ਦੇ ਅਨੁਸਾਰ ਮੁਲਜਮਾਂ ਨੇ ਅਜੈਪਾਲ ਸਿੰਘ 'ਤੇ ਤਿੰਨ ਗੋਲੀਆਂ ਚਲਾਈਆਂ, ਉਹ ਪੇਟ ਵਿਚ ਲੱਗੀਆ। ਗੋਲੀਆਂ ਨਾਲ ਅਜੈਪਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਖੂਨ ਨਾਲ ਲਥਪਥ ਹੋ ਗਿਆ ਅਤੇ ਦੋਸ਼ੀ ਭੱਜ ਗਏ। ਪਰਿਵਾਰਕ ਮੈਂਬਰਾਂ ਨੇ ਗੁਆਂਢੀਆਂ ਨਾਲ ਮਿਲ ਕੇ ਉਸ ਨੂੰ ਹਸਪਤਾਲ ਪਹੁੰਚਾਇਆ।