ਰਾਸ਼ਟਰੀ ਗਊ ਸੁਰੱਖਿਆ ਮਹਾਂਸੰਘ ਨੇ ਗੋਪਾਸ਼ਟਮੀ ਮੌਕੇ ਕੱਢੀ ਸ਼ੋਭਾ ਯਾਤਰਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਸ਼ਟਰੀ ਗਊ ਸੁਰੱਖਿਆ ਮਹਾਂਸੰਘ ਵੱਲੋਂ ਹਾਲ ਗੇਟ ਤੋਂ ਗੋਪਾਸ਼ਟਮੀ ਦੇ ਮੌਕੇ 'ਤੇ ‘ਚੌਥੀ ਸ਼ੋਭਾ ਯਾਤਰਾ’ ਰਾਸ਼ਟਰੀ ਪ੍ਰਧਾਨ ਡਾ. ਰੋਹਨ ਮਹਿਰਾ ਦੀ
Publish Date: Tue, 17 Nov 2026 04:17 PM (IST)
Updated Date: Tue, 17 Nov 2026 04:18 PM (IST)
ਸ਼ੋਭਾ ਯਾਤਰਾ ਵਿਚ ਵੱਖ-ਵੱਖ ਸਕੂਲਾਂ ਦੇ ਲਗਪਗ 600 ਬੱਚਿਆਂ ਨੇ ਹਿੱਸਾ ਲਿਆ : ਡਾ. ਰੋਹਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਸ਼ਟਰੀ ਗਊ ਸੁਰੱਖਿਆ ਮਹਾਂਸੰਘ ਵੱਲੋਂ ਹਾਲ ਗੇਟ ਤੋਂ ਗੋਪਾਸ਼ਟਮੀ ਦੇ ਮੌਕੇ ਤੇ ‘ਚੌਥੀ ਸ਼ੋਭਾ ਯਾਤਰਾ’ ਰਾਸ਼ਟਰੀ ਪ੍ਰਧਾਨ ਡਾ. ਰੋਹਨ ਮਹਿਰਾ ਦੀ ਪ੍ਰਧਾਨਗੀ ਹੇਠ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿਚ ਵੱਖ-ਵੱਖ ਸਕੂਲਾਂ ਦੇ ਲਗਭਗ 600 ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ, ਡੀਏਵੀ ਸੀਨੀਅਰ ਸੈਕੰਡਰੀ ਸਕੂਲ ਹਾਥੀ ਗੇਟ, ਸ਼ਕਤੀ ਮਾਡਲ ਸਕੂਲ, ਟੈਗੋਰ ਮਾਡਲ ਸਕੂਲ, ਅਜੈ ਪਬਲਿਕ ਸਕੂਲ, ਡੀਆਰ ਮਾਡਰਨ ਸਕੂਲ, ਪੀਬੀਐਨ ਸਕੂਲ, ਆਤਮ ਪਬਲਿਕ ਸਕੂਲ ਅਤੇ ਬੀਬੀਕੇ ਡੀਏਵੀ ਸੀਨੀਅਰ ਸੈਕੰਡਰੀ ਆਦਿ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਡਾ. ਰੋਹਨ ਮਹਿਰਾ ਨੇ ਕਿਹਾ ਕਿ ਇਹ ਰਾਸ਼ਟਰੀ ਗਊ ਰੱਖਿਆ ਮਹਾਂਸੰਘ ਵੱਲੋਂ ਚੌਥੀ ਸ਼ੋਭਾ ਯਾਤਰਾ ਹੈ, ਜਿਸ ਵਿਚ ਗੋਪਾਸ਼ਟਮੀ ਵਾਲੇ ਦਿਨ ਗਊ ਮਾਤਾ ਦੀ ਸ਼ੋਭਾ ਯਾਤਰਾ ਕੱਢੀ ਗਈ। ਸਾਰੇ ਬੱਚਿਆਂ ਨੇ ਗਊ ਮਾਤਾ ਦਾ ਗੁਣਗਾਨ ਕੀਤਾ ਅਤੇ ਇਹ ਸ਼ੋਭਾ ਯਾਤਰਾ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਸਮਾਪਤ ਹੋਈ, ਜਿੱਥੇ ਬੱਚਿਆਂ ਨੇ ਗਊ ਮਾਤਾ ਦੇ ਪੂਜਨ ਦੇ ਨਾਲ ਸਹੁੰ ਚੁੱਕੀ ਕਿ ਉਹ ਗਊ ਮਾਤਾ ਦਾ ਸਨਮਾਨ ਕਰਨਗੇ ਅਤੇ ਉਨ੍ਹਾਂ ਦੀ ਪੂਜਾ ਅਰਚਨਾ ਕਰਨਗੇ। ਇਸ ਦੇ ਨਾਲ ਹੀ ਗਊ ਮਾਤਾ ਨੂੰ ਅੱਗੇ ਭਵਿੱਖ ਵਿਚ ਚੰਗਾ ਸਥਾਨ ਦੇਣ ਲਈ ਯਤਨ ਕਰਨਗੇ, ਕਿਉਂਕਿ ਅੱਜ ਸਾਡੇ ਸਮਾਜ ਵਿਚ ਗਊ ਮਾਤਾ ਦੀ ਹਾਲਤ ਠੀਕ ਨਹੀਂ ਹੈ। ਬਹੁਤ ਸਾਰੀਆਂ ਥਾਵਾਂ ਤੇ ਅੱਜ ਵੀ ਉਹ ਤਰਸਯੋਗ ਹਾਲਤ ਵਿਚ ਹਨ, ਸੜਕਾਂ ਤੇ ਘੁੰਮਦੀਆਂ ਰਹਿੰਦੀਆਂ ਹਨ। ਇਸ ਮੌਕੇ ਡਾ. ਰੋਹਨ ਮਹਿਰਾ ਨੇ ਕਿਹਾ ਕਿ ਉਹ ਸਾਰੇ ਸਕੂਲਾਂ ਦੇ ਟੀਚਰਾਂ ਅਤੇ ਪ੍ਰਿੰਸੀਪਲਾਂ ਦਾ ਧੰਨਵਾਦ ਕਰਦੇ ਹਨ ਕਿ ਉਹ ਸਕੂਲ ਦੇ ਬੱਚਿਆਂ ਨੂੰ ਸਨਾਤਨ ਦੀ ਸੰਸਕ੍ਰਿਤੀ ਨਾਲ ਜੋੜ ਰਹੇ ਹਨ। ਇਸ ਦੇ ਨਾਲ ਹੀ ਡਾ. ਰੋਹਨ ਮਹਿਰਾ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਦੇ ਡੀਸੀ ਅਤੇ ਜਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਵਿੱਚ ਉਨ੍ਹਾਂ ਦੀ ਪੂਰੀ ਮਦਦ ਕੀਤੀ। ਪੁਲਿਸ ਪ੍ਰਸ਼ਾਸਨ ਨੇ ਬੱਚਿਆਂ ਦੀ ਅਤੇ ਸ਼ੋਭਾ ਯਾਤਰਾ ਵਿਚ ਮੌਜੂਦ ਸਾਰੇ ਸ਼ਰਧਾਲੂਆਂ ਦੀ ਸਖ਼ਤ ਸੁਰੱਖਿਆ ਰੱਖੀ। ਡਾ. ਰੋਹਨ ਮਹਿਰਾ ਨੇ ਕਿਹਾ ਕਿ ਸ਼੍ਰੀ ਦੁਰਗਿਆਣਾ ਮੰਦਰ ਦੀ ਕਮੇਟੀ ਦਾ ਵੀ ਧੰਨਵਾਦ ਹੈ, ਜੋ ਹਰ ਸਾਲ ਰਾਸ਼ਟਰੀ ਗਊ ਸੁਰੱਖਿਆ ਮਹਾਂਸੰਘ ਨਾਲ ਸਹਿਯੋਗ ਕਰਕੇ ਸ਼੍ਰੀ ਦੁਰਗਿਆਣਾ ਤੀਰਥ ਵਿਚ ਗਊ ਮਾਤਾ ਦਾ ਪੂਜਨ ਕਰਵਾ ਰਹੇ ਹਨ। ਡਾ. ਰੋਹਨ ਮਹਿਰਾ ਨੇ ਨੈਸ਼ਨਲ ਸਟੇਟ ਐਵਾਰਡੀ ਡਾ. ਜੇਪੀ ਸ਼ੂਰ, ਪ੍ਰਿੰਸੀਪਲ ਡਾ. ਜੇਪੀ ਸ਼ੂਰ ਦਾ ਵੀ ਇਸ ਸਾਲ ਇਸ ਸ਼ੋਭਾ ਯਾਤਰਾ ਵਿਚ ਸਹਿਯੋਗ ਲਈ ਧੰਨਵਾਦ ਜਾਹਰ ਕੀਤਾ। ਇਸ ਮੌਕੇ ਤੇ ਸ਼੍ਰੀ ਦੁਰਗਿਆਣਾ ਮੰਦਰ ਦੇ ਪ੍ਰਧਾਨ ਲਕਸ਼ਮੀਕਾਂਤਾ ਚਾਵਲਾ, ਡਾ. ਰਾਕੇਸ਼, ਅੰਮ੍ਰਿਤਸਰ ਕਾਰਪੋਰੇਸ਼ਨ ਦੇ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵਨ, ਰਾਸ਼ਟਰ ਗਊ ਸੁਰੱਖਿਆ ਮਹਾਂਸੰਘ ਦੇ ਸਰਪ੍ਰਸਤ ਡਾ. ਜੇਪੀ ਸ਼ੂਰ, ਕਾਰਪੋਰੇਸ਼ਨ ਸਟੇਟ ਅਫ਼ਸਰ ਸੁਸ਼ਾਂਤ ਭਾਟੀਆ, ਹਰਿ ਨਾਰਾਇਣ ਮਹਾਰਾਜ, ਡਿੰਪਲ ਸ਼ਰਮਾ, ਸਾਬਕਾ ਵਿਧਾਇਕ ਸੁਨੀਲ ਦੱਤੀ, ਵਾਤਾਵਰਨ ਸੁਰੱਖਿਆ ਦੇ ਪੀਐਨ ਸ਼ਰਮਾ, ਸਮਾਜ ਸੇਵਕ ਸਤੀਸ਼ ਬੱਲੂ, ਸਮਾਜ ਸੇਵਕ ਭਾਵਨਾ ਦੇ ਨਾਲ ਸਮਾਜ ਦੇ ਪਤਵੰਤੇ ਲੋਕ ਮੌਜੂਦ ਸਨ। ਰਾਸ਼ਟਰੀ ਗਊ ਸੁਰੱਖਿਆ ਮਹਾਂਸੰਘ ਦੇ ਪੰਜਾਬ ਪ੍ਰਧਾਨ ਸੰਜੀਵ ਸ਼ਰਮਾ, ਰਾਸ਼ਟਰੀ ਉਪ ਪ੍ਰਧਾਨ ਰੁਪੇਸ਼ ਧਵਨ, ਸੁਰਿੰਦਰ ਸਿੰਘ, ਵਰਿੰਦਰ ਸੈਣੀ, ਕਰਨ ਅਰੋੜਾ, ਦੇਵ ਪਾਂਡੇ, ਜੌਨੀ ਕੁਮਾਰ, ਰਾਸ਼ਟਰ ਮਹਿਲਾ ਪ੍ਰਧਾਨ ਹਨੀ ਮਹਿਰਾ, ਸੁਮਨ ਨਈਅਰ, ਸਮਾਜ ਸੇਵਿਕਾ ਡਾ. ਨੂਰੀਨ ਮਹਾਜਨ ਆਦਿ ਮੌਜੂਦ ਸਨ। ਡਾ. ਰੋਹਨ ਮਹਿਰਾ ਨੇ ਕਿਹਾ ਕਿ ਉਨ੍ਹਾਂ ਦਾ ਇਕ ਹੀ ਉਦੇਸ਼ ਹੈ ਕਿ ਆਉਣ ਵਾਲੇ ਸਾਲਾਂ ਵਿਚ ਸਾਡੇ ਬੱਚਿਆਂ ਨੂੰ ਸਨਾਤਨ ਧਰਮ ਨਾਲ ਜੋੜਣਾ ਅਤੇ ਉਨ੍ਹਾਂ ਨੂੰ ਗਊ ਮਾਤਾ ਬਾਰੇ ਜਾਗਰੂਕ ਕਰਵਾਉਣਾ ਕਿ ਕਿਵੇਂ ਸਾਡੀ ਗਊ ਮਾਤਾ ਵਿਚ ਸਾਰੇ ਦੇਵੀ-ਦੇਵਤਿਆਂ ਦਾ ਵਾਸ ਹੈ ਅਤੇ ਉਨ੍ਹਾਂ ਦੀ ਪੂਜਾ ਅਰਚਨਾ ਨਾਲ ਸਮੂਹ ਦੁੱਖ ਦੂਰ ਹੋ ਜਾਂਦੇ ਹਨ ਅਤੇ ਭਵਿੱਖ ਉੱਜਵਲ ਹੋ ਜਾਂਦਾ ਹੈ।