
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੋਲਡਨ ਸਿਟੀ ਕਾਲੋਨੀ ਏਅਰਪੋਰਟ ਰੋਡ ਵਿਖੇ ਸਥਿਤ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਦੀ ਐੱਮਡੀ ਤੇ ਮੇਕਅੱਪ ਆਰਟਿਸਟ ਬੀਨੂੰ ਕਪੂਰ ਦੀ ਅਗਵਾਈ ਹੇਠ ਸਮੂਹ ਸਟਾਫ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ

‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ’ਚ ਮਨਾਇਆ ਤੀਆਂ ਦਾ ਤਿਉਹਾਰ
ਅਮਨਦੀਪ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਗੋਲਡਨ ਸਿਟੀ ਕਾਲੋਨੀ ਏਅਰਪੋਰਟ ਰੋਡ ਵਿਖੇ ਸਥਿਤ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਦੀ ਐੱਮਡੀ ਤੇ ਮੇਕਅੱਪ ਆਰਟਿਸਟ ਬੀਨੂੰ ਕਪੂਰ ਦੀ ਅਗਵਾਈ ਹੇਠ ਸਮੂਹ ਸਟਾਫ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸਟਾਫ ਵਲੋਂ ਤੀਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਬੀਨੂੰ ਕਪੂਰ ਨੇ ਕਿਹਾ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ 'ਤੀਆਂ ਦੇ ਤਿਉਹਾਰ' ਨੂੰ ਪੂਰੇ ਉਤਸ਼ਾਹ, ਰੌਣਕ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਲੋਕ-ਸੱਭਿਆਚਾਰ ਦੀਆਂ ਝਲਕੀਆਂ ਦੇ ਨਾਲ ਖੁਸ਼ੀ ਤੇ ਆਪਸੀ ਸਾਂਝ ਦਾ ਮਾਹੌਲ ਦੇਖਣ ਨੂੰ ਮਿਲਿਆ। ਪੰਜਾਬੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸਟਾਫ ਨੇ ਗਿੱਧਾ, ਬੋਲੀਆਂ ਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਤੀਆਂ ਦੇ ਤਿਉਹਾਰ ਦਾ ਭਰਪੂਰ ਆਨੰਦ ਮਾਣਿਆ। ਬੀਨੂੰ ਕਪੂਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਤੇ ਸਾਡੀਆਂ ਰਵਾਇਤਾਂ ਦਾ ਅਨਮੋਲ ਹਿੱਸਾ ਹੈ। ਇਹ ਤਿਉਹਾਰ ਧੀਆਂ-ਭੈਣਾਂ ਨੂੰ ਆਪਸੀ ਪਿਆਰ, ਸਾਂਝ ਅਤੇ ਏਕਤਾ ਦੇ ਮਜ਼ਬੂਤ ਰਿਸ਼ਤੇ ਵਿਚ ਜੋੜਦਾ ਹੈ। ਉਨ੍ਹਾਂ ਕਿਹਾ ਅਸੀਂ ਸਾਰੇ ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੰਭਾਲਣ ਲਈ ਲਗਾਤਾਰ ਯਤਨਸ਼ੀਲ ਹਾਂ। ਉਨ੍ਹਾਂ ਕਿਹਾ ਅਜਿਹੇ ਸੱਭਿਆਚਾਰਕ ਸਮਾਗਮ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਸਸ਼ਕਤ ਮਾਧਿਅਮ ਹਨ।